ਵੱਖ ਵੱਖ ਸ਼ੈਲਰ ,ਫੈਕਟਰੀਆਂ ਅਤੇ ਭੱਠਿਆਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ
(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ। ਘੱਗਰ ਦਰਿਆ ਦੀ ਮਾਰ ਨੇ ਜਿਥੇ ਹਜਾਰਾਂ ਏਕੜ ਫਸਲਾਂ ਤਬਾਹ ਕਰ ਦਿੱਤੀਆਂ ਉਥੇ ਹੀ ਮੂਣਕ ਏਰੀਏ ਦੀ ਉਦਯੋਗਿਕ ਇਕਾਈਆਂ ਨੂੰ ਵੀ ਤਹਿਸ਼ ਨਹਿਸ਼ ਕਰ ਦਿੱਤਾ ਹੈ ਅੱਜ ਮੂਣਕ ਵਿਖੇ ਵਪਾਰਿਕ ਅਦਾਰਿਆਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੰਗਰੂਰ ਇੰਡਸਟਰੀ ਚੈਬਂਰ ਦੀ ਇਕ ਵਿਸੇਸ਼ ਟੀਮ ਘਨਸ਼ਿਆਮ ਕਾਂਸਲ ਦੀ ਅਗਵਾਈ ਵਿੱਚ ਪ੍ਰਧਾਨ ਕਿੱਟੀ ਚੋਪੜਾ ਅਤੇ ਐਮ ਪੀ ਸਿੰਘ ਦੀ ਨਾਲ ਮੁੂਣਕ ਵਿਖੇ ਵੱਖ ਵੱਖ ਸ਼ੈਲਰ ,ਫੈਕਟਰੀਆਂ ਅਤੇ ਭੱਠਿਆਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਪਹੁੰਚੀ। (Flood News)
ਇਸ ਮੌਕੇ ਸ੍ਰੀ ਘਣਸਿਆਮ ਕਾਂਸਲ ਨੇ ਦੱਸਿਆ ਕਿ ਦੇਹਲਾ ਰੋਡ ਅਤੇ ਗੀਬੁੰਦੇਪੁਰਾ ਪਾਪੜਾ ਰੋਡ ਉਤੇ ਰਾਈਸ ਮਿਲ ਅਤੇ ਜਿੰਕ ਫੈਕਟਰੀਆਂ ਦਾ ਹੜ੍ਹ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਹੈ ਜਿਸ ਵਿੱਚ ਸੈਲਰਾਂ ਦੀ ਲਗਭਗ ਸਾਰੀ ਮਸ਼ੀਨਰੀ ,ਫੂੰਸ ਅਤੇ ਬਿਲਡਿੰਗਾਂ ਖਤਮ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਹਾਲਤ ਦੇਖ ਕੇ ਮਨ ਬਹੁਤ ਦੁਖੀ ਹੋਇਆ। (Flood News) ਉਨਾਂ ਕਿਹਾ ਕਿ ਇਕ ਇੰਡਸਟਰੀਲਿਸਟ ਸਾਰੀ ਉਮਰ ਵਿੱਚ ਬੜੀ ਮੁਸ਼ਕਲ ਨਾਲ ਇਕ ਉਦਯੋਗ ਬੈਂਕਾਂ ਤੋ ਕਰਜਾ ਲੈ ਕੇ ਖੜਾ ਕਰਦਾ ਹੈ ਜਿਸ ਵਿੱਚ ਉਹ ਬੈਂਕ ਤੋਂ ਲਏ ਕਰਜ਼ ਤੋਂ ਇਲਾਵਾ ਆਪਣੀ ਸਾਰੀ ਕਮਾਈ ਵੀ ਲਗਾ ਦਿੰਦਾ ਹੈ ਅਤੇ ਇਲਾਕੇ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਵੀ ਦਿੰਦਾ ਹੈ, ਪਰੰਤੂ ਕੁਦਰਤ ਦੇ ਕਹਿਰ ਨੇ ਸਾਰਾ ਕੁਝ ਹੀ ਤਹਿਸ਼ ਨਹਿਸ਼ ਕਰ ਦਿੱਤਾ ਹੈ ਜਿਸ ਨਾਲ ਇੰਡਸਟਰੀ ਵਾਲਿਆਂ ਨੂੰ ਬਹੁਤ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ ਅਤੇ ਇੰਡਸਟਰੀ ਮਾਲਕਾਂ ਨੂੰ ਬੈਕਾਂ ਤੋ ਲਏ ਕਰਜੇ ਦੀ ਵੀ ਦਿਨ ਰਾਤ ਫਿਕਰ ਪੈਦਾ ਹੋ ਜਾਵੇਗੀ।
ਇਹ ਵੀ ਪੜ੍ਹੋ : ਘਰੋਂ ਸਕੂਲ ਗਿਆ ਵਿਦਿਆਰਥੀ ਲਾਪਤਾ
ਇਸ ਮੌਕੇ ਉਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਇਸ ਔਖੀ ਘੜੀ ਵਿੱਚ ਇਨਾਂ ਦੀ ਬਾਂਹ ਫੜੇ ਅਤੇ ਇਨਾਂ ਦੀ ਮੱਦਦ ਕਰੇ, ਕਿਉਂਕਿ ਇੰਡਸਟਰੀ ਹੀ ਰੁਜਗਾਰ ਦੇਣ ਦਾ ਇਕ ਸਾਧਨ ਹੁੰਦਾ ਹੈ। ਇਸ ਮੋਕੇ ਇੰਡਸਟਰੀ ਮਾਲਕਾਂ ਦੀ ਪੂਰੀ ਟੀਮ ਬਲਾਕ ਟੀਮ ਦੇ ਪ੍ਰਧਾਨ ਸ੍ਰੀ ਭੀਮ ਸੈਨ ਗਰਗ ਅਤੇ ਸਕੱਤਰ ਕਰਮਵੀਰ ਸਿੰਗਲਾ, ਦੇ ਨਾਲ ਐਸ ਡ ਐਮ ਮੁਣਕ ਸੂਬਾ ਸਿੰਘ ਨੂੰ ਵੀ ਮਿਲੇ ਅਤੇ ਹੋਏ ਨੁਕਸਾਨ ਤੋਂ ਜਾਣੂ ਕਰਵਾਇਆ। ਇਸ ਮੋਕੇ ਇੰਡਸਟਰੀ ਚੈਬਰ ਸੰਗਰੂਰ ਦੇ ਪ੍ਰਧਾਨ ਕਿੱਟੀ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲਦ ਹੀ ਇਕ ਟੀਮ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਿਲੇਗੀ ਤਾਂ ਕਿ ਜਲਦ ਤੋਂ ਜਲਦ ਨੁਕਸਾਨੀਆਂ ਇੰਡਸਟਰੀਆਂ ਦਾ ਸਰਵੇਖਣ ਕਰਵਾ ਕੇ ਇਨਾਂ ਦੀ ਸਹਾਇਤਾ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਪੂਰਾ ਸੰਗਰੂਰ ਇੰਡਸਟਰੀ ਚੈਬਰ ਇਸ ਅੋਖੀ ਘੜੀ ਦੇ ਵਿੱਚ ਮੂਣਕ ਬਲਾਕ ਦੀ ਇਂੰਡਸਟਰੀ ਦੇ ਨਾਲ ਖੜ੍ਹਾ ਹੈ। ਅਤੇ ਬਲਾਕ ਪ੍ਰਧਾਨ ਸ੍ਰੀ ਭੀਮ ਸੈਨ ਗਰਗ ਨੇ ਦੱਸਿਆ ਕਿ ਚਾਹੇ ਫਲੱਡ ਦੋਰਾਨ ਇੰਡਸਟਰੀ ਚੈਬਰ ਦੇ ਉਦਯੋਗਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਲੇਕਿਨ ਫਿਰ ਵੀ ਉਨਾਂ ਨੇ ਸੰਗਰੂਰ ਇੰਡਸਟਰੀ ਚੈਬਰ ਦੀ ਮੱਦਦ ਨਾਲ ਅਤੇ ਮੂਣਕ ਉਦਯੋਗਿਕ ਅਦਾਰਿਆਂ ਨਾਲ ਮਿਲ ਕੇ ਲਗਾਤਾਰ ਲੋਕਾਂ ਦੀ ਸੇਵਾ ਕਰਨ ਵਿੱਚ, ਲੰਗਰ ਲਾਉਣ ਅਤੇ ਹੋਰ ਜਰੂਰੀ ਵਸਤਾਂ ਅਤੇ ਦਵਾਈਆਂ ਦੇ ਲੰਗਰ ਲਾਉਣ ਦੀ ਸੇਵਾ ਵਿੱਚ ਕੋਈ ਕਮੀ ਨਹੀ ਛੱਡੀ। ਉਨਾਂ ਨੇ ਕਿਹਾ ਕਿ ਇੰਡਸਟਰੀ ਚੈਬਰ ਹਮੇਸ਼ਾ ਬਿਪਤਾ ਸਮੇਂ ਸਰਕਾਰ ਦੀ ਮੱਦਦ ਕਰਨ ਲਈ ਤਿਆਰ ਹੁੰਦਾ ਹੈ ਤਾਂ ਅੱਜ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਬਿਪਤਾ ਦੇ ਵਿੱਚ ਸਰਕਾਰ ਵੀ ਉਨਾਂ ਦਾ ਸਾਥ ਦੇਵੇ ਤਾਂ ਕਿ ਉਹ ਮੁੜ ਆਪਣਾ ਉਦਯੋਗ ਸੁਰੂ ਕਰਕੇ ਆਪਣਾ ਰੁਜਗਾਰ ਚਲਾ ਸਕੇ ਅਤੇ ਲੋਕਾਂ ਨੁੰ ਵੀ ਰੁਜ਼ਗਾਰ ਦੇ ਸਕੇ।