ਰੋਪੜ ਦੀ ਸੱਤ ਸਾਲ ਦੀ ਲੜਕੀ ਦੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਪਹੁੰਚਣ ’ਤੇ ਅਦਾਕਾਰ ਸੋਨੂੰ ਸੂਦ ਨੇ ਦਿੱਤੀ ਵਧਾਈ

sonu sood, Actor Sonu Sood

ਅਦਾਕਾਰ ਸੋਨੂੰ ਸੂਦ (Actor Sonu Sood) ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਰੋਪੜ ਦੀ ਸੱਤ ਸਾਲਾਂ ਲੜਕੀ ਸਾਨਵੀ ਨੇ ਉਹ ਕਰ ਵਿਖਾਇਆ ਜੋ ਸ਼ਾਇਦ ਐਨੀ ਛੋਟੀ ਉਮਰ ’ਚ ਸੋਚ ਵੀ ਨਹੀਂ ਸਕਦਾ ਹੈ। ਰੋਪੜ ਦੀ ਸਾਨਵੀ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਪਹੁੰਚ ਕੇ ਭਾਰਤ ਦਾ ਝੰਡਾ ਲਹਿਰਾਇਆ ਹੈ। ਸਾਨਵੀ ਦੀ ਇਸ ਪ੍ਰਾਪਤੀ ’ਤੇ ਅਦਾਕਾਰ ਸੋਨੂੰ ਸੂਦ (Actor Sonu Sood) ਨੇ ਉਸ ਨੂੰ ਵਧਾਈ ਦਿੱਤੀ ਹੈ। ਸੋਨੂੰ ਸੂਦ ਨੇ ਉਸ ਨੂੰ ਵਧਾਈ ਦਿੰਦਿਆਂ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਸੋਨੂੰ ਸੂਦ ਨੇ ਲਿਖਿਆ ਕਿ ਰੋਪੜ ਦੀ ਸੱਤ ਸਾਲ ਦੀ ਸਾਨਵੀ ਸੂਦ ਨੂੰ ਐਵਰੈਸਟ ਬੇਸ ਕੈਂਪ ਨੂੰ ਸਰ ਕਰਨ ਅਤੇ ਅਜਿਹਾ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਬੱਚੀ ਬਣਨ ’ਤੇ ਬਹੁਤ-ਬਹੁਤ ਵਧਾਈਆਂ।

sonu

ਜੋ ਇਸ ਨੇ ਕੀਤਾ ਹੈ ਉਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਿਸ ਕਿਸਮ ਦੀ ਇਹ ਨੰਨ੍ਹੀ ਬੱਚੀ ਹਿੰਮਤ ਰੱਖਦੀ ਹੈ, ਮੈਨੂੰ ਪੂਰਾ ਯਕੀਨ ਹੈ ਕਿ ਭਵਿੱਖ ਵਿੱਚ ਜੋ ਵੀ ਕਰਨਾ ਚੁਣੇਗੀ ਉਸ ਵਿੱਛ ਫਤਿਹ ਪ੍ਰਾਪਤ ਕਰੇਗੀ। ਜਿਕਰਯੋਗ ਹੈ ਕਿ ਰੋਪੜ ਦੀ ਰਹਿਣ ਵਾਲੀ ਸਾਨਵੀ ਸੂਦ ਭਾਰਤ ਦੀ ਪਹਿਲੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਲੜਕੀ ਹੈ ਜਿਸ ਨੇ ਮਾਊਂਟ ਐਵਰੈਸਟ ਦੇ ਬੇਸ ਕੈਂਪ ’ਤੇ ਪੁੱਜ ਕੇ ਭਾਰਤ ਦਾ ਝੰਡਾ ਲਹਿਰਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ