ਆਮ ਆਦਮੀ ਪਾਰਟੀ ਨੇ ਪੰਜਾਬ ’ਚ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੈ ਮਾਮਲਾ

AAP Aadmi Party

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ (Aam Aadmi Party) ਨੇ ਪੰਜਾਬ ਵਿੱਚ ਵੱਡਾ ਫ਼ੈੈਸਲਾ ਲਿਆ ਹੈ। ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਪੰਜਾਬਨੇ ਸੂਬੇ ਵਿੱਚ ਬਲਾਕ ਇੰਚਾਰਜ਼ ਤੇ ਸਰਕਲ ਇੰਚਾਰਜ਼ਾਂ ਦੇ ਅਹੁਦੇ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿਤੇ ਹਨ।

ਇਸ ਸਬੰਧੀ ਪਾਰਟੀ ਦੇ ਫੇਸਬੁੱਕ ਪੇਜ਼ ’ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਪੋਸਟ ਵਿੱਚ ਇੱਕ ਪਾਰਟੀ ਦੀ ਲੈਟਰਹੈੱਡ ਜਾਰੀ ਕੀਤੀ ਗਈ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਰਾਜ ਦੇ ਸਾਰੇ ਬਲਾਕ ਇੰਚਾਰਜ ਤੇ ਸਰਕਲ ਇੰਚਾਰਜ਼ ਦੇ ਅਹੁਦਿਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰਦੀ ਹੈ। ਜਲਦੀ ਹੀ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਅਸੀਂ ਸਾਰੇ ਬਲਾਕ ਅਤੇ ਸਰਕਲ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਹੁਣ ਤੱਕ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਾਂ।

ਇਹ ਵੀ ਪੜ੍ਹੋ : ਸਰਸਾ ’ਚ ਵੱਡੀ ਕਾਰਵਾਈ, ਮੈਡੀਕਲ ਸਟੋਰ ਕੀਤਾ ਸੀਲ

ਇਹ ਲੈਟਰ ਡਾ. ਸੰਦੀਪ ਪਾਠਕ ਰਾਸ਼ਟਰੀ ਜਨਰਲ ਸਕੱਤਰ ਸੰਗਠਨ, ਭਗਵੰਤ ਸਿੰਘ ਮਾਨ ਸੂਬਾ ਪੰਜਾਬ ਪ੍ਰਧਾਨ ਤੇ ਪਿ੍ਰੰਸੀਪਲ ਬੁੱਧ ਰਾਮ ਸੂਬਾ ਕਾਰਜਕਾਰੀ ਪ੍ਰਧਾਨ ਪੰਜਾਬ ਦੇ ਹਸਤਾਖਰ ਹੇਠ ਜਾਰੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here