ਗੈਂਗਸ਼ਟਰ ਬਿਸ਼ਨੋਈ ਦੀ ਇੰਟਰਵਿਊ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਕੀਤੀ ਪ੍ਰੈਸ ਕਾਨਫਰੰਸ

DGP Punjab
DGP Punjab

(ਸੱਚ ਕਹੂੰ ਨਿਊਜ਼) ਬਠਿੰਡਾ। ਗੈਂਗਸ਼ਟਰ ਲਾਰੈਂਸ਼ ਬਿਸ਼ਨੋਈ ਦੀ ਇੰਟਰਵਿਊ ਹੋਣ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਨੇ ਲਾਰੈਂਸ਼ ਬਿਸ਼ਨੋਈ ਦੀ ਇੰਟਰਵਿਊ ਦੀ ਅਸਲੀਅਤ ਬਾਰੇ ਦੱਸਿਆ ਹੈ। ਉਨਾਂ ਕਿਹਾ ਕਿ  ਜੋ ਲਾਰੈਂਸ ਦਾ ਇੰਟਰਵਿਊ ਹੋਇਆ ਹੈ ਉਹ ਪੰਜਾਬ ਦੀ ਜੇਲ੍ਹ ’ਚੋਂ ਨਹੀਂ ਹੋਇਆ ਹੈ। ਉਨਾਂ ਇਸ ਵੀਡਿਓ ਨੂੰ ਫੇਕ ਦੱਸਿਆ ਹੈ।

ਉਨ੍ਹਾਂ ਕਿਹਾ ਕਿ ਜਿਹੜੇ ਵੀ ਚੈਨਲ ਨੇ ਇਹ ਫੇਕ ਨਿਊਜ਼ ਚਲਾਈ ਹੈ ਉਸ ’ਤੇ ਅਸੀਂਂ ਕਾਨੂੰਨੀ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਤੋਂ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪੀਲੀ ਟੀ-ਸ਼ਰਟ ਲਾਰੈਂਸ ਨੇ ਪਹਿਨੀ ਹੋਈ ਹੈ ਉਹ ਜੇਲ੍ਹ ਵਿੱਚੋਂ ਨਹੀਂ ਮਿਲੀ ਅਤੇ ਉਸ ਦੇ ਵਾਲ ਵੀ ਲੰਬੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਹ ਇੰਟਰਵਿਊ ਚੱਲਣ ਨਾਲ ਪੰਜਾਬ ਦੇ ਹਾਲਾਤ ਵਿਗੜਨ ਦਾ ਡਰ ਹੈ। ਉਨ੍ਹਾਂ ਕਿਹਾ ਕਿ ਫੇਕ ਨਿਊਜ਼ ਨਾ ਚਲਾਈ ਜਾਵੇ। ਵਿਊ ਦੇ ਲਾਲਚ ਵਿੱਚ ਗਲਤ ਖ਼ਬਰ ਚਲਾਉਣ ਵਾਲਿਆਂ ‘ਤੇ ਕਾਰਵਾਈ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਖ਼ਬਰ ਦੇ ਫੈਕਟ ਜ਼ਰੂਰ ਚੈੱਕ ਕਰ ਲਏ ਜਾਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ।