ਏਅਰ ਇੰਡੀਆਂ ਬਣੀ ਦੁਨੀਆਂ ਦੀ ਪਹਿਲੀ ਟੈਕਸੀਬੋਟ ਨਾਲ ਵਿਮਾਨ ਨੂੰ ਰਨਵੇ ‘ਤੇ ਲਿਆਉਣ ਵਾਲੀ ਪਹਿਲੀ ਕੰਪਨੀ

Air India, World, Taxiboat, Aircraft, Runway

ਨਵੀਂ ਦਿੱਲੀ। ਏਅਰ ਇੰਡੀਆ ਮੰਗਲਵਾਰ ਨੂੰ ਕੈਕਸੀਬੋਟ ਦੇ ਜ਼ਰੀਏ ਯਾਤਰੀਆਂ ਨਾਲ ਵਿਮਾਨ ਨੂੰ ਰਨਵੇ ‘ਤੇ ਲਿਆਉਣ ਵਾਲੀ ਦੁਨੀਆਂ ਦੀ ਪਹਿਲੀ ਏਅਰਲਾਈਨ ਬਣ ਗਈ। ਟੈਕਸੀਬੋਟ ਦਾ ਇਸਤੇਮਾਲ ਵਿਮਾਨ ਨੂੰ ਪਾਰਕਿੰਗ-ਬੇ ਤੋਂ ਰਨਵੇ ਤੱਕ ਲੈ ਜਾਣ ‘ਚ ਕੀਤਾ ਜਾਂਦਾ ਹੈ।

ਇਹ ਇੱਕ ਪਾਇਲਟ ਨਿਯੰਰਿਤ ਸੈਮੀ-ਰੋਬੋਟਿਕ ਏਅਰਕ੍ਰਾਫਟ ਟ੍ਰੈਕਟਰ ਹੈ। ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਮੰਗਲਵਾਰ ਸਵੇਰੇ ਉੜਾਨ ਸੰਖਿਆ ਏਅਰਬਸ ਏ-320 ਨੂੰ ਟੈਕਸੀਬੋਟ ਦੇ ਜ਼ਰੀਏ ਪਾਰਕਿੰਗ-ਬੇ ਤੋਂ ਰਨਵੇ ਤੱਕ ਲਿਆਇਆ ਗਿਆ।

ਇਸ ਦੌਰਾਨ ਲੋਹਾਨੀ ਨੇ ਕਿਹਾ ਕਿ ਦੁਨੀਆਂ ਭਰ ‘ਚ ਕਿਸੇ ਵੀ ਏਅਰਬਸ ਵਿਮਾਨ ‘ਤੇ ਟੈਕਸੀਬੋਟ ਦੇ ਇਸਤੇਮਾਲ ਦਾ ਇਹ ਪਹਿਲਾ ਇਸਤੇਮਾਲ ਹੈ। ਇਸ ਉਪਲਬਧੀ ਅਸੀਂ ਮਾਣ ਮਹਿਸੂਸ ਕਰਦੇ ਹਾਂ। ਵਾਤਾਵਰਣ ਨੂੰ ਸਾਫ਼ ਰੱਖਣ ਦੀ ਦਿਸ਼ਾ ‘ਚ ਇਹ ਇੱਕ ਵੱਡਾ ਕਦਮ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।