ਰਾਜਸਥਾਨ : ਟ੍ਰੇਲਰ ਅਤੇ ਕਾਰ ਦੀ ਭਿਆਨਕ ਟੱਕਰ, 5 ਦੀ ਦਰਦਨਾਕ ਮੌਤ

Six, Dead, Road, Accident

ਪਤੀ-ਪਤਨੀ ਸਮੇਤ ਤਿੰਨ ਬੱਚੇ ਵੀ ਸਨ ਸਵਾਰ | Road Accident

  • ਜੈਸਲਮੇਰ ਘੁੱਮਣ ਜਾ ਰਹੇ ਸਨ | Road Accident

ਬਾੜਮੇਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਬਾੜਮੇਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ। ਰਾਜਸਥਾਨ ਦੇ ਬਾੜਮੇਰ-ਜੈਸਲਮੇਰ ਰਾਸ਼ਟਰੀ ਰਾਜਮਾਰਗ-68 ’ਤੇ ਕਾਰ ਅਤੇ ਟ੍ਰੇਲਰ ਦੀ ਆਹਮੋ-ਸਾਹਮਣੇ ਤੋਂ ਭਿਆਨਕ ਟੱਕਰ ਹੋ ਗਈ। ਜਿਸ ਵਿੱਚ ਪਤੀ-ਪਤਨੀ ਸਮੇਤ ਤਿੰਨ ਬੱਚੇ ਵੀ ਸਵਾਰ ਸਨ। ਇਹ ਭਿਆਨਕ ਟੱਕਰ ’ਚ 5 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਪੰਜੇ ਲੋਕ ਇੱਕ ਹੀ ਪਰਿਵਾਰ ਦੇ ਰਹਿਣ ਵਾਲੇ ਹਨ। ਇੱਕ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ। ਇਹ ਮਾਮਲਾ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਧੋਰੀਮੰਨਾਂ ਥਾਣਾ ਇਲਾਕੇ ਦਾ ਹੈ। ਘਟਨਾ ਤੋਂ ਬਾਅਦ ਹਾਈਵੇਅ ’ਤੇ ਜਾਮ ਲੱਗ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅੱਧੇ ਘੰਟੇ ’ਚ ਜਾਮ ਨੂੰ ਹਟਵਾਇਆ। ਇਸ ਮਾਮਲੇ ’ਚ ਪੁਲਿਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Road Accident)

ਇਹ ਵੀ ਪੜ੍ਹੋ : ਹਰਿਆਣਾ ’ਚ ਦੀਵਾਲੀ ਦੀ ਰਾਤ ਵਾਪਰੀ ਖੌਫਨਾਕ ਘਟਨਾ

LEAVE A REPLY

Please enter your comment!
Please enter your name here