ਐਕਟਿਵਾ ਤੇ ਇਨਡੈਵਰ ਦੀ ਟੱਕਰ, ਪਿਤਾ, ਪੁੱਤਰ ਤੇ ਪੁੱਤਰੀ ਦੀ ਮੌਤ

Activa and Endeavor Collide Sachkahoon

ਐਕਟਿਵਾ ਤੇ ਇਨਡੈਵਰ ਦੀ ਟੱਕਰ, ਪਿਤਾ, ਪੁੱਤਰ ਤੇ ਪੁੱਤਰੀ ਦੀ ਮੌਤ

(ਸੱਚ ਕਹੂੰ ਨਿਊਜ਼) ਜਲੰਧਰ। ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਐਕਟਿਵਾ ਸਵਾਰ ਪਿਤਾ, ਪੁੱਤਰ ਅਤੇ ਪੁੱਤਰੀ ਦੀ ਮੌਤ ਹੋ ਜਾਣ ਅਤੇ ਇੱਕ ਔਰਤ ਅਤੇ ਬੱਚੇ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਐਕਟਿਵਾ ’ਤੇ ਇਕੋ ਪਰਿਵਾਰ ਦੇ 5 ਜੀਅ ਪਤੀ, ਪਤਨੀ ਅਤੇ ਤਿੰਨ ਛੋਟੇ ਬੱਚੇ ਸਵਾਰ ਹੋ ਕੇ ਜਦੋਂ ਹਾਈਵੇ ’ਤੇ ਪਚਰੰਗਾ ਨੇੜਲੇ ਇੱਕ ਪੁਲ ਕੋਲ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਇਨਡੈਵਰ ਗੱਡੀ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਟੱਕਰ ਏਨੀ ਜਿਆਦਾ ਭਿਆਨਕ ਸੀ ਕਿ ਐਕਟਿਵਾ ਦੇ ਪਰਖੱਚੇ ਉੱਡ ਗਏ ਅਤੇ ਐਕਟਿਵਾ ਸਵਾਰ ਪੁਲੀ ਨਾਲ ਬਣੇ ਟੋਇਆਂ ਵਿੱਚ ਜਾ ਡਿੱਗੇ। ਸੜਕ ਹਾਦਸੇ ਦਾ ਸ਼ਿਕਾਰ ਹੋਇਆ ਪਰਿਵਾਰ ਹੁਸ਼ਿਆਰਪੁਰ ਦੇ ਟਾਂਡਾ ਨੇੜਲੇ ਪਿੰਡ ਜੌੜਾ ਦਾ ਦੱਸਿਆ ਜਾ ਰਿਹਾ ਹੈ। ਚਾਲਕ ਆਪਣੇ ਪਰਿਵਾਰ ਨਾਲ ਆਪਣੇ ਸਹੁਰਾ ਪਿੰਡ ਸ਼ਕਰਪੁਰ ਜਾ ਰਿਹਾ ਸੀ।

ਹਾਦਸੇ ਦੀ ਸੂਚਨਾ ਮਿਲਣ ’ਤੇ ਪਿੰਡ ਪਚਰੰਗਾ ਬਜ਼ਾਰ ਦੇ ਦੁਕਾਨਦਾਰ ਹਾਦਸੇ ਵਾਲੀ ਥਾਂ ’ਤੇ ਪੁੱਜੇ ਤਾਂ ਜ਼ਖਮੀਆਂ ਨੂੰ ਬਾਹਰ ਕੱਢ ਕੇ ਨੇੜਲੇ ਢਾਬੇ ’ਤੇ ਲਿਜਾਇਆ ਗਿਆ। ਉਦੋਂ ਤੱਕ ਐਕਟਿਵਾ ਚਾਲਕ ਨੌਜਵਾਨ (35), ਉਸਦੀ ਪੁੱਤਰੀ (4) ਪੁੱਤਰ (2) ਦੀ ਮੌਤ ਹੋ ਚੁੱਕੀ ਸੀ। ਐਕਟਿਵਾ ਸਵਾਰ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਅਤੇ ਉਸ ਦੇ ਇੱਕ ਪੁੱਤਰ (5) ਦੀ ਇੱਕ ਲੱਤ ਹਾਦਸੇ ਕਾਰਨ ਕੱਟੀ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਹਾਈਵੇਅ ਪੈਟਰੋਲਿੰਗ ਗੱਡੀ 16 ਦੀ ਟੀਮ ਵੱਲੋਂ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਚੌਂਕੀ ਪਚਰੰਗਾ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਹਰਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਨਡੈਵਰ ਸਵਾਰ ਚਾਲਕ ਨੂੰ ਗਿ੍ਰਫਤਾਰ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ