ਪਿੰਡ ਲਹਿਰੀ ‘ਚ ਵਿਆਹ ਦੌਰਾਨ ਹੋਈ ਲੜਾਈ ‘ਚ ਜ਼ਖ਼ਮੀ ਨੌਜਵਾਨ ਦੀ ਹੋਈ ਮੌਤ

Village Lahiri, During Wedding, Fight, Young Death

ਪੁਲਿਸ ਨੇ ਦੋਵਾਂ ਪਿਓ-ਪੁੱਤ ਖਿਲਾਫ਼ ਦਰਜ ਮਾਮਲੇ ਦੀਆਂ ਧਾਰਾਵਾਂ ‘ਚ ਕੀਤਾ ਵਾਧਾ | Crime News

ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। ਕੁਝ ਦਿਨ ਪਹਿਲਾਂ ਪਿੰਡ ਲਹਿਰੀ ਵਿਖੇ ਵਿਆਹ ਵਿੱਚ ਹੋਈ ਲੜਾਈ ‘ਚ ਜ਼ਖ਼ਮੀ ਹੋਏ ਪਿੰਡ ਚਚੋਹਰ ਵਾਸੀ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਨੇ ਲਹਿਰੀ ਵਾਸੀ ਦੋ ਪਿਓ-ਪੁੱਤਰਾਂ ਖਿਲਾਫ਼ ਦਰਜ ਮਾਮਲੇ ਦੀਆਂ ਧਾਰਾਵਾਂ ‘ਚ ਵਾਧਾ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਜ ਮਾਮਲੇ ਅਨੁਸਾਰ ਅੰਮ੍ਰਿਤਪਾਲ ਸਿੰਘ ਪੁੱਤਰ ਗੰਗਾ ਰਾਮ ਵਾਸੀ ਚਚੋਹਰ ਜ਼ਿਲ੍ਹਾ ਮਾਨਸਾ ਆਪਣੇ ਤਾਏ ਦੇ ਮੁੰਡੇ ਜਗਪਾਲ ਸਿੰਘ ਪੁੱਤਰ ਕਰਨੈਲ ਸਿੰਘ ਦੇ ਨਾਲ ਉਸਦੇ ਸਹੁਰੇ ਪਿੰਡ ਲਹਿਰੀ ਵਿਆਹ ਆਇਆ ਸੀ ਜਿੱਥੇ 18 ਅਗਸਤ ਦੀ ਸ਼ਾਮ ਨੂੰ ਹੋਈ ਲੜਾਈ ਦੌਰਾਨ ਕੁਝ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਦੇ ਸਿਰ ਵਿੱਚ ਲੱਕੜ ਦੀ ਖਲਪਾੜ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। (Crime News)

ਜੋ ਕਿ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸੀ ਤਲਵੰਡੀ ਸਾਬੋ ਪੁਲਿਸ ਨੇ 20 ਅਗਸਤ ਨੂੰ ਉਸ ਦੇ ਚਚੇਰੇ ਭਰਾ ਜਗਪਾਲ ਸਿੰਘ ਵਾਸੀ ਚਚੋਹਰ ਦੇ ਬਿਆਨਾਂ ਦੇ ਅਧਾਰ ‘ਤੇ ਗੁਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਲਹਿਰੀ (ਦੋਵੇਂ ਪਿਓ-ਪੁੱਤਰ) ਜ਼ਿਲ੍ਹਾ ਆਈਪੀਸੀ ਦੀ ਧਾਰਾ 308 ਅਤੇ 34 ਤਹਿਤ ਮਾਮਲਾ ਦਰਜ ਕਰਕੇ ਮੁਲ਼ਜ਼ਮਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ ਪਰ ਅੱਜ ਇਲਾਜ ਦੌਰਾਨ ਅੰਮ੍ਰਿਤਪਾਲ ਸਿੰਘ ਦੀ ਮੌਤ ਹੋਣ ਕਾਰਨ ਪੁਲਿਸ ਨੇ ਧਾਰਾਵਾਂ ਵਿੱਚ ਵਾਧਾ ਕਰਦਿਆਂ ਧਾਰਾ 302 ਦਰਜ ਕਰ ਦਿੱਤੀ ਹੈ। (Crime News)