ਵਿਸ਼ਵ ਕੱਪ ’ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨੀ ਟੀਮ ’ਚ ਹੰਗਾਮਾ, ਵੇਖੋ ਵੱਡੀ ਅਪਡੇਟ

Pakistani Cricket Team

ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਦਿੱਤਾ ਅਸਤੀਫਾ

ਇਸ ਵਾਰ ਵਾਲਾ ਆਈਸੀਸੀ ਕ੍ਰਿਕੇਟ ਵਿਸ਼ਵ ਕੱਪ 2023 ਪਾਕਿਸਤਾਨੀ ਟੀਮ ਲਈ ਬਹੁਤ ਖਰਾਬ ਰਿਹਾ। ਜਿਸ ਵਿੱਚ ਪਾਕਿਸਤਾਨੀ ਟੀਮ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਅਤੇ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਹੀ ਨਹੀਂ ਬਣਾ ਸਕੀ। ਜਿਸ ਕਰਕੇ ਖਰਾਬ ਪ੍ਰਦਰਸ਼ਨ ਕਰਕੇ ਪਾਕਿਸਤਾਨੀ ਕ੍ਰਿਕੇਟ ਬੋਰਡ ਅਤੇ ਟੀਮ ’ਚ ਵੱਡਾ ਹੰਗਾਮਾ ਹੋਇਆ ਹੈ। ਪਾਕਿਸਤਾਨੀ ਟੀਮ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਪਾਕਿਸਤਾਨੀ ਟੀਮ ਨੇ ਇਸ ਵਾਲੇ ਵਿਸ਼ਵ ਕੱਪ ’ਚੋਂ ਸਿਰਫ 9 ਵਿੱਚੋਂ 4 ਹੀ ਮੈਚ ਜਿੱਤੇ ਅਤੇ ਸੈਮੀਫਾਈਨਲ ’ਚ ਕੁਆਲੀਫਾਈ ਕਰਨ ਤੋਂ ਖੁੰਝ ਗਈ। (Pakistani Cricket Team)

ਟੀਮ ਦੇ ਇਸ ਖਰਾਬ ਪ੍ਰਦਰਸ਼ਨ ਕਰਕੇ ਪਾਕਿਸਤਾਨੀ ਕ੍ਰਿਕੇਟ ਬੋਰਡ ’ਤੇ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਹਾਲ ਹੀ ’ਚ ਪਾਕਿਸਤਾਨੀ ਟੀਮ ਨੇ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਵੀ ਅਸਤੀਫਾ ਦੇ ਦਿੱਤਾ ਸੀ, ਹੁਣ ਟੀਮ ਦੇ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਤੋਂ ਬਾਅਦ ਟੀਮ ਦੇ ਗੇਂਦਬਾਜ਼ੀ ਕੋਚ ਨੇ ਵੀ ਅਸਤੀਫਾ ਦੇ ਦਿੱਤਾ ਹੈ, ਮੋਰਨੇ ਮੋਰਕਲ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਹਨ, ਭਾਰਤ ਦੀ ਮੇਜ਼ਬਾਨੀ ’ਚ ਖੇਡੇ ਜਾ ਰਹੇ ਇਸ ਵਿਸ਼ਵ ਕੱਪ ’ਚ ਪਾਕਿਸਤਾਨ ਵੱਲੋਂ ਕਾਫੀ ਖਰਾਬ ਗੇਂਦਬਾਜ਼ੀ ਵੇਖਣ ਨੂੰ ਮਿਲੀ। (Pakistani Cricket Team)

ਟੀਮ ਦੇ ਮੁੱਖ ਤੇਜ਼ ਗੇਂਦਬਾਜ਼ਾਂ ’ਚੋਂ ਇੱਕ ਹੈਰਿਸ ਰਾਊਫ ਨੇ ਵਿਸ਼ਵ ਕੱਪ ਦੇ ਇੱਕ ਹੀ ਸ਼ੈਸ਼ਨ ’ਚ ਸਭ ਤੋਂ ਜ਼ਿਆਦਾ ਦੌੜਾਂ ਦੇਣ ਦਾ ਸ਼ਰਮਨਾਕ ਰਿਕਾਰਡ ਬਣਾਇਆ ਸੀ। ਗੇਂਦਬਾਜ਼ੀ ਕੋਚ ਨੂੰ ਲੈਕੇ ਪਾਕਿਸਤਾਨ ਕ੍ਰਿਕੇਟ ਬੋਰਡ ਨੇ ਇਕ ਬਿਆਨ ’ਚ ਕਿਹਾ, ‘ਪੀਸੀਬੀ ਵੱਲੋਂ ਜਲਦ ਹੀ ਉਨ੍ਹਾਂ ਦੇ ਵਿਕਲਪ ਦਾ ਐਲਾਨ ਕੀਤਾ ਜਾਵੇਗਾ। ਪਾਕਿਸਤਾਨੀ ਟੀਮ ਨੂੰ 14 ਦਸੰਬਰ 2023 ਤੋਂ ਤਿੰਨ ਮੈਚਾਂ ਦੀ ਟੈਸਟ ਲੜੀ ਖੇਡਣੀ ਹੈ, ਜਿਹੜੀ 7 ਜਨਵਰੀ 2024 ਨੂੰ ਖਤਮ ਹੋਵੇਗੀ। (Pakistani Cricket Team)

ਟੂਰਨਾਮੈਂਟ ’ਚ ਬੇਹਦ ਖਰਾਬ ਰਿਹਾ ਪਾਕਿਸਤਾਨੀ ਟੀਮ ਦਾ ਪ੍ਰਦਰਸ਼ਨ | Pakistani Cricket Team

ਪਾਕਿਸਤਾਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਸੀ। ਬਾਬਰ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੇ ਪਹਿਲੇ ਮੈਚ ’ਚ ਨੀਦਰਲੈਂਡ ਨੂੰ 81 ਦੌੜਾਂ ਨਾਲ ਅਤੇ ਦੂਜੇ ਮੈਚ ’ਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ ਸੀ। ਹਾਲਾਂਕਿ ਇਸ ਤੋਂ ਬਾਅਦ ਟੀਮ ਨੂੰ ਲਗਾਤਾਰ ਚਾਰ ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਨੇ ਭਾਰਤ ਖਿਲਾਫ ਨਰਿੰਦਰ ਮੋਦੀ ਸਟੇਡੀਅਮ ’ਚ 7 ਵਿਕਟਾਂ ਨਾਲ, ਅਸਟਰੇਲੀਆ ਖਿਲਾਫ 62 ਦੌੜਾਂ ਨਾਲ, ਅਫਗਾਨਿਸਤਾਨ ਖਿਲਾਫ 8 ਵਿਕਟਾਂ ਨਾਲ ਅਤੇ ਦੱਖਣੀ ਅਫਰੀਕਾ ਖਿਲਾਫ 1 ਵਿਕਟ ਨਾਲ ਮੈਚ ਹਾਰੇ ਸਨ। ਹਾਲਾਂਕਿ ਇਸ ਤੋਂ ਬਾਅਦ ਟੀਮ ਨੇ ਅਗਲੇ ਦੋ ਮੈਚਾਂ ’ਚ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨੂੰ ਹਰਾਇਆ ਪਰ ਫਿਰ ਆਖਰੀ ਮੈਚ ’ਚ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। (Pakistani Cricket Team)