IND vs AUS: ਐਡੀਲੇਡ ਟੈਸਟ, ਦੂਜੇ ਦਿਨ ਟ੍ਰੈਵਿਸ ਹੈੱਡ ਦਾ ਸੈਂਕੜਾ, ਅਸਟਰੇਲੀਆ ਮਜ਼ਬੂਤ ਸਥਿਤੀ ’ਚ

Sach Kahoon Punjabi Desk Picture
Published On

ਬੁਮਰਾਹ, ਸਿਰਾਜ਼ ਨੂੰ 4-4 ਵਿਕਟਾਂ

  • ਲਾਬੁਸ਼ੇਨ ਦਾ ਅਰਧਸੈਂਕੜਾ | IND vs AUS

IND vs AUS: ਸਪੋਰਟਸ ਡੈਸਕ। ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਮੈਚ ’ਚ ਭਾਰਤ ਨੇ ਅਸਟਰੇਲੀਆ ਨੂੰ 337 ਦੌੜਾਂ ’ਤੇ ਆਲ ਆਊਟ ਕਰ ਦਿੱਤਾ ਹੈ। ਇਸ ਤਰ੍ਹਾਂ ਕੰਗਾਰੂਆਂ ਨੇ ਟਰੈਵਿਸ ਹੈੱਡ (140 ਦੌੜਾਂ) ਤੇ ਮਾਰਨਸ ਲੈਬੁਸ਼ਗਨ (64 ਦੌੜਾਂ) ਦੀ ਪਾਰੀ ਦੇ ਆਧਾਰ ’ਤੇ 157 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਟੀਮ ਨੇ ਸਵੇਰੇ 86/1 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ। ਸ਼ੁੱਕਰਵਾਰ ਨੂੰ ਭਾਰਤੀ ਟੀਮ 180 ਦੌੜਾਂ ’ਤੇ ਆਲ ਆਊਟ ਹੋ ਗਈ ਸੀ। IND vs AUS

ਇਹ ਖਬਰ ਵੀ ਪੜ੍ਹੋ : Punjab Crime News: ਪੰਜਾਬ ਦੀ ਇਸ ਮਸ਼ਹੂਰ ਜ਼ੇਲ੍ਹ ’ਚ ਐਨਕਾਊਂਟਰ, ਮਚੀ ਭਗਦੜ

ਸ਼ਨਿੱਚਰਵਾਰ ਨੂੰ ਐਡੀਲੇਡ ’ਚ ਚੱਲ ਰਹੇ ਇਸ ਡੇ-ਨਾਈਟ ਟੈਸਟ ਦਾ ਦੂਜਾ ਦਿਨ ਹੈ ਤੇ ਤੀਜਾ ਸੈਸ਼ਨ ਚੱਲ ਰਿਹਾ ਹੈ। ਭਾਰਤੀ ਟੀਮ ਲਈ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੇ 4-4 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਤੇ ਨਿਤੀਸ਼ ਰੈੱਡੀ ਨੂੰ ਇੱਕ-ਇੱਕ ਵਿਕਟ ਮਿਲੀ। ਭਾਰਤ ਨੇ ਦੂਜੀ ਪਾਰੀ ’ਚ ਬਿਨਾਂ ਕਿਸੇ ਨੁਕਸਾਨ ਦੇ 12 ਦੌੜਾਂ ਬਣਾ ਲਈਆਂ ਹਨ। ਯਸ਼ਸਵੀ ਜਾਇਸਵਾਲ ਤੇ ਕੇਐੱਲ ਰਾਹੁਲ ਕ੍ਰੀਜ ’ਤੇ ਹਨ। IND vs AUS

ਦੋਵਾਂ ਟੀਮਾਂ ਦੀ ਪਲੇਇੰਗ-11 | IND vs AUS

ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵੀਚੰਦਰਨ ਅਸ਼ਵਿਨ, ਹਰਸ਼ਿਤ ਰਾਣਾ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।

ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਸਕਾਟ ਬੋਲੈਂਡ।

About The Author

Related Posts