ਏਆਈ ਦੇ ਮਾੜੇ ਨਤੀਜੇ : ਵਿਸ਼ਵ ਬੈਂਕ ਤੇ ਯੂਰਪੀ ਸੰਘ ਨੇ ਅਰਥਚਾਰੇ ਸਬੰਧੀ ਗੰਭੀਰ ਸ਼ੱਕ ਪ੍ਰਗਟ ਕੀਤਾ | Artificial Intelligence
ਸੰਸਾਰਕ ਅਰਥਵਿਵਸਥਾ ਦਾਅ ’ਤੇ ਹੈ ਕਿਉਂਕਿ ਵਿਸ਼ਵ ਬੈਂਕ ਅਤੇ ਯੂਰਪੀ ਸੰਘ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ, ਅਮਰੀਕਾ ਅਤੇ ਰੂਸ ਸਮੇਤ ਉਨ੍ਹਾਂ 70 ਦੇਸ਼ਾਂ ’ਚ ਹੇਰਾਫੇਰੀ ਕਰੇਗੀ ਜਿੱਥੇ 2024 ’ਚ ਚੋਣਾਂ ਹੋਣ ਵਾਲੀਆਂ ਹਨ ਇਸ ਤੋਂ ਇਲਾਵਾ ਤਾਇਵਾਨ, ਬ੍ਰਾਜੀਲ, ਇੰਡੋਨੇਸ਼ੀਆ ਤੇ ਪਾਕਿਸਤਾਨ ’ਚ ਵੀ ਚੋਣਾਂ ਹੋਣੀਆਂ ਹਨ ਬ੍ਰਿਟਿਸ਼ ਪੱਤ੍ਰਿਕਾ ਦ ਇਕੋਨੋਮਿਸਟ ਅਨੁਸਾਰ, ਇਹ ਪਹਿਲੀਆਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਚੋਣਾਂ ਹੋਣਗੀਆਂ ਤੇ 2024 ’ਚ ਕੂੜ-ਪ੍ਰਚਾਰ ਮੁਹਿੰਮ ਆਪਣੇ ਸਿਖ਼ਰ ’ਤੇ ਪਹੁੰਚ ਸਕਦੀ ਹੈ ਕੰਪਟਰੋਲਰ ਐਂਡ ਆਡੀਟਰ ਜਨਰਲ (ਕੈਗ) ਦੇ ਮੁਲਾਂਕਣ ਅਨੁਸਾਰ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਵਿਸ਼ਵ ਅਰਥਵਿਵਸਥਾ ’ਚ 15.7 ਟ੍ਰਿਲੀਅਨ ਡਾਲਰ ਦਾ ਯੋਗਦਾਨ ਹੋ। (Artificial Intelligence)
ਸਕਦਾ ਹੈ ਪਰ ਵਿਸ਼ਵ ਬੈਂਕ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ ਹੈ ਅਤੇ ਉਸ ਨੇ ਸਾਲ 2023 ਨੂੰ ਅਸਮਾਨਤਾ ਦਾ ਸਾਲ ਕਿਹਾ ਹੈ ਤੇ ਸਾਲ 2024 ਨੂੰ ਆਰਟੀਫ਼ਿਸੀਅਲ ਇੰਟੈਲੀਜੈਂਸ ਦਾ ਸਾਲ ਦੱਸਿਆ ਇਸ ਦੇ ਨਾਲ ਹੀ ਦੁਨੀਆ ’ਚ ਸੰਘਰਸ਼ਾਂ ਅਤੇ ਹਿੰਸਾ ਦੇ ਖਿਲਾਫ਼ ਮੁਹਿੰਮ ਤੇਜ਼ ਹੋਈ ਹੈ ਅਤੇ ਖਾਸ ਕਰਕੇ ਵਿਸ਼ਵ ਦੇ ਗਰੀਬ ਦੇਸ਼ਾਂ ’ਚ ਆਰਥਿਕ ਸਥਿਰਤਾ, ਖੁਰਾਕ ਸੁਰੱਖਿਆ, ਜਲਵਾਯੂ ਬਦਲਾਅ ਪ੍ਰਭਾਵਿਤ ਹੋਇਆ ਹੈ ਜਿਸ ’ਚ ਭਾਰਤ ਵੀ ਸ਼ਾਮਲ ਹੈ ਰੁਜ਼ਗਾਰ ਦੇ ਮੌਕੇ ਵਧ ਨਹੀਂ ਰਹੇ ਹਨ, ਸਿਰਫ਼ ਅਸਥਾਈ ਆਨਲਾਈਨ ਰੁਜ਼ਗਾਰ ਵਧ ਰਹੇ ਹਨ। ਵੱਖ-ਵੱਖ ਦੇਸ਼ ਇਸ ਗੱਲ ਤੋਂ ਚਿੰਤਿਤ ਹਨ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਪਰੰਪਰਾਗਤ ਸੋਸ਼ਲ ਮੀਡੀਆ ਤਰੀਕਿਆਂ ਤੋਂ ਕਿਤੇ ਜ਼ਿਆਦਾ ਪੈਮਾਨੇ ’ਤੇ ਸੂਚਨਾ ’ਚ ਹੇਰਾਫੇਰੀ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਵਣ ਵਿਭਾਗ ਦੀ ਟੀਮ ਨੇ ਚੀਤਾ ਜਾਨਵਰ ਨਾ ਹੋਣ ਦਾ ਦਿੱਤਾ ਸੰਕੇਤ ਤਾਂ ਜਾ ਕੇ ਪਿੰਡ ਵਾਸੀਆਂ ਨੂੰ ਮਿਲੀ ਰਾਹਤ
ਜਨਵਰੀ 2024 ’ਚ ਖਾਸ ਕਰਕੇ ਤਾਇਵਾਨ ’ਚ ਹੋਣ ਵਾਲੀਆਂ ਚੋਣਾਂ ਦਾ ਸੰਸਾਰਿਕ ਮਹੱਤਵ ਹੈ ਇੱਥੇ ਡੈਮੋਕੇ੍ਰਟਿਕ ਪ੍ਰੋਗ੍ਰੈਸਿਵ ਪਾਰਟੀ ਅਤੇ ਕੁਓਮਿਨਤਾਂਗ ਵਿਚਕਾਰ ਮੁਕਾਬਲਾ ਹੈ ਅਤੇ ਸਾਈਬਰ ਵਾਰਫੇਅਰ ਦੇ ਜ਼ਰੀਏ ਇਨ੍ਹਾਂ ਚੋਣਾਂ ’ਚ ਚੀਨ ਸ਼ਾਮਲ ਹੈ ਜੋ ਇਨ੍ਹਾਂ ਚੋਣਾਂ ਨੂੰ ਭੂ-ਰਾਜਨੀਤਿਕ ਮੁਕਾਮ ਦਿੰਦਾ ਹੈ ਐਥਨ ਬਿਊਨੋ ਡੀ ਮਸਕੇਟਾ ਦੇ ਸਰਵੇਖਣ ’ਚ ਪਤਾ ਲੱਗਿਆ ਹੈ ਕਿ ਸਮੁੱਚਾ ਯੂਰਪ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਅਤੇ ਡੀਪਫੇਕ ਤਕਨੀਕ ਤੋਂ ਚਿੰਤਿਤ ਹੈ ਇਸ ਸਰਵੇਖਣ ’ਚ ਹਿੱਸਾ ਲੈਣ ਵਾਲੇ ਬ੍ਰਿਟੇਨ ਤੇ ਜਰਮਨੀ ’ਚ 70 ਫੀਸਦੀ ਲੋਕਾਂ ਨੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਤੋਂ ਚੋਣਾਂ ਤੇ ਲੋਕਤੰਤਰ ਲਈ ਸੰਭਾਵਿਤ ਖਤਰੇ ’ਤੇ ਚਿੰਤਾ ਪ੍ਰਗਟ ਕੀਤੀ ਹੈ ਭਾਰਤ ਵੱਖ-ਵੱਖ ਸਿਆਸੀ ਪਾਰਟੀਆਂ ’ਚ ਆਈਟੀ ਸੈੱਲ ਨਾਲ ਜੁੜੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਵਿਵਾਦਾਂ ਦਾ ਸਾਹਮਣਾ ਕਰ ਰਿਹਾ ਹੈ। (Artificial Intelligence)
ਇਸ ਤੋਂ ਇਲਾਵਾ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਬਾਰੇ ਵੀ ਵਿਵਾਦ ਜਾਰੀ ਹੈ ਵਿਰੋਧੀ ਧਿਰ ਇਸ ਮੁੱਦੇ ਨੂੰ ਉਠਾ ਰਿਹਾ ਹੈ ਲੋਕਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਬਜਾਇ ਇਸ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਸਬੰਧ ’ਚ ਸਿਨੇਸੋਤਾ ਯੂਨੀਵਰਸਿਟੀ ਦੇ ਪ੍ਰੋਫੈਸਰ ਪਾਲ ਐਂਬੇਲਰ ਨੇ ਕਿਹਾ ਕਿ ਚੁਣਾਵੀ ਰਾਜਨੀਤੀ ’ਚ ਬਹੁਰਾਸ਼ਟਰੀ ਨਿਗਮਾਂ ਦਾ ਪ੍ਰਭਾਵ ਵਧ ਰਿਹਾ ਹੈ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਇਸ ’ਚ ਹੋ ਵਾਧਾ ਹੋ ਸਕਦਾ ਹੈ ਮਾਈਕ੍ਰੋਸਾਫ਼ਟ ਦੇ ਮੁੱਖ ਅਰਥਸ਼ਾਸਤਰੀ ਮਾਈਕੇਲ ਸਵਾਰਜ ਨੇ ਚਿਤਾਵਨੀ ਦਿੱਤੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਜ਼ਰੀਏ ਮਾੜੇ ਤੱਤ ਚੋਣਾਂ ’ਚ ਹੇਰਾਫੇਰੀ ਕਰਨਗੇ ਨਾਲ ਹੀ ਉਨ੍ਹਾਂ ਇਸ ਗੱਲ ਨੂੰ ਵੀ ਸਵੀਕਾਰ ਕੀਤਾ। (Artificial Intelligence)
ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਵਿਕਾਸ ਨਾਲ ਕਈ ਲਾਭ ਮਿਲਣਗੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਬਾਰੇ ਭਾਰਤ ਦੁਵਿਧਾ ਦੀ ਸਥਿਤੀ ’ਚ ਹੈ ਇਸ ਦੇ ਸਾਹਮਣੇ ਗੁੰਝਲਦਾਰ ਆਰਥਿਕ ਚੁਣੌਤੀਆਂ ਹਨ ਇੱਥੇ ਕਰਜ਼ ਦਾ ਪੱਧਰ ਵਧ ਰਿਹਾ ਹੈ, ਬੇਰੁਜ਼ਗਾਰੀ ਵਧ ਰਹੀ ਹੈ ਅਤੇ ਰੁਜ਼ਗਾਰ ਦੀ ਗੁਣਵੱਤਾ ਬਾਰੇ ਵੀ ਲੋਕ ਚਿੰਤਤ ਹਨ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ ’ਚ ਤੇਜ਼ੀ ਆ ਰਹੀ ਹੈ ਪਰ ਨਾਲ ਹੀ ਕਰਜ਼ ਵੀ ਵਧ ਰਿਹਾ ਹੈ ਵਿਸ਼ਵ ਬੈਂਕ ਅਨੁਸਾਰ ਗੁਣਵੱਤਾਪੂਰਨ ਰੁਜ਼ਗਾਰ ਸਮਾਪਤ ਹੋ ਰਹੇ ਹਨ ਤੇ ਅਸਥਾਈ ਰੁਜ਼ਗਾਰ ਵਧ ਰਹੇ ਹਨ ਭਾਰਤ ਦਾ ਕਰਜ਼ 169 ਲੱਖ ਕਰੋੜ ਤੱਕ ਪਹੁੰਚ ਗਿਆ ਹੈ ਅਤੇ ਵਿਦੇਸ਼ੀ ਕਰਜ਼ 629 ਬਿਲੀਅਨ ਡਾਲਰ ਤੱਕ ਹੈ ਹਾਲਾਂਕਿ ਵਿੱਤ ਮੰਤਰਾਲੇ ਨੇ ਅੰਤਰਰਾਸ਼ਟਰੀ ਮੁਦਰਾ ਫੰਡ ਦੀਆਂ ਇਨ੍ਹਾਂ ਸੰਭਾਵਨਾਵਾਂ ਨੂੰ ਬੇਬੁਨਿਆਦ ਦੱਸਿਆ ਹੈ। (Artificial Intelligence)
ਇਹ ਵੀ ਪੜ੍ਹੋ : ਪੰਚ ਦੇ ਪਿੰਡ ਤਾਂ ਕੀ ਸ਼ਹਿਰਾਂ ’ਚ ਵੀ ਚਰਚੇ, ਅਨੋਖੀ ਮਿਸਾਲ ਕਾਇਮ ਕੀਤੀ
ਕਿ ਸਾਲ 2028-29 ਤੱਕ ਭਾਰਤ ਦਾ ਕਰਜ਼ ਕੁੱਲ ਘਰੇਲੂ ਉਤਪਾਦ ਦੇ ਬਰਾਬਰ ਪਹੁੰਚ ਜਾਵੇਗਾ ਵਰਤਮਾਨ ’ਚ ਇਹ ਕੁੱਲ ਘਰੇਲੂ ਉਤਪਾਦ ਦਾ 81 ਫੀਸਦੀ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਘੱਟ ਹੋ ਰਿਹਾ ਹੈ ਭਾਰਤ ’ਚ ਸਰਕਾਰੀ ਤੇ ਨਿੱਜੀ ਪੂੰਜੀਗਤ ਖਰਚ ਘੱਟ ਹੋ ਰਹੇ ਹਨ ਨਿੱਜੀ ਖਰਚ 55 ਫੀਸਦੀ ਘੱਟ ਹੋਏ ਹਨ ਤੇ ਸਰਕਾਰ ਵੱਲੋਂ ਖਰਚ ’ਚ 68 ਫੀਸਦੀ ਦੀ ਕਮੀ ਆਈ ਹੈ ਦਿੱਲੀ ਦੇ ਆਸਪਾਸ ਕਈ ਕੰਪਨੀਆਂ ਲੋਕ ਸਭਾ ਚੋਣਾਂ ਲਈ ਪਿੰਡ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ’ਤੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਕੀਤੀ ਗਈ ਚੋਣ ਸਮੱਗਰੀ ਬਣਾ ਰਹੀਆਂ ਹਨ ਅਜਿਹੀਆਂ ਕਲਿੱਪਾਂ 5 ਹਜ਼ਾਰ ਰੁਪਏ ਲੈ ਕੇ ਬਣ ਜਾਂਦੀਆਂ ਹਨ ਅਰਨੇਸਟ ਐਂਡ ਯੰਗ ਦੇ ਸਰਵੇਖਣ ’ਚ ਪਾਇਆ ਗਿਆ ਹੈ ਕਿ ਭਾਰਤ ’ਚ ਕਾਰਪੋਰੇਟ ਸੀਓ ਆਰਟੀਫ਼ਿਸ਼ੀਅਲ ਇੰਟੈਲੀਜੈਂਸ ’ਚ ਨਿਵੇਸ਼ ਕਰਨਾ ਚਾਹੁੰਦੇ ਹਨ। (Artificial Intelligence)
ਪਰ ਉਹ ਸਵੀਕਾਰ ਕਰਦੇ ਹਨ ਕਿ ਭਾਰਤ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਿਤ ਉਦਯੋਗਿਕ ਕ੍ਰਾਂਤੀ ਦੇ ਭਵਿੱਖ ਦੀ ਰੂਪਰੇਖਾ ਤੈਅ ਕਰਨੀ ਚਾਹੀਦੀ ਹੈ ਏਆਈ ਦੇ ਮਾੜੇ ਪ੍ਰਭਾਵਾਂ ’ਚ ਮਜ਼ਦੂਰੀ ਪ੍ਰਭਾਵਿਤ ਹੋ ਸਕਦੀ ਹੈ, ਆਮਦਨ ਵੇਰਵਾ ਅਤੇ ਆਰਥਿਕ ਨਾਬਰਾਬਰੀਆਂ ’ਚ ਵਾਧਾ ਹੋ ਸਕਦਾ ਹੈ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ’ਚ ਮਾਹਿਰ ਲੋਕਾਂ ਦੀ ਮੰਗ ’ਚ ਵਾਧੇ ਨਾਲ ਮਜ਼ਦੂਰੀ ਵਧ ਸਕਦੀ ਹੈ ਪਰ ਹੋਰ ਖੇਤਰਾਂ ’ਚ ਮਜ਼ਦੂਰੀ ਘੱਟ ਹੋ ਸਕਦੀ ਹੈ ਜਾਂ ਬੇਰੁਜ਼ਗਾਰੀ ਹੋ ਸਕਦੀ ਹੈ ਪਰ ਆਰਟੀਫ਼ਿਸ਼ੀਅਲ ਇੰਟੈਲੀਜੈਂਸ ’ਚ ਭਾਰੀ ਨਿਵੇਸ਼ ਦੀ ਜ਼ਰੂਤਰ ਹੁੰਦੀ ਹੈ ਇਹ ਸਿਹਤ, ਸਿੱਖਿਆ, ਬੈਂਕਿੰਗ, ਖੇਤੀ, ਵਿਨਿਰਮਾਣ, ਮਾਰਕੀਟਿੰਗ ਅਤੇ ਹੋਰ ਖੇਤਰਾਂ ’ਚ ਸਕਾਰਾਤਮਕ ਬਦਲਾਅ ਲਿਆ ਸਕਦਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਮਜ਼ਦੂਰੀ, ਆਰਥਿਕ ਅਸਮਾਨਤਾ, ਆਮਦਨ ਵੇਰਵੇ ’ਤੇ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਇਸ ਲਈ ਤਕਨੀਕੀ ਤਰੱਕੀ ਨੂੰ ਵਿਨਿਯਮਾਂ ਦੇ ਨਾਲ ਮਜ਼ਬੂਤ ਕਰਨਾ ਜ਼ਰੂਰੀ ਹੈ। (Artificial Intelligence)