ਏਮਜ਼ ਦੇ ਨਿਰਦੇਸ਼ਕ ਡਾ: ਗੁਲੇਰੀਆ ਦੀ ਸਲਾਹ, ਓਮੀਕ੍ਰੋਨ ਦੀ ਹਲਕੀ ਇਨਫੈਕਸ਼ਨ ਤੋਂ ਘਬਰਾਓ ਨਾ
ਨਵੀਂ ਦਿੱਲੀ। ਕਰੋਨਾ ਵਾਇਰਸ ਦੇ ਨਵੇਂ ਵੇਰੀਅੇਂਟ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਏਮਜ਼ ਦੇ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਨੇ ਚੇਤਾਵਨੀ ਦਿੱਤੀ ਹੈ। ਡਾਕਟਰ ਗੁਲੇਰੀਆ ਨੇ ਬੁੱਧਵਾਰ ਨੂੰ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਹਾਲਾਂਕਿ, ਉਹਨਾਂ ਕਿਹਾ ਕਿ ਇਸ ਸਬੰਧੀ ਸਾਵਧਾਨ ਰਹਿਣ ਦੀ ਲੋੜ ਹੈ। ਏਮਜ਼ ਵੱਲੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਗੁਲੇਰੀਆ ਨੇ ਨਵੇਂ ਸਾਲ ਦੀਆਂ ਸੁੱਭਕਾਮਨਾਵਾਂ ਵੀ ਦਿੱਤੀਆਂ ਹਨ। ਉਹਨਾਂ ਕਿਹਾ, ‘‘ਮੈਂ ਸਾਰਿਆਂ ਨੂੰ ਨਵੇਂ ਸਾਲ 2022 ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਇਸ ਮੌਕੇ ’ਤੇ ਸਾਰਿਆਂ ਲਈ ਖੁਸ਼, ਤੰਦਰੁਸਤ ਅਤੇ ਖੁਸ਼ਹਾਲ ਰਹਿਣ ਦੀ ਕਾਮਨਾ ਕਰਦਾ ਹਾਂ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਹਾਂ, ਸਾਡੇ ਲਈ ਇਹ ਸਮਝਣਾ ਮਹੱਤਵਪੂਰਨ ਹੈ ਕਿ ਮਹਾਂਮਾਰੀ ਖ਼ਤਮ ਨਹੀਂ ਹੋਈ ਹੈ , ਫਿਰ ਵੀ ਅਸੀਂ ਇੱਕ ਬੇਹਤਰ ਸਥਿਤੀ ਵਿੱਚ ਹਾਂ।
ਗੁਲੇਰੀਆ ਨੇ ਅੱਗੇ ਕਿਹਾ ਕਿ ਸਾਡੇ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਹਨ ਜਿੰਨਾਂ ਨੂੰ ਟੀਕਾ ਲਗਾਇਆ ਗਿਆ ਹੈ, ਫਿਰ ਵੀ ਅਸੀਂ ਵੱਧਦੇ ਮਾਮਲਿਆਂ ਨੂੰ ਦੇਖ ਰਹੇ ਹਾਂ। ਇਸ ਲਈ ਜ਼ਰੂਰੀ ਹੈ ਕਿ ਅਸੀਂ ਨਿਯਮਾਂ ਦਾ ਪਾਲਣ ਕਰੀਏ, ਜਿਸ ਵਿੱਚ ਮਾਸਕ ਪਾਉਣਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਭੀੜ ਤੋਂ ਬਚਣਾ ਸ਼ਾਮਿਲ ਹੈ ਤਾਂ ਜੋ ਸਾਡੇ ਕੋਲ ਕਿਤੇ ਵੀ ਸੁਪਰ ਸਪ੍ਰੇਡਰ ਨਾ ਹੋਵੇ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ