ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News ਆਮ ਆਦਮੀ ਪਾਰਟੀ...

    ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਵਿੱਪ, ਸਾਰੇ ਵਿਧਾਇਕਾਂ ਨੂੰ ਹਾਜ਼ਰ ਰਹਿਣ ਦੇ ਆਦੇਸ਼ ਜਾਰੀ

    MLA Baljinder Kaur

    ਬਲਜਿੰਦਰ ਕੌਰ ਨੂੰ ਬਣਾਇਆ ਗਿਆ ਬਣਾਇਆ ਚੀਫ਼ 

    (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਭਰੋਸਗੀ ਮਤੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਵਿੱਪ ਜਾਰੀ ਕਰ ਦਿੱਤਾ ਹੈ। ਇਸ ਵਿੱਪ ਦੇ ਜਾਰੀ ਹੁੰਦੇ ਸਾਰ ਹੀ ਸਾਰੇ ਵਿਧਾਇਕਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਨਾਂ ਨੇ ਆਪਣੇ ਹਰ ਕੰਮਕਾਜ ਨੂੰ ਟਾਲਦੇ ਹੋਏ ਵਿਧਾਨ ਸਭਾ ਦੇ ਸਦਨ ਅੰਦਰ ਮੌਜੂਦ ਰਹਿਣਾ ਹੈ ਤਾਂ ਕਿ ਸਰਕਾਰ ਸਰਕਾਰ ਤੇ ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਮਤੇ ਨੂੰ ਲੈ ਕੇ ਉਨਾਂ ਵਲੋਂ ਵੋਟਿੰਗ ਦੌਰਾਨ ਆਪਣੀ ਵੋਟ ਪਾਈ ਜਾ ਸਕੇ।

    ਆਮ ਆਦਮੀ ਪਾਰਟੀ ਕੋਲ ਪਹਿਲਾਂ ਚੀਫ਼ ਵਿੱਪ ਹੀ ਨਹੀਂ ਸੀ, ਜਿਸ ਕਾਰਨ ਵਿੱਪ ਦੀ ਕਾਰਵਾਈ ਕਰਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਆਪਣਾ ਚੀਫ਼ ਵਿੱਪ ਬਲਜਿੰਦਰ ਕੌਰ ਨੂੰ ਘੋਸ਼ਿਤ ਕੀਤਾ ਗਿਆ। ਇਸ ਤੋਂ ਬਾਅਦ ਹੀ ਬਲਜਿੰਦਰ ਕੌਰ ਵਲੋਂ ਵਿੱਪ ਜਾਰੀ ਕਰਦੇ ਹੋਏ ਸਾਰੇ ਵਿਧਾਇਕਾਂ ਨੂੰ ਸਦਨ ਵਿੱਚ ਪੇਸ਼ ਰਹਿਣ ਲਈ ਕਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here