ਅੱਬਾਸ ਦੇ ਪੰਜੇ ਨਾਲ ਆਸਟਰੇਲੀਆ 145 ‘ਤੇ ਢੇਰ

ਪਾਕਿਸਤਾਨ ਨੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਸਮੇਂ ਤੱਕ 2 ਵਿਕਟਾਂ ‘ਤੇ 144 ਦੌੜਾਂ ਬਣਾਈਆਂ ਅਤੇ ਉਸਦਾ ਕੁੱੱਲ ਵਾਧਾ 281 ਦੌੜਾਂ ਦਾ ਸੀ

 

ਪਾਕਿਸਤਾਨ ਲਈ ਪਹਿਲੀ ਪਾਰੀ ‘ਚ 94 ਦੌੜਾਂ ਬਣਾਉਣ ਵਾਲੇ ਫ਼ਖ਼ਰ ਜਮਾਂ ਨੇ ਦੂਸਰੀ ਪਾਰੀ ‘ਚ ਵੀ 66 ਦੌੜਾਂ ਦੀ ਕੀਮਤੀ ਪਾਰੀ ਖੇਡੀ

 
ਅਬੁਧਾਬੀ, 17 ਅਕਤੂਬਰ

ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ (33 ਦੌੜਾਂ\5 ਵਿਕਟਾਂ) ਦੇ ਕਰੀਅਰ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਪਾਕਿਸਤਾਨ ਨੇ ਆਸਟਰੇਲੀਆ ਨੂੰ ਦੂਸਰੇ ਕ੍ਰਿਕਟ ਟੈਸਟ ਦੇ ਦੂਸਰੇ ਦਿਨ ਬੁੱਧਵਾਰ ਨੂੰ ਪਹਿਲੀ ਪਾਰੀ ‘ਚ 145 ਦੌੜਾਂ ‘ਤੇ ਢੇਰ ਕਰ ਦਿੱਤਾ ਪਾਕਿਸਤਾਨ ਨੂੰ ਇਸ ਤਰ੍ਹਾਂ ਪਹਿਲੀ ਪਾਰੀ ਦੇ ਆਧਾਰ ‘ਤੇ 137 ਦੌੜਾਂ ਦਾ ਵਾਧਾ ਮਿਲ ਗਿਆ ਪਾਕਿਸਤਾਨ ਨੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਸਮੇਂ ਤੱਕ 2 ਵਿਕਟਾਂ ‘ਤੇ 144 ਦੌੜਾਂ ਬਣਾ ਲਈਆਂ ਸਨ ਅਤੇ ਇਸ ਤਰ੍ਹਾਂ ਉਸਦਾ ਕੁੱੱਲ ਵਾਧਾ 281 ਦੌੜਾਂ ਦਾ ਹੋ ਚੁੱਕਾ ਸੀ ਪਾਕਿਸਤਾਨ ਲਈ ਪਹਿਲੀ ਪਾਰੀ ‘ਚ 94 ਦੌੜਾਂ ਬਣਾਉਣ ਵਾਲੇ ਫ਼ਖ਼ਰ ਜਮਾਂ ਨੇ ਦੂਸਰੀ ਪਾਰੀ ‘ਚ ਵੀ 66 ਦੌੜਾਂ ਦੀ ਕੀਮਤੀ ਪਾਰੀ ਖੇਡੀ
ਮੈਚ ਦੇ ਪਹਿਲੇ ਦਿਨ ਪਾਕਿਸਤਾਨ ਆਪਣੀ ਪਾਰੀ ਪਾਰੀ ‘ਚ 278 ਦੌੜਾਂ ‘ਤੇ ਸਿਮਟ ਗਿਆ ਸੀ ਜਿਸ ਦੇ ਜਵਾਬ ‘ਚ ਅੱਬਾਸ ਨੇ ਆਸਟਰੇਲੀਆ ਦੇ 20 ਦੇ ਸਕੋਰ ‘ਤੇ  ਦੋ ਵਿਕਟਾਂ ਝਟਕਾ ਦਿੱਤੀਆਂ ਸਨ ਅਤੇ ਅੱਜ ਦੂਸਰੇ ਦਿਨ ਅੱਬਾਸ ਨੇ ਤਿੰਨ ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰ ਦਿੱਤਾ ਅੱਬਾਸ ਦਾ ਇਸ ਤੋਂ ਪਹਿਲਾਂ 46 ਦੌੜਾਂ ‘ਤੇ ਪੰਜ ਵਿਕਟਾਂ ਦਾ ਅੱਵਲ ਪ੍ਰਦਰਸ਼ਨ ਸੀ

 

ਆਸਟਰੇਲੀਆ ਦੀ ਪਹਿਲੀ ਪਾਰੀ 40.5 ਓਵਰਾਂ ‘ਚ ਸਿਮਟ ਗਈ ਨਾਬਾਦ ਬੱਲੇਬਾਜ਼ ਆਰੋਨ ਫਿੰਚ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾ ਕੇ ਨਾਬਾਦ ਰਹੇ ਨੌਂਵੇਂ ਨੰਬਰ ‘ਤੇ ਮਿਸ਼ੇਲ ਸਟਾਰਕ ਨੇ 34 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡੀ ਆਸਟਰੇਲੀਆ ਦੀਆਂ 7 ਵਿਕਟਾਂ 91 ਦੌੜਾਂ ‘ਤੇ ਡਿੱਗ ਗਈਆਂ ਸਨ ਪਰ ਮਾਰਨਸ ਲਾਬੁਚਾਂਗੇ(25) ਅਤੇ ਸਟਾਰਕ ਨੇ ਆਸਟਰੇਲੀਆ ਨੂੰ 145 ਤੱਕ ਪਹੁੰਚਾਇਆ ਦੋਵਾਂ ਟੀਮਾਂ ਦਰਮਿਆਨ ਪਹਿਲਾਂ ਟੈਸਟ ਮੈਚ ਡਰਾਅ ਰਿਹਾ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।