ਸੁਲ੍ਹਾ ਤੋਂ ਬਾਅਦ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨੇ ਮਿਲਾਇਆ ਹੱਥ

ਗਹਿਲੋਤ ਨੂੰ ਸਰਕਾਰ ਬਚਾਉਣ ਲਈ ਫਲੋਰ ਟੈਸਟ ‘ਚ ਬਹੁਮਤ ਕਰਨਾ ਪਵੇਗਾ ਸਾਬਿਤ

ਜੈਪੁਰ | ਰਾਜਸਥਾਨ ਸਰਕਾਰ ਦਾ ਸਿਆਸੀ ਸੰਕਟ ਮੁੱਕਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੀ ਮੁਲਾਕਾਤ ਹੋਈ ਰਾਜਸਥਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 14 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਮੀਟਿੰਗ ਤੋਂ ਪਹਿਲਾਂ ਵੇਣੂਗੋਪਾਲ ਦੀ ਮੌਜ਼ੂਦਗੀ ‘ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਮੁਲਾਕਾਤ ਹੋਈ ਦੋਵੇਂ ਆਗੂਆਂ ਨੇ ਇੱਕ-ਦੂਜੇ ਨਾਲ ਹੱਥ ਮਿਲਾਇਆ ਤੇ ਦੋਵੇਂ ਆਗੂ ਮੁਸਕਰਾਏ ਪਾਇਲਟ। ਇਸ ਮੀਟਿੰਗ ਲਈ ਸੀਐਮ ਗਹਿਲੋਤ ਦੀ ਰਿਹਾਇਸ਼ ‘ਤੇ ਪਹੁੰਚੇ ਮੀਟਿੰਗ ‘ਚ ਗਹਿਲੋਤ ਧੜੇ ਤੇ ਪਾਇਲਟ ਧੜੇ ਦੇ ਵਿਧਾਇਕ ਵੀ ਮੌਜ਼ੂਦ ਰਹੇ ਕੇਸੀ ਵੇਣੂਗੋਪਾਲ ਦੀ ਮੌਜ਼ੂਦਗੀ ‘ਚ ਵਿਧਾਇਕ ਦਲ ਦੀ ਇਹ ਮੀਟਿੰਗ ਹੋਈ।

ਗਹਿਲੋਤ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਵੇਗੀ ਭਾਜਪਾ

ਸਚਿਨ ਪਾਇਲਟ ਖੇਮੇ ਦੀ ਵਾਪਸੀ ਤੋਂ ਬਾਅਦ ਹੁਣ ਭਾਜਪਾ ਰਾਜਸਥਾਨ ਸਰਕਾਰ ਖਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਸੈਸ਼ਨ ‘ਚ ਬੇਭਰੋਸਗੀ ਮਤਾ ਲਿਆਵੇਗੀ । ਵਿਰੋਧੀਆਂ ਦੀ ਇਸ ਚੁਣੌਤੀ ਤੋਂ ਬਾਅਦ ਹੁਣ ਗਹਿਲੋਤ ਨੂੰ ਸਰਕਾਰ ਬਚਾਉਣ ਲਈ ਫਲੋਰ ਟੈਸਟ ‘ਚ ਬਹੁਮਤ ਸਾਬਿਤ ਕਰਨਾ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ