ਕਾਰ ਹਾਦਸੇ ‘ਚ ਅਦਾਕਾਰਾ ਮਹਿਮਾ ਚੌਧਰੀ ਦੇ ਭਰਾ-ਭਾਬੀ ਦੀ ਮੌਤ

Mahima Chaudhary's, Road, Accident, Killed, Highway

ਬਾਕੀ ਪਰਿਵਾਰ ਗੰਭੀਰ ਜ਼ਖਮੀ

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮਹਿਮਾ ਚੌਧਰੀ ਦੇ ਮਾਮੇ ਦਾ ਪਰਿਵਾਰ ਮੇਰਠ-ਹਾਪੁੜ ਮਾਰਗ ‘ਤੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਹੈ, ਜਿਸ ‘ਚ ਉਸ ਦੇ ਮਾਮੇ ਦੇ ਮੁੰਡੇ ਅਤੇ ਭਾਬੀ ਦੀ ਮੌਤ ਹੋ ਗਈ। ਉਸ ਦਾ ਮਾਮਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ।

ਜਿ਼ਕਰਯੋਗ ਹੈ ਕਿ ਇਹ ਦੁਰਘਟਨਾ ਥਾਨਾ ਖਰਖੌਦਾ ਖੇਤਰ ‘ਚ ਹੋਈ। ਮਹਿਮਾ ਦੇ ਮਾਮੇ ਦਾ ਪਰਿਵਾਰ ਹਾਪੁੜ ਦੇ ਕੋਲ ਅਕਰੌਲੀ ‘ਚ ਪਰਿਵਾਰ ਸਮੇਤ ਰਹਿੰਦਾ ਸੀ, ਜਿਥੇ ਉਸ ਦੇ ਮਾਮਾ ਜੀ ਉਸ ਦੇ ਮਾਮਾ ਅਸ਼ੋਕ ਕੁਮਾਰ ਆਪਣੇ ਬੇਟੇ ਅਤੇ ਬਹੂ ਨਾਲ ਡਾਕਟਰ ਕੋਲ ਜਾ ਰਹੇ ਸਨ। ਜਦੋਂ ਉਹ ਡਾਕਟਰ ਕੋਲ ਜਾ ਰਹੇ ਸਨ ਤਾਂ ਖਰਖੌਦਾ ਖੇਤਰ ‘ਚ ਲੋਹੀਆ ਫਾਰਮ ਹਾਊਸ ਕੋਲ ਉਨ੍ਹਾਂ ਦੀ ਕਾਰ ਸਾਹਮਣੇ ਆ ਰਹੀ ਬੱਸ ਨੇ ਸਿੱਧੀ ਟੱਕਰ ਮਾਰ ਦਿੱਤੀ।

ਹਾਦਸੇ ‘ਚ ਮਹਿਮਾ ਚੌਧਰੀ ਦੇ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਕਾਰ ‘ਚ ਸਵਾਰ ਤਿੰਨ ਲੋਕ ਗੰਭੀਰ ਹਾਲਤ ‘ਚ ਜਖਮੀ ਹਨ। ਮਹਿਮਾ ਦੀ ਭਾਬੀ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦੇਰ ਰਾਤ ਮਹਿਮਾ ਦੇ ਮਾਮੇ  ਦੀ ਹਾਲਤ ਗੰਭੀਰ ਹੋਣ ਜਾਣ ਕਾਰਨ ਉਨ੍ਹਾਂ ਨੂੰ ਦਿੱਲੀ ਲਈ ਰੇਫਰ ਕਰ ਦਿੱਤਾ ਗਿਆ।

Actor Mahima Chaudhary’s brother-in-law dies in car accident

LEAVE A REPLY

Please enter your comment!
Please enter your name here