Elante Mall Accident: ਚੰਡੀਗੜ੍ਹ ਦੇ Elante Mall ’ਚ ਦਰਦਨਾਕ ਹਾਦਸਾ, 10 ਸਾਲਾ ਬੱਚੇ ਦੀ ਮੌਤ

Elenta

Elante Mall ’ਚ ਖਿਡੌਣਾ ਟਰੇਨ ਪਲਟੀ, ਬੱਚੇ ਦੀ ਮੌਤ | Elante Mall Accident

  • ਛੁੱਟੀਆਂ ’ਚ ਪੰਜਾਬ ਘੁੰਮਣ ਆਇਆ ਸੀ ਪਰਿਵਾਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਏਲਾਂਟੇ ਮਾਲ ’ਚ ਅੱਜ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਹੈ। ਪੰਜਾਬ ਤੋਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਚੰਡੀਗੜ੍ਹ ਆਏ ਇੱਕ ਪਰਿਵਾਰ ਦੇ 11 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ। ਬੱਚੇ ਦਾ ਨਾਂਅ ਸ਼ਾਹਬਾਜ਼ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਮਾਲ ਦੇ ਅੰਦਰ ਹੋਇਆ ਹੈ, ਉਸ ਜਗ੍ਹਾ ’ਤੇ ਬੱਚਿਆਂ ਨੂੰ ਘੁਮਾਉਣ ਲਈ ਇੱਕ ਖਿਡੌਣਾ ਟਰੇਨ ਚੱਲਦੀ ਹੈ। (Elante Mall Accident)

ਇਹ ਵੀ ਪੜ੍ਹੋ : Air Pollution: ਹਵਾ ਪ੍ਰਦੂਸ਼ਣ ਤੋਂ ਮਾਸੂਮਾਂ ਨੂੰ ਬਚਾਉਣਾ ਹੋਵੇਗਾ

ਐਤਵਾਰ ਸ਼ਾਮ ਨੂੰ ਇਹ ਖਿਡੌਣਾ ਟਰੇਨ ਪਲਟ ਗਈ ਜਿਸ ਵਿੱਚ ਸਵਾਰ 11 ਸਾਲ ਦਾ ਬੱਚਾ ਸ਼ਾਹਬਾਜ਼ ਜ਼ਖਮੀ ਹੋ ਗਿਆ, ਜਖਮੀ ਹੋਣ ਤੋਂ ਬਾਅਦ ਸ਼ਾਹਬਾਜ਼ ਨੂੰ ਚੰਡੀਗੜ੍ਹ ਦੇ ਹੀ ਸੈਕਟਰ-32 ਦੇ ਹਸਪਤਾਲ ’ਚ ਦਾਖਲ ਕਰਵਾਇਆ। ਪਰ ਹਸਪਤਾਲ ’ਚ ਬੱਚੇ ਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ ਤੇ ਆਪਣੀ ਅਗਲੇਰੀ ਕਾਰਵਾਈ ਜਾਰੀ ਹੈ। ਪਰਿਵਾਰ ਪੰਜਾਬ ਦੇ ਨਵਾਂਸ਼ਹਿਰ ਤੋਂ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਚੰਡੀਗੜ੍ਹ ਆਇਆ ਹੋਇਆ ਸੀ। (Elante Mall Accident)

ਕਰੀਬ 9 ਵਜੇ ਹੋਇਆ ਸੀ ਹਾਦਸਾ | Elante Mall Accident

ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਘੁੰਮਣ ਲਈ ਏਲਾਂਟੇ ਮਾਲ ਆਇਆ ਹੋਇਆ ਸੀ, ਦੱਸਿਆ ਜਾ ਰਿਹਾ ਹੈ ਕਿ ਬੱਚੇ ਨੇ ਰਾਤ ਕਰੀਬ 9 ਵਜੇ ਟਰੇਨ ਦੀ ਸਵਾਰੀ ਕੀਤੀ ਸੀ, ਦੋਵੇਂ ਬੱਚੇ ਟਰੇਨ ਦੇ ਆਖਿਰੀ ਡੱਬੇ ’ਚ ਬੈਠੇ ਹੋਏ ਸਨ। ਸਵਾਰੀ ਸਮੇਂ ਜਿਹੜੇ ਡੱਬੇ ’ਚ ਸ਼ਾਹਬਾਜ਼ ਬੈਠਾ ਹੋਇਆ ਸੀ ਉਹ ਅਚਾਨਕ ਪਲਟ ਗਿਆ ਤੇ ਬੱਚੇ ਦੇ ਸਿਰ ’ਚ ਗੰਭੀਰ ਸੱਟਾਂ ਆਈਆਂ ਸਨ। ਪਰ ਜ਼ਿਆਦਾ ਖੂਨ ਨਿਕਲਣ ਦੀ ਵਜ੍ਹਾ ਨਾਲ ਬੱਚੇ ਦੀ ਮੌਤ ਹੋਈ ਹੈ, ਘਟਨਾ ਦੀ ਸੀਸੀਟੀਵੀ ਵੀਡੀਓ ਦੀ ਸਾਹਮਣੇ ਆਈ ਹੈ, ਜਿਸ ਵਿੱਚ ਦਿਖ ਰਿਹਾ ਹੈ ਕਿ ਬੱਚਾ ਟਰੇਨ ਨਾਲ ਲਟਕ ਰਿਹਾ ਹੈ। (Elante Mall Accident)

LEAVE A REPLY

Please enter your comment!
Please enter your name here