ਸਾਢੇ ਤਿੰਨ ਘੰਟੇ ਦਾ ਸੰਘਰਸ਼ ਕਰਕੇ ਜਵੇਰੇਵ ਕੁਆਰਟਰਫਾਈਨਲ ‘ਚ

ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਜਰਮਨੀ ਦੇ (Zverev In The Quarterfinals) ਅਲੇਗਜੈਂਡਰ ਜਵੇਰੇਵ ਨੇ ਸਾਢੇ ਤਿੰਨ ਘੰਟੇ ਦੇ ਮੈਰਾਥਨ ਸੰਘਰਸ਼ ‘ਚ ਰੂਸ ਦੇ ਕਰੇਨ ਖਾਚਾਨੋਵ ਨੂੰ 4-6, 7-6, 2-6, 6-3,6-3 ਨਾਲ ਹਰਾ ਕੇ ਸਾਲ ਦੇ ਦੂਸਰੇ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ। ਜਵੇਰੇਵ ਨੇ 38ਵਾਂ ਦਰਜਾ ਰੈਂਕਿੰਗ ਦੇ ਰੂਸੀ ਖਿਡਾਰੀ ਨੂੰ ਹਰਾਉਣ ‘ਚ ਸਾਢੇ ਤਿੰਨ ਘੰਟੇ ਦਾ ਸਮਾਂ ਲਗਾਇਆ ਅਤੇ ਪਹਿਲੀ ਵਾਰ ਗਰੈਂਡ ਸਲੈਮ ਕੁਆਰਟਰਫ਼ਾਈਨਲ ‘ਚ ਪਹੁੰਚਣ ਦਾ ਮਾਣ ਹਾਸਲ ਕਰ ਲਿਆ।

ਜਵੇਰੇਵ ਦਾ ਸੈਮੀਫ਼ਾਈਨਲ ‘ਚ ਜਗ੍ਹਾ ਬਣਾਉਣ ਲਈ (Zverev In The Quarterfinals) ਸੱਤਵਾਂ ਦਰਜਾ ਆਸਟਰੀਆ ਦੇ ਡੋਮਿਨਿਕ ਥਿਏਮ ਨਾਲ ਮੁਕਾਬਲਾ ਹੋਵੇਗਾ ਜਿਸਨੇ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ ਦੋ ਘੰਟੇ 28 ਮਿੰਟ ਤੱਕ ਚੱਲੇ ਚਾਰ ਸੈੱਟਾਂ ਦੇ ਮੁਕਾਬਲੇ ‘ਚ 6-2, 6-0, 5-7, 6-4 ਨਾਲ ਹਰਾਇਆ. ਪੰਜ ਸੈੱਟਾਂ ਦੇ ਮੁਕਾਬਲੇ ਖੇਡਣ ਦੀ ਮੁਹਾਰਤ ਹਾਸਲ ਕਰ ਚੁੱਕੇ 21 ਸਾਲਾ ਜਵੇਰੇਵ ਇਸ ਤਰ੍ਹਾਂ ਓਪਨ ਯੁੱਗ ‘ਚ ਫਰੈਂਚ ਓਪਨ ਦੇ ਆਖ਼ਰੀ ਅੱਠਾਂ ‘ਚ ਪਹੁੰਚਣ ਵਾਲੇ ਜਰਮਨੀ ਦੇ ਸੱਤਵੇਂ ਖਿਡਾਰੀ ਬਣ ਗਏ ਪੈਰ ਦੇ ਅੰਗੂਠੇ ‘ਚ ਛਾਲੇ ਪੈਣ ਦੇ ਬਾਵਜ਼ੂਦ ਜਵੇਰੇਵ ਦੇ ਆਖ਼ਰੀ ਅੱਠਾਂ ਵੱਲ ਵਧਦੇ ਕਦਮ ਨਹੀਂ ਰੁਕੇ ਜਰਮਨ ਖਿਡਾਰੀ ਨੇ ਪਿਛਲੇ ਦੋ ਗੇੜ ਵੀ ਪੰਜ ਸੈੱਟਾਂ ‘ਚ ਜਿੱਤੇ ਸਨ।

ਜਿੰਨ੍ਹਾਂ ‘ਚ ਆਖ਼ਰੀ 32 ‘ਚ ਦਾਮਿਰ ਵਿਰੁੱਧ ਮੈਚ (Zverev In The Quarterfinals) ਅੰਕ ਬਚਾਉਣਾ ਵੀ ਸ਼ਾਮਲ ਸੀ ਇਸ ਮੁਕਾਬਲੇ ਨੂੰ ਇਸ ਨੌਜਵਾਨ ਖਿਡਾਰੀ ਦੇ ਪਿਤਾ ਅਲੈਗਜੈਂਡਰ ਸੀਨੀਅਰ ਵੀ ਦੇਖ ਰਹੇ ਸਨ ਅਤੇ ਵਿੱਚੋਂ ਉਹ ਉਸਨੂੰ ਕੁਝ ਦੱਸ ਵੀ ਰਹੇ ਸਨ ਹਾਲਾਂਕਿ ਇਹ ਨਿਯਮਾਂ ਦਾ ਉਲੰਘਣ ਵੀ ਸੀ ਜਵੇਰੇਵ ਨੇ ਪੰਜਵੇਂ ਸੈੱਟ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਖੱਬੇ ਪੈਰ ਦੇ ਅੰਗੂਠੇ ਦੇ ਛਾਲੇ ਦੇ ਇਲਾਜ਼ ਲਈ ਟਰੇਨਰ ਦਾ ਸਹਾਰਾ ਲਿਆ ਪਰ ਫ਼ੈਸਲਾਕੁੰਨ ਸੈੱਟ ‘ਚ ਫਿਰ ਜਰਮਨ ਖਿਡਾਰੀ ਨੇ ਤੂਫ਼ਾਨੀ ਖੇਡ ਦਿਖਾਉਂਦੇ ਹੋਏ ਜਿੱਤ ਨਾਲ ਮੈਚ ਸਮਾਪਤ ਕਰ ਦਿੱਤਾ।