ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ

Team, Doctors, Uddampur

ਬੱਚਿਆਂ ਦੀ ਮੌਤ ਮਾਮਲਾ : ਜਾਂਚ ਲਈ ਊਧਮਪੁਰ ਪੁੱਜੀ ਡਾਕਟਰਾਂ ਦੀ ਟੀਮ

ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੇ ਊਧਮਪੁਰ Uddampur ਜ਼ਿਲ੍ਹੇ ਦੇ ਰਾਮਨਗਰ ਤਹਿਸੀਲ ‘ਚ ਬੀਤੇ ਦਿਨੀਂ 10 ਬੱਚਿਆਂ ਦੀ ਰਹੱਸਮਈ ਬੀਮਾਰੀ ਨਾਲ ਮੌਤ ਹੋ ਗਈ। ਇਸ ਖਤਰਨਾਕ ਬੀਮਾਰੀ ਦਾ ਪਤਾ ਲਾਉਣ ਲਈ ਦਿੱਲੀ ਤੋਂ 3 ਮੈਂਬਰੀ ਡਾਕਟਰਾਂ ਦੀ ਟੀਮ ਊਧਮਪੁਰ ਪੁੱਜੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਊਧਮਪੁਰ ਦੇ ਡਿਪਟੀ ਮੈਜਿਸਟ੍ਰੇਟ ਡਾ. ਪਿਊਸ਼ ਸਿੰਗਲਾ ਨੇ ਕਿਹਾ ਕਿ ਤਿੰਨ ਮੈਂਬਰੀ ਡਾਕਟਰਾਂ ਦੀ ਟੀਮ ਦਿੱਲੀ ਤੋਂ ਊਧਮਪੁਰ ਪੁੱਜੀ ਹੈ। ਟੀਮ ਇੱਥੋਂ ਦੀ ਸਿਹਤ ਟੀਮ ਨਾਲ ਗੱਲਬਾਤ ਕਰ ਰਹੀ ਹੈ।

ਡਾਕਟਰਾਂ ਦੀ ਟੀਮ ਰਾਮਨਗਰ ‘ਚ ਇਸ ਖਤਰਨਾਕ ਬੀਮਾਰੀ ਬਾਰੇ ਜਾਣਨ ਦੀ ਕੋਸ਼ਿਸ਼ ‘ਚ ਜੁੱਟੀ ਹੈ। ਟੀਮ ਨੇ ਐਤਵਾਰ ਨੂੰ 25 ਦਵਾਈਆਂ ਦੀਆਂ ਦੁਕਾਨਾਂ ਤੋਂ ਸੈਂਪਲ ਇਕੱਠੇ ਕੀਤੇ ਹਨ, ਜਿਹੜੀਆਂ ਦਵਾਈਆਂ ਤੇ ਇੰਜੈਕਸ਼ਨ ਬੱਚਿਆਂ ਨੂੰ ਦਿੱਤੇ ਗਏ ਸਨ। ਉੱਧਰ ਊਧਮਪੁਰ ਦੇ ਚੀਫ ਮੈਡੀਕਲ ਅਧਿਕਾਰੀ ਡਾ. ਕੇ. ਸੀ. ਡੋਗਰਾ ਨੇ ਕਿਹਾ ਕਿ ਇਸ ਰਹੱਸਮਈ ਬੀਮਾਰੀ ਕਾਰਨ ਜਿਨ੍ਹਾਂ 10 ਬੱਚਿਆਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਉਮਰ 2 ਮਹੀਨੇ ਤੋਂ 6 ਸਾਲ ਦਰਮਿਆਨ ਹੈ। ਅਜੇ 6 ਹੋਰ ਗੰਭੀਰ ਰੂਪ ਨਾਲ ਬੀਮਾਰ ਹਨ। ਦੱਸਣਯੋਗ ਹੈ ਕਿ ਪਿਛਲੇ 15 ਦਿਨਾਂ ‘ਚ ਰਾਮਨਗਰ ਤਹਿਸੀਲ ‘ਚ ਰਹੱਸਮਈ ਬੀਮਾਰੀ ਕਾਰਨ 10 ਬੱਚਿਆਂ ਦੀ ਮੌਤ ਹੋ ਗਈ ਹੈ। ਬੱਚੇ ਬੁਖਾਰ, ਉਲਟੀ ਅਤੇ ਪੇਸ਼ਾਨ ਆਉਣ ‘ਚ ਮੁਸ਼ਕਲ ਦੀ ਸ਼ਿਕਾਇਤ ਕਰ ਰਹੇ ਹਨ। 6 ਬੱਚੇ ਗੰਭੀਰ ਰੂਪ ਨਾਲ ਬੀਮਾਰ ਵੀ ਹਨ, ਜਿਨ੍ਹਾਂ ‘ਚੋਂ 3 ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ, ਦੋ ਬੱਚਿਆਂ ਦਾ ਇਲਾਜ ਜੰਮੂ ਦੇ ਹਸਪਤਾਲ ਅਤੇ ਇੱਕ ਦਾ ਇਲਾਜ ਲੁਧਿਆਣਾ ਦੇ ਹਸਪਤਾਲ ‘ਚ ਚੱਲ ਰਿਹਾ ਹੈ।

  • ਇਸ ਬੀਮਾਰੀ ਦਾ ਪਤਾ ਲਾਉਣ ਲਈ ਹੈਲਥ ਡਾਇਰੈਕਟਰ ਪੱਧਰ ਅਤੇ ਮੈਡੀਕਲ ਕਾਲਜ ਜੰਮੂ ਦੀਆਂ ਟੀਮਾਂ ਵੀ ਪਹੁੰਚੀਆਂ ਸਨ।
  • ਸਿਹਤ ਵਿਭਾਗ ਦੀਆਂ ਪੁੱਜੀਆਂ ਟੀਮਾਂ ਅਜੇ ਤੱਕ ਕਿਸੇ ਸਿੱਟੇ ‘ਤੇ ਨਹੀਂ ਪਹੁੰਚ ਸਕੀਆਂ ਹਨ।
  • ਸਿਹਤ ਵਿਭਾਗ ਨੂੰ ਇਹ ਬੀਮਾਰੀ ਕਿਸੇ ਵਾਇਰਸ ਕਾਰਨ ਹੋਇਆ ਵੀ ਨਹੀਂ ਲੱਗ ਰਿਹਾ ਹੈ।
  • ਕਿਉਂਕਿ ਜੇਕਰ ਇਹ ਵਾਇਰਸ ਹੁੰਦਾ ਤਾਂ ਹੋਰ ਵੀ ਬੱਚੇ ਲਪੇਟ ‘ਚ ਆ ਜਾਂਦੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।