ਸ਼ਹਿਰ ਬੱਸੀ ਪਠਾਣਾਂ ’ਚ ਖੰਡਰ ਪਈਆਂ ਸਰਕਾਰੀ ਜਗ੍ਹਾਂ ਵੱਲ ਵਿਸੇਸ਼ ਧਿਆਨ ਦੇਵੇ ਮੌਜੂਦਾ ਸਰਕਾਰ- ਰਵਿੰਦਰ ਕੁਮਾਰ ਰਿੰਕੂ
(ਮਨੋਜ਼ ਸ਼ਰਮਾ) ਬੱਸੀ ਪਠਾਣਾ। ਬੱਸੀ ਦੇ ਸਰਕਾਰੀ ਹਸਪਤਾਲ ਦੇ ਸਾਹਮਣੇ ਹਸਪਤਾਲ ਦੀ ਖੰਡਰ ਪਈ ਜਗ੍ਹਾਂ ’ਤੇ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨੇ ਫਾਇਰ ਬਿ੍ਰਗੇਡ ਨੂੰ ਬੁਲਾਇਆ ਅਤੇ ਫਾਇਰ ਬਿ੍ਰਗੇਡ ਟੀਮ ਵੱਲੋ ਅੱਗ ’ਤੇ ਕਾਬੂ ਪਾਇਆ ਗਿਆ । ਇਸ ਮੌਕੇ ਪ੍ਰਧਾਨ ਰਵਿੰਦਰ ਕੁਮਾਰ ਰਿੰਕੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਮੌਜੂਦਾ ਸਰਕਾਰ ਨੂੰ ਇਸ ਸਰਕਾਰੀ ਹਸਪਤਾਲ ਦੀ ਖੰਡਰ ਪਈ ਜਗ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।


ਇਹ ਵੀ ਪੜ੍ਹੋ : ਅਸਟਰੇਲੀਆ ਬਣਿਆ WTC ਚੈਂਪੀਅਨ