ਗੋਦਾਮ ’ਚ ਅਚਾਨਕ ਲੱਗੀ ਅੱਗ, ਲੱਖਾਂ ਦਾ ਨੁਕਸਾਨ

Fire
ਫਾਜ਼ਿਲਕਾ ਰੋਡ ’ਤੇ ਬਣੇ ਗੁਦਾਮ ’ਚ ਅਚਾਨਕ ਲੱਗੀ ਅੱਗ ਨੂੰ ਬੁਝਾ ਰਹੇ ਫਾਇਰ ਬ੍ਰਿਗੇਡ ਦੇ ਕਰਮਚਾਰੀ। 

ਫਾਇਰ ਬ੍ਰਿਗੇਡ ਨੇ ਅੱਗ ’ਤੇ ਪਾਇਆ ਕਾਬੂ (Fire)

(ਮੇਵਾ ਸਿੰਘ) ਅਬੋਹਰ। ਫਾਜ਼ਿਲਕਾ ਰੋਡ ’ਤੇ ਸਥਿਤ ਇੱਕ ਬਾਰਦਾਨੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਆਪਣੀਆਂ ਗੱਡੀਆਂ ਸਮੇਤ ਮੌਕੇ ’ਤੇ ਪਹੁੰਚੀਆਂ ਤੇ ਉਨ੍ਹਾਂ ਤੁਰੰਤ ਹੀ ਆਗੂ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ਐਨੀ ਜਿਆਦਾ ਫੈਲ ਚੁੱਕੀ ਸੀ ਕਿ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਦੁਆਰਾ ਅੱਗ ਬੁਝਾਉਣ ਦੇ ਬਾਵਜੂਦ ਕਾਫੀ ਚਿਰ ਸੁਲਗਦੀ ਰਹੀ। ਇਸ ਅੱਗ ਨਾਲ ਗੋਦਾਮ ਦੇ ਮਾਲਕਾਂ ਦਾ ਕਰੀਬ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। Fire

Fire
ਫਾਜ਼ਿਲਕਾ ਰੋਡ ’ਤੇ ਬਣੇ ਗੁਦਾਮ ’ਚ ਅਚਾਨਕ ਲੱਗੀ ਅੱਗ ਨੂੰ ਬੁਝਾ ਰਹੇ ਫਾਇਰ ਬ੍ਰਿਗੇਡ ਦੇ ਕਰਮਚਾਰੀ।

ਇਹ ਵੀ ਪੜ੍ਹੋ: ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਭੇਂਟ, ਹੋਈ ਮੌਤ

ਜਾਣਕਾਰੀ ਅਨੁਸਾਰ ਫਾਜ਼ਿਲਕਾ ਰੋਡ ਦੇ ਆਰਮੀ ਗੇਟ ਨੰ:1 ਦੇ ਸਾਹਮਣੇ ਤੇ ਹਨੂੰਮਾਨ ਕੰਡੇ ਦੇ ਪਿਛਲੇ ਪਾਸੇ ਬਣੇ ਬਾਰਦਾਨੇ ਦੇ ਗਡਾਊਨ ਵਿੱਚ ਸਵੇਰੇ 4 ਵਜੇ ਅਚਾਨਕ ਹੀ ਅੱਗ ਲੱਗ ਗਈ। ਆਸ-ਪਾਸ ਦੇ ਲੋਕਾਂ ਨੇ ਜਦੋਂ ਗੋਦਾਮ ਵਿੱਚੋਂ ਧੂੰਆਂ ਨਿਕਲਦਾ ਦੇਖਿਆ ਤਾਂ ਇਸ ਦੀ ਸੂਚਨਾ ਗੋਦਾਮ ਮਾਲਕਾਂ ਨੂੰ ਦਿੱਤੀ ਗਈ। ਗੋਦਾਮ ਦੇ ਮਾਲਕ ਰਾਜ ਕੁਮਾਰ ਨੇ ਦੁਖੀ ਮਨ ਨਾਲ ਦੱਸਿਆ ਕਿ ਅੱਗ ’ਤੇ ਭਾਵੇਂ ਫਾਇਰ ਬ੍ਰਿਗੇਡ ਵੱਲੋਂ ਕਾਬੂ ਪਾਕੇ ਹੋਰ ਨੁਕਸਾਨ ਤੋਂ ਤਾਂ ਬਚਾ ਲਿਆ, ਪਰੰਤੂ ਇਸ ਅੱਗ ਨਾਲ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। Fire

LEAVE A REPLY

Please enter your comment!
Please enter your name here