ਸ਼ੋਪੀਆਂ ਮੁਕਾਬਲੇ ’ਚ ਇੱਕ ਅੱਤਵਾਦੀ ਢੇਰ
ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ’ਚ ਸ਼ੁੱਕਰਵਾਰ ਸਵੇਰੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਜੈਸ਼-ਏ-ਮੁਹੰਮਦ ਦਾ ਇਕ ਅੱਤਵਾਦੀ ਮਾਰਿਆ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਕਪਰੇਨ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕੇ ’ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਮੁਕਾਬਲਾ ਸ਼ੁਰੂ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਮੁਕਾਬਲੇ ’ਚ ਬਦਲ ਗਈ ਅਤੇ ਇਕ ਅੱਤਵਾਦੀ ਮਾਰਿਆ ਗਿਆ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਕਸ਼ਮੀਰ ਦੇ ਵਧੀਕ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਕਾਮਰਾਨ ਭਾਈ ਉਰਫ ਹਨੀਸ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਅੱਤਵਾਦੀ ਕਾਮਰਾਨ ਭਾਈ ਕੁਲਗਾਮ ਸ਼ੋਪੀਆਂ ਇਲਾਕੇ ’ਚ ਸਰਗਰਮ ਸੀ।
ਕਸ਼ਮੀਰ ’ਚ ਪਾਕਿਸਤਾਨ ਨਾਲ ਜੁੜੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼
ਸੁਰੱਖਿਆ ਬਲਾਂ ਨੇ ਉੱਤਰੀ ਕਸ਼ਮੀਰ ਵਿੱਚ ਇੱਕ ਅੱਤਵਾਦੀ ਫੰਡਿੰਗ ਅਤੇ ਭਰਤੀ ਮਾਡਿਊਲ ਦਾ ਪਰਦਾਫਾਸ਼ ਕੀਤਾ ਅਤੇ ਇਸਨੂੰ ਚਲਾਉਣ ਵਾਲੇ ਤਹਿਰੀਕ-ਏ-ਉਲ ਮੁਜਾਹਿਦੀਨ ਸਮੂਹ ਦੇ ਛੇ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਅੱਤਵਾਦੀ ਸਮੂਹ ਵਿੱਚ ਕਸ਼ਮੀਰ ਦੇ ਨੌਜਵਾਨਾਂ ਨੂੰ ਸ਼ਾਮਲ ਕਰਨ ਵਾਲਾ ਭਰਤੀ ਮਾਡਿਊਲ ਇੱਕ ਫਰਜ਼ੀ ਐਨਜੀਓ ਹੈ, ਜੋ ਇਸਲਾਮੀ ਫਲਾਹੀ ਰਾਹਤ ਟਰੱਸਟ (ਆਈਐਫਆਰਟੀ) ਦੀ ਆੜ ਵਿੱਚ ਇੱਕ ਰੈਕੇਟ ਚਲਾ ਰਿਹਾ ਸੀ। ਕੁਪਵਾੜਾ ਪੁਲਿਸ ਨੇ ਫੌਜ ਦੀ 21 ਰਾਸ਼ਟਰੀ ਰਾਈਫਲਜ਼ ਅਤੇ 47 ਆਰਆਰ ਦੇ ਨਾਲ ਮਾਡਿਊਲ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾਵਾਂ ਦੇ ਆਧਾਰ ’ਤੇ ਕੁਪਵਾੜਾ ਦੇ ਚਿਰਕੋਟ ਇਲਾਕੇ ਦੇ ਰਹਿਣ ਵਾਲੇ ਬਿਲਾਲ ਅਹਿਮਦ ਡਾਰ ਨਾਂਅ ਦੇ ਵਿਅਕਤੀ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਈਐਫ਼ਆਰਟੀ ਨਾਂਅ ਦੀ ਫਰਜ਼ੀ ਐੱਨਜੀਓ ਦੀ ਆੜ ’ਚ ਅੱਤਵਾਦੀ ਸੀ ਅਤੇ ਉਸ ਦੇ ਨਾਲ ਪੰਜ ਹੋਰ ਵਿਅਕਤੀ ਵੀ ਸ਼ਾਮਲ ਸਨ। ਉੱਤਰੀ ਕਸ਼ਮੀਰ ਦੇ ਵੱਖ-ਵੱਖ ਹਿੱਸੇ ਫੰਡਿੰਗ ਰੈਕੇਟ, ਜਿਸ ਵਿੱਚ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਦਾ ਦਾਅਵਾ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਡਾਰ ਨੇ ਲੰਗੇਟੇ ਹੰਦਵਾੜਾ ਲੰਗੇਟੇ ਕਚਲੂ ਦੇ ਵਾਹਿਦ ਅਹਿਮਦ ਭੱਟ, ਬਾਰਾਮੂਲਾ ਸਿੰਘਪੋਰਾ ਦੇ ਜਾਵੇਦ ਅਹਿਮਦ ਨਾਜ਼ਰ, ਸੋਪੋਰ ਬਰਾਤ ਦੇ ਮੁਸ਼ਤਾਕ ਅਹਿਮਦ ਨਾਜ਼ਰ, ਸੋਪੋਰ ਮੁੰਡਜੀ ਦੇ ਬਸ਼ੀਰ ਅਹਿਮਦ ਮੀਰ ਅਤੇ ਚਿਰਕੋਟ ਦੇ ਜ਼ੁਬੈਰ ਅਹਿਮਦ ਡਾਰ ਨੂੰ ਉਸਦੇ ਹੋਰ ਸਾਥੀਆਂ ਵਜੋਂ ਨਾਮਜ਼ਦ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ