ਭਾਜਪਾ, ਅਮਰਿੰਦਰ ਤੇ ਢੀਂਡਸਾ ਗਠਜੋੜ ਦਰਮਿਆਨ ਸੀਟਾਂ ਨੂੰ ਲੈ ਕੇ ਬਣੀ ਸਹਿਮਤੀ

ਭਾਜਪਾ, ਅਮਰਿੰਦਰ ਤੇ ਢੀਂਡਸਾ ਗਠਜੋੜ ਦਰਮਿਆਨ ਸੀਟਾਂ ਨੂੰ ਲੈ ਕੇ ਬਣੀ ਸਹਿਮਤੀ

(ਸੱਚ ਕਹੂੰ ਨਿਊਜ਼) ਚੰਡੀਗੜ। ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਭਾਜਪਾ ਦੇ ਗਠਜੋੜ ਨੂੰ ਅੰਤਿਮ ਰੂੁਪ ਦੇ ਦਿੱਤਾ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਡਸਾ ਤੇ ਭਾਜਪਾ ਮਿਲ ਕੇ ਚੋਣਾਂ ਲੜਨਗੀਆਂ । ਸੀਟਾਂ ਦੀ ਵੰਡ ਸਬੰਧੀ ਵੀ ਆਪਸੀ ਸਹਿਮਤੀ ਬਣ ਗਈ ਹੈ। ਪਾਰਟੀ 117 ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ ਜਿਸ ’ਚੋਂ 72 ਸੀਟਾਂ ’ਤੇ ਭਾਜਪਾ ਲੜੇਗੀ, ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ (ਯੂਨਾਇਟਿਡ) 15 ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ 30 ਸੀਟਾਂ ’ਤੇ ਚੋਣ ਲੜੇਗੀ।

ਸੀਟਾਂ ਦੀ ਵੰਡ ਨੂੰ ਲੈ ਕੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਭਾਜਪਾ ਪੰਜਾਬ ਚੋਣਾਂ ਦੇ ਇੰਚਾਰਜ ਨੇ ਇਹ ਐਲਾਨ ਕੈਪਟਨ ਸਿੰਘ ਅਤੇ ਸ੍ਰੀ ਢੀਂਡਸਾ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੀਤਾ। ਇਹ ਮੀਟਿੰਗ ਅਮਿਤ ਸ਼ਾਹ ਦੀ ਰਿਹਾਇਸ਼ ’ਤੇ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ