ਸਾਡੇ ਨਾਲ ਸ਼ਾਮਲ

Follow us

22.3 C
Chandigarh
Wednesday, February 18, 2026
More
    Home Breaking News ਹੀਰੋਇਨ ਜੀਆ ਖਾ...

    ਹੀਰੋਇਨ ਜੀਆ ਖਾਨ ਖੁਦਕੁਸ਼ੀ ਮਾਮਲੇ ’ਚ ਅਦਾਕਾਰ ਸੂਰਜ ਪੰਚੋਲੀ ਬਰੀ

    Sooraj Pancholi

    ਮੁੰਬਈ। ਹੀਰੋਇਨ ਜੀਆ ਖਾਨ ਖੁਦਕੁਸ਼ੀ ਮਾਮਲੇ ’ਚ ਅਦਾਕਾਰ ਸੂਰਜ ਪੰਚੋਲੀ (Sooraj Pancholi ) ਨੂੰ ਵੱਡੀ ਰਾਹਤ ਮਿਲ ਗਈ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਹੀਰੋਇਨ ਜੀਆ ਖਾਨ ਖੁਦਕੁਸ਼ੀ ਮਾਮਲੇ ਵਿੱਚ ਸੂਰਜ ਪੰਚੋਲੀ ਨੂੰ ਬਰੀ ਕਰ ਦਿੱਤਾ ਹੈ। ਸੂਰਜ ਪੰਚੋਲੀ ਅੱਜ ਸਵੇਰੇ 10 ਵਜੇ ਘਰੋਂ ਨਿਕਲਿਆ ਸੀ। 10.30 ਵਜੇ ਅਦਾਲਤ ਪਹੁੰਚੇ। ਸੂਰਜ ਦੇ ਨਾਲ ਉਨ੍ਹਾਂ ਦੀ ਮਾਂ ਜ਼ਰੀਨਾ ਵਹਾਬ ਵੀ ਸੀ। ਹਾਲਾਂਕਿ, ਸੂਰਜ ਦੇ ਪਿਤਾ ਆਦਿਤਿਆ ਪੰਚੋਲੀ ਕਿਤੇ ਨਜ਼ਰ ਨਹੀਂ ਆਏ। ਅਦਾਲਤ ਦਾ ਫੈਸਲਾ ਸੁਣਨ ਲਈ ਸੂਰਜ ਪੰਚੋਲੀ ਵੀ ਅਦਾਲਤ ਵਿੱਚ ਮੌਜੂਦ ਸੀ।

    ਦਾਲਤ ਨੇ ਆਪਣਾ ਫੈਸਲਾ ਸੁਣਾਉ੍ਂਦੇ ਹੋਏ ਕਿਹਾ, ‘ਤੁਹਾਡੇ ਖ਼ਿਲਾਫ਼ ਸਬੂਤ ਕਾਫ਼ੀ ਨਹੀਂ ਹਨ, ਇਸ ਲਈ ਬਰੀ ਕੀਤਾ ਜਾਂਦਾ ਹੈ।’ ਸੂਰਜ ‘ਤੇ ਹੀਰੋਇਨ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲੱਗਿਆ ਸੀ। ਅਭਿਨੇਤਾ  ਸੂਰਜ ਪੰਚੋਲੀ ਨੂੰ ਜੀਆ ਦੀ ਮਾਂ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਪੰਚੋਲੀ ਨੂੰ ਜ਼ਮਾਨਤ ਮਿਲ ਗਈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here