ਕਬੱਡੀ ਖਿਡਾਰੀ ਸੰਦੀਪ ਅੰਬੀਆਂ ਕਤਲ ਕਾਂਡ ਦਾ ਮੁਲਜ਼ਮ ਗ੍ਰਿਫ਼ਤਾਰ, ਜਲੰਧਰ ਪੁਲਿਸ ਨੇ ਸੁਰਜਨਜੀਤ ਚੱਠਾ ਨੂੰ ਕੀਤਾ ਗਿ੍ਰਫਤਾਰ

Sandeep Ambian murder case

ਜਲੰਧਰ। ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Sandeep Ambian murder case) ਦੀ ਪਤਨੀ ਰੁਪਿੰਦਰ ਕੌਰ ਦੀ ਅਪੀਲ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕਤਲ ਕੇਸ ਦੇ ਮੁਲਜ਼ਮ ਸੁਰਜਨਜੀਤ ਸਿੰਘ ਚੱਠਾ ਨੂੰ ਗਿ੍ਰਫਤਾਰ ਕਰ ਲਿਆ ਹੈ। ਰੁਪਿੰਦਰ ਕੌਰ ਨੇ ਕਰੀਬ 6 ਮਹੀਨੇ ਪਹਿਲਾਂ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਅਪੀਲ ਕੀਤੀ ਸੀ ਕਿ ਕਰਤਾਰ ਪੈਲੇਸ, ਜਲੰਧਰ ’ਚ ਮੌਜ਼ੂਦ ਚੱਠਾ ਨੂੰ ਪੁਲਸ ਤੁਰੰਤ ਗਿ੍ਰਫ਼ਤਾਰ ਕਰੇ।

ਉਸ ਸਮੇਂ ਪੁਲਿਸ ਉਸ ਨੂੰ ਗਿ੍ਰਫਤਾਰ ਨਹੀਂ ਕਰ ਸਕੀ ਸੀ ਪਰ ਪੁਲਿਸ ਨੇ ਬੀਤੀ ਰਾਤ ਚੱਠਾ ਨੂੰ ਗਿ੍ਰਫਤਾਰ ਕਰ ਲਿਆ। ਹਾਲਾਂਕਿ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਨੇ ਚੱਠਾ ਦੀ ਗਿ੍ਰਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸ ਦੀ ਗਿ੍ਰਫਤਾਰੀ (Sandeep Ambian murder case) ਨੂੰ ਲੈ ਕੇ ਕੀਤੀ ਗਈ ਪੁਲਿਸ ਕਾਰਵਾਈ ਦਾ ਇੱਕ ਵੀਡੀਓ ਸੋਸਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ’ਚ ਪੁਲਿਸ ਉਸ ਨੂੰ ਗਿ੍ਰਫ਼ਤਾਰ ਕਰਕੇ ਲੈ ਜਾ ਰਹੀ ਹੈ।

ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਗਿਆ ਸੀ

ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਨੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ ਲਾਇਆ ਸੀ। ਰੁਪਿੰਦਰ ਨੇ ਕਿਹਾ ਸੀ ਕਿ ਉਸ ਨੇ ਐਸਐਸਪੀ ਨੂੰ ਦੱਸਿਆ ਸੀ ਕਿ ਸੰਦੀਪ ਨੰਗਲ ਦੇ ਕਤਲ ਦਾ ਮੁਲਜਮ ਜਲੰਧਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ। ਜੇਕਰ ਮਾਮਲੇ ’ਚ ਕੋਈ ਦੋਸ਼ੀ ਹੈ ਤਾਂ ਉਸ ਨੂੰ ਗਿ੍ਰਫਤਾਰ ਕੀਤਾ ਜਾ ਸਕਦਾ ਹੈ। ਰੁਪਿੰਦਰ ਨੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਐੱਸਐੱਸਪੀ ਨੂੰ ਵੌਇਸ ਮੈਸੇਜ ਵੀ ਭੇਜਿਆ ਸੀ ਅਤੇ ਫੋਨ ਵੀ ਕੀਤਾ ਸੀ। ਰੁਪਿੰਦਰ ਅਨੁਸਾਰ ਇਸ ਤੋਂ ਪਹਿਲਾਂ ਜਦੋਂ ਵੀ ਉਹ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਪੁੱਛਦਾ ਸੀ ਤਾਂ ਉਹ ਕਹਿੰਦੇ ਸਨ ਕਿ ਪੁਲਿਸ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ।

Sandeep Ambian murder case

ਐਸਐਸਪੀ ਨੇ ਸਬੂਤ ਮੰਗੇ | Sandeep Ambian murder case

ਰੁਪਿੰਦਰ ਕੌਰ ਦਾ ਕਹਿਣਾ ਸੀ ਕਿ ਐਸਐਸਪੀ ਨੂੰ ਫੋਨ ਕਰਕੇ ਦੱਸਿਆ ਕਿ ਮੁਲਜਮਾਂ ਨੂੰ ਤਿੰਨ ਤੋਂ ਚਾਰ ਮਿੰਟ ਤੱਕ ਗੱਡੀ ਚਲਾ ਕੇ ਫੜਿਆ ਜਾ ਸਕਦਾ ਹੈ। ਐਸਐਸਪੀ ਨੇ ਮੁਲਜਮਾਂ ਨੂੰ ਗਿ੍ਰਫਤਾਰ ਕਰਨ ਦੀ ਬਜਾਏ ਕਿਹਾ ਕਿ ਸਾਨੂੰ ਸਬੂਤ ਦਿਓ। ਰੁਪਿੰਦਰ ਨੇ ਕਿਹਾ ਕਿ ਸਬੂਤ ਦੇਖਣਾ ਅਦਾਲਤ ਦਾ ਕੰਮ ਹੈ। ਬਾਕੀ ਪੁਲਿਸ ਨੇ ਜੇਕਰ ਇਸ ਮਾਮਲੇ ’ਚ ਸੁਰਜਨਜੀਤ ਸਿੰਘ ਨੂੰ ਨਾਮਜਦ ਕੀਤਾ ਹੈ ਤਾਂ ਉਹ ਕਿਸੇ ਨਾ ਕਿਸੇ ਆਧਾਰ ਜਾਂ ਸਬੂਤ ਨੂੰ ਦੇਖ ਕੇ ਹੀ ਕੀਤਾ ਹੈ। ਜੇਕਰ ਬਿਨਾਂ ਸਬੂਤ ਦੇ ਨਾਮਜਦ ਕੀਤਾ ਜਾਂਦਾ ਹੈ, ਤਾਂ ਇਹ ਸਿਰਫ਼ ਵਾਹਵਾਹੀ ਖੱਟਣ ਲਈ ਹੈ।

ਪਿਛਲੇ ਸਾਲ 14 ਮਾਰਚ ਨੂੰ ਟੂਰਨਾਮੈਂਟ ਦੌਰਾਨ ਕਤਲ ਕੀਤਾ ਗਿਆ ਸੀ

ਅੰਤਰਰਾਸ਼ਟਰੀ ਸਰਕਲ ਸਟਾਈਲ ਕਬੱਡੀ ਖਿਡਾਰੀ ਸੰਦੀਪ ਨੰਗਲ ਉਰਫ ਅੰਬੀਆਂ ਦੀ ਪਿਛਲੇ ਸਾਲ 14 ਮਾਰਚ ਨੂੰ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਪੰਜ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਘਟਨਾ ਸ਼ਾਮ 6 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਸੰਦੀਪ ਚੱਲ ਰਹੇ ਟੂਰਨਾਮੈਂਟ ਲਈ ਪਿੰਡ ਪੁੱਜਿਆ ਸੀ। ਮੈਚ ਦੇ ਵਿਚਕਾਰ ਅੰਨ੍ਹੇਵਾਹ ਗੋਲੀਬਾਰੀ ਕਾਰਨ ਸਟੇਡੀਅਮ ਵਿੱਚ ਹਫੜਾ-ਦਫੜੀ ਮੱਚ ਗਈ। ਹਮਲਾਵਰ ਸਫੇਦ ਰੰਗ ਦੀ ਕਾਰ ਵਿੱਚ ਆਏ ਸਨ। ਉਸ ਨੇ ਸੰਦੀਪ ’ਤੇ ਕਰੀਬ 20 ਰਾਊਂਡ ਫਾਇਰ ਕੀਤੇ। ਉਸ ਨੂੰ ਮੂੰਹ ਤੋਂ ਛਾਤੀ ਤੱਕ ਗੋਲੀਆਂ ਮਾਰੀਆਂ ਗਈਆਂ ਸਨ।

ਫਤਿਹ ਨੇ ਗੋਲੀ ਸ਼ੂਟਰਾਂ ਦਾ ਇੰਤਜਾਮ ਕੀਤਾ ਸੀ | Sandeep Ambian murder case

ਜੇਲ ਤੋਂ ਰਿਮਾਂਡ ’ਤੇ ਆਏ ਗੈਂਗਸਟਰ ਫਤਿਹ ਨੇ ਕਬੂਲ ਕੀਤਾ ਕਿ ਉਸ ਨੇ ਕੈਨੇਡਾ ’ਚ ਬੈਠੇ ਸਨਾਵਰ ਢਿੱਲੋਂ ਦੇ ਕਹਿਣ ’ਤੇ ਅਮਿਤ ਡਾਗਰ, ਕੌਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਮਿਲ ਕੇ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਦੁੱਨੇਕੇ ਦੇ ਇਸਾਰੇ ’ਤੇ ਸਿਮਰਨਜੀਤ ਉਰਫ ਜੁਝਾਰ ਨੇ ਅੰਮਿ੍ਰਤਸਰ ਦੇ ਪ੍ਰੀਤਮ ਐਨਕਲੇਵ ’ਚ ਆਪਣੇ ਰਿਸਤੇਦਾਰ ਸਵਰਨ ਸਿੰਘ ਦੇ ਘਰ ’ਤੇ ਸੂਟਰਾਂ ਨੂੰ ਛੁਪਣਗਾਹ ਮੁਹੱਈਆ ਕਰਵਾਈ। ਪੁਲਿਸ ਨੇ ਸਵਰਨ ਦੇ ਘਰੋਂ 18 ਜਿੰਦਾ ਕਾਰਤੂਸ ਅਤੇ 12 ਬੋਰ ਦੀ ਰਾਈਫਲ ਬਰਾਮਦ ਕੀਤੀ ਸੀ। ਸਵਰਨ ਸਿੰਘ ਨੂੰ ਵੀ ਕੇਸ ਵਿੱਚ ਨਾਮਜਦ ਕੀਤਾ ਗਿਆ ਹੈ।