ਮਾਣਹਾਨੀ ਮਾਮਲੇ ’ਚ ‘ਆਪੂ’ ਆਗੂ ਸੰਜੈ ਸਿੰਘ ਅਦਾਲਤ ’ਚ ਹੋਏ ਪੇਸ਼

ਮਾਮਲੇ ਦੀ ਅਗਲੀ ਸੁਣਵਾਈ 5 ਨਵੰਬਰ ਨੂੰ

(ਰਘਬੀਰ ਸਿੰਘ) ਲੁਧਿਆਣਾ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸੰਜੈ ਸਿੰਘ (Aap Leader Sanjay Singh) ਖਿਲਾਫ ਦਾਇਰ ਮਾਣਹਾਨੀ ਦੇ ਮਾਮਲੇ ’ਚ ਅੱਜ ਲੁਧਿਆਣਾ ਦੀ ਅਦਾਲਤ ’ਚ ਸੁਣਵਾਈ ਹੋਈ। ਸੰਸਦ ਮੈਂਬਰ ਸੰਜੈ ਸਿੰਘ ਜੱਜ ਸਿਮਰਨਜੀਤ ਸਿੰਘ (ਏਸੀਜੇਐਮ) ਦੀ ਅਦਾਲਤ ’ਚ ਪੇਸ਼ ਹੋਏ। ਅਦਾਲਤ ਨੇ ਅਗਲੀ ਤਰੀਕ 5 ਨਵੰਬਰ ਤੈਅ ਕੀਤੀ ਹੈ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਮਹਿਲਾ ਸਰਪੰਚਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਦੀ ਅਪੀਲ

ਸੰਜੇ ਸਿੰਘ ਨੇ ਕਿਹਾ ਕਿ ਮਜੀਠੀਆ ਮਾਣਹਾਨੀ ਕੇਸ ’ਚ ਜੋ ਪਹਿਲਾਂ ਵੀ ਕਿਹਾ ਸੀ, ਉਹ ਅੱਜ ਵੀ ਉਸੇ ਗੱਲ ’ਤੇ ਕਾਇਮ ਹਨ ਜੇਕਰ ਸੱਚ ਬੋਲਣਾ ਸਹੀ ਹੈ ਤਾਂ ਮੈਂ ਸੱਚ ਹੀ ਬੋਲਿਆ ਹੈ। ਉਨ੍ਹਾਂ ਨੂੰ ਕਾਨੂੰਨ ’ਤੇ ਭਰੋਸਾ ਹੈ, ਅਦਾਲਤ ਵੱਲੋਂ ਦਿੱਤਾ ਗਿਆ ਫੈਸਲਾ ਜਾਇਜ ਹੋਵੇਗਾ। ਜ਼ਿਕਰਯੋਗ ਹੈ ਕਿ ਸੰਜੈ ਸਿੰਘ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 ’ਚ ਮੋਗਾ ਵਿੱਚ ਇੱਕ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸ਼ਾ ਤਸਕਰ ਦੱਸਿਆ ਸੀ। ਇਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। 2016 ’ਚ ਹੀ ਸੰਜੇ ਸਿੰਘ ’ਤੇ ਦੋਸ਼ ਆਇਦ ਕੀਤੇ ਗਏ ਸਨ।

ਪਰਾਲੀ ਦਾ ਧੂੰਆਂ ਕੁਝ ਹੱਦ ਤੱਕ ਘਟਿਆ :ਸੰਜੇ ਸਿੰਘ (Aap Leader Sanjay Singh)

ਇਸ ਮੌਕੇ ਅਦਾਲਤ ’ਚ ਪੇਸ਼ ਹੋਣ ਤੋਂ ਬਾਅਦ ਸੰਜੈ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਜਰਾਤ ’ਚ ਜੋ ਪੁਲ ਟੁੱਟਿਆ ਹੈ ਉਹ ਬਹੁਤ ਹੀ ਦੁਖਦਾਈ ਘਟਨਾ ਹੈ। ਪੁਲ ਬਣਾਉਣ ਵਾਲੀ ਕੰਪਨੀ ਦੇ ਮਾਲਕ ’ਤੇ ਨਿਸ਼ਾਨਾ ਸਾਧਦੇ ਹੋਏ ਸੰਜੈ ਸਿੰਘ ਨੇ ਕਿਹਾ ਕਿ ਇਸ ਪੁਲ ਦਾ ਉਦਘਾਟਨ 5 ਦਿਨ ਪਹਿਲਾਂ ਹੋਇਆ ਸੀ। ਪੁਲ ਦਾ ਉਦਘਾਟਨ ਉਸੇ ਵਿਅਕਤੀ ਨੇ ਕੀਤਾ ਸੀ, ਜਿਸ ਨੇ ਪੁਲ ਬਣਾਉਣ ਦਾ ਠੇਕਾ ਲਿਆ ਸੀ। ਸੰਜੇ ਸਿੰਘ ਨੇ ਕਿਹਾ ਕਿ ਕੰਪਨੀ ਦੇ ਠੇਕੇਦਾਰ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ। ਪਰਾਲੀ ਦੇ ਮਾਮਲੇ ’ਚ ਸੰਜੇ ਸਿੰਘ ਨੇ ਕਿਹਾ ਕਿ ਇਸ ਵਾਰ ਦਿੱਲੀ ‘ਚ ਪਰਾਲੀ ਦਾ ਧੂੰਆਂ ਕੁਝ ਹੱਦ ਤੱਕ ਘਟਿਆ ਹੈ। ਪੰਜਾਬ ਦੀ ‘ਆਪ’ ਸਰਕਾਰ ਇਸ ਪਾਸੇ ਵੱਲ ਵਧੀਆ ਕੰਮ ਕਰ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ