ਆਕਾਸ਼ ਅੰਬਾਨੀ ਨੇ ਸੰਭਾਲੀ ਜੀਓ ਦੀ ਕਮਾਨ, ਮੁਕੇਸ਼ ਅੰਬਾਨੀ ਨੇ ਡਾਇਰੈਕਟਰ ਅਹੁਦੇ ਤੋਂ ਦਿੱਤਾ ਅਸਤੀਫ਼ਾ
(ਸੱਚ ਕਹੂੰ ਨਿਊਜ਼) ਮੁੰਬਈ। ਮੁਕੇਸ਼ ਅੰਬਾਨੀ ਨੇ ਜੀਓ ਇਨਫੋਕਾਮ ਲਿਮਿਟਡ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਡਾ ਦੇ ਦਿੱਤਾ। ਰਿਲਾਇੰਸ ਜੀਓ ਦੇ ਬੋਰਡ ਨੇ ਉਨ੍ਹਾਂ ਦੇ ਪੁੱਤਰ ਆਕਾਸ਼ ਅੰਬਾਨੀ (Akash Ambani) ਦੀ ਬੋਰਡ ਦੇ ਚੇਅਰਮੈਨ ਅਹੁਦੇ ’ਤੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਆਕਾਸ਼ ਅੰਬਾਨੀ ਬੋਰਡ ’ਚ ਨਾਨ ਐਗਜੀਕਿਊਟੀਵ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਸਨ। ਪੰਕਜ ਮੋਹਨ ਪਵਾਰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ (ਐਮਡੀ) ਦਾ ਅਹੁਦਾ ਸੰਭਾਲਣਗੇ। ਬੋਰਡ ਆਫ਼ ਡਾਇਰੈਕਟਰ ਦੀ ਮੀਟਿੰਗ 27 ਜੂਨ ਨੂੰ ਹੋਈ ਸੀ ਜਿਸ ’ਚ ਇਹ ਫੈਸਲੇ ਲਏ ਗਏ ਹਨ। ਕੰਪਨੀ ਦੇ ਐਡੀਸ਼ਨਲ ਡਾਇਰੈਕਟਰ ਵਜੋਂ ਰਾਮਿੰਦਰ ਸਿੰਘ ਗੁਜਰਾਲ ਤੇ ਕੇਵੀ ਚੌਧਰੀ ਦੀ ਨਿਯੁਕਤੀ ਨੂੰ ਵੀ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ।
ਧੀਰੂਭਾਈ ਅੰਬਾਨੀ ਨੇ ਰੱਖੀ ਸੀ ਰਿਲਾਇੰਸ ਇੰਡਸਟਰੀਜ਼ ਦੀ ਨੀਂਹ
ਰਿਲਾਇਸ ਇੰਡਸਟਰੀਜ ਦੀ ਨੀਂਹ ਧੀਰੂਭਾਈ ਅੰਬਾਨੀ ਨੇ ਰੱਖੀ ਸੀ। ਧੀਰੂ ਭਾਈ ਦਾ ਪੂਰਾ ਨਾਂਅ ਧੀਰਜ ਲਾਲ ਹੀਰਾਚੰਦ ਅੰਬਾਨੀ ਹੈ। ਉਨ੍ਹਾਂ ਜਦੋਂ ਬਿਜਨੈਸ ਦੀ ਦੁਨੀਆ ’ਚ ਕਦਮ ਰੱਖਿਆ ਤਾਂ ਨਾ ਉਨ੍ਹਾਂ ਕੋਲ ਜੱਦੀ ਜਾਇਦਾ ਸੀ ਤੇ ਨਾ ਹੀ ਬੈਂਕ ਬੈਲੈਂਸ ਸੀ। ਧੀਰੂ ਭਾਈ ਦੀ ਕੋਕੀਲਾਬੇਨ ਨਾਲ ਸ਼ਾਦੀ ਹੋਈ ਸੀ। ਉਨ੍ਹਾਂ ਦੇ ਦੋ ਪੁੱਤਰ ਮੁਕਸ਼ੇ, ਅਨਿਲ ਤੇ ਦੋ ਧੀਆਂ ਦੀਪਤੀ ਤੇ ਨੀਨਾ ਹੈ। 6 ਜੁਲਾਈ 2002 ਨੂੰ ਧੀਰੂ ਭਾਈ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੀ ਵੰਡ ’ਚ ਉਨ੍ਹਾਂ ਦੀ ਪਤਨੀ ਕੋਕੀਲਾਬੇਨ ਨੀ ਹੀ ਮੁੱਖ ਭੂਮਿਕਾ ਅਦਾ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ