Punjab

Punjab Pension News: ਪੀਐੱਸਪੀਸੀਐੱਲ ਵੱਲੋਂ ਪੈਨਸ਼ਨਰਾਂ ਸਬੰਧੀ ਨਵੇਂ ਹੁਕਮ ਜਾਰੀ, ਜਾਣੋ ਕੀ ਹੈ ਮਾਮਲਾ
IMD Alert: ਪੰਜਾਬ ਤੇ ਚੰਡੀਗੜ੍ਹ ’ਚ ਦੋ ਦਿਨ ਮੀਂਹ ਦੀ ਸੰਭਾਵਨਾ, ਯੈਲੋ ਅਲਰਟ ਜਾਰੀ
Gulab Sidhu News: ਗੁਲਾਬ ਸਿੱਧੂ 'ਤੇ ਗੋਲੀਬਾਰੀ ਦਾ ਮਾਮਲਾ: ਮੂਸੇਵਾਲਾ ਦੇ ਸਾਬਕਾ ਮੈਨੇਜਰ ਦਾ ਪਿਤਾ ਗ੍ਰਿਫ਼ਤਾਰ
Punjab News Today: ਪੰਜਾਬ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵਜੋਂ ਉੱਭਰਿਆ; ਚਾਰ ਸਾਲਾਂ ਵਿੱਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਅਤੇ 6.31 ਲੱਖ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
Shaheed Bhagat Singh Birthday: ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਪੀਏਯੂ ਲੁਧਿਆਣਾ ਵਿਖੇ 28 ਸਤੰਬਰ ਨੂੰ ਹੋਵੇਗਾ ਵਿਸ਼ਾਲ ਪ੍ਰੋਗਰਾਮ 'ਜਸ਼ਨ-ਏ-ਇਨਕਲਾਬ': ਪਰਮਿੰਦਰ ਸਿੰਘ ਗੋਲਡੀ

ਸਿਰਫ ਸਵਾ 6 ਘੰਟਿਆਂ ‘ਚ ਰਾਜਸਥਾਨ ਹੋਇਆ ਚਕਾਚਕ

Sach Kahoon Punjabi Desk Picture
Published On

ਲੱਖਾਂ ਸੇਵਾਦਾਰਾਂ ਨੇ ਚਮਕਾਇਆ ਕੋਨਾ-ਕੋਨਾ

(ਸੱਚ ਕਹੂੰ ਨਿਊਜ਼) ਜੈਪੁਰ।  ਦੇਸ਼ ਦੇ ਸਭ ਤੋਂ ਵੱਡੇ ਸੂਬੇ ਰਾਜਸਥਾਨ ਨੂੰ ਸਿਰਫ ਸਵਾ 6 ਘੰਟਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਚਾਕਚਕ ਕਰ ਦਿੱਤਾ। ਡੇਰਾ ਸੱਚਾ ਸੌਦਾ ਦੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸੂਬੇ ਦੇ ਮਹਾਂਨਗਰ ਜੈਪੁਰ ਤੋਂ ਲੈ ਕੇ ਕਰੀਬ ਸਾਰੇ ਜ਼ਿਲ੍ਹਿਆਂ, ਛੋਟੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਨੂੰ ਅੱਜ ਲੱਖਾਂ ਟਨ ਕੂੜਾ ਹੂਝਿਆਂ ਤੇ ਸੂਬੇ ਅੰਦਰ ਕੁੱਲ 33 ਜ਼ਿਲ੍ਹੇ ਤੇ 370 ਤਹਿਸੀਲਾਂ ਅਤੇ 44672 ਪਿੰਡ ਨੂੰ ਸਫਾਈ ਦੋ ਤੋਹਫਾ ਦਿੱਤਾ।

Cleanliness Campaign

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ (ਯੂਪੀ) ਤੋਂ ਆਪਣੇ ਪਵਿੱਤਰ ਕਰ-ਕਮਲਾਂ ਨਾਲ ਸਫਾਈ ਮਹਾਂ ਅਭਿਆਨ ਦਾ ਆਨਲਾਈਨ ਸ਼ੁੱਭ ਅਰੰਭ ਕੀਤਾ ਇਹ ਦੁਨੀਆ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ ਕਿ ਸਿਰਫ਼ ਤੇਰ੍ਹਾਂ ਦਿਨ ਅੰਦਰ ਦੋ ਸੂਬੇ ਸਾਫ਼ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 23 ਜਨਵਰੀ ਨੂੰ ਹਰਿਆਣਾ ਦੀ ਸਾਧ-ਸੰਗਤ ਨੇ ਸੂਬੇ ਨੂੰ ਸਫਾਈ ਕਰਕੇ ਚਮਕਾ ਦਿੱਤਾ ਸੀ ਹਰਿਆਣਾ ਸਿਰਫ਼ ਪੰਜ ਘੰਟਿਆਂ ’ਚ ਸਾਫ਼ ਕਰ ਦਿੱਤਾ ਗਿਆ ਸੀ ਜਦੋਂਕਿ ਰਾਜਸਥਾਨ ਹਰਿਆਣਾ ਤੋਂ ਅੱਠ ਗੁਣਾ ਵੱਡਾ ਹੈ।

ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਪਾਈ ਸਫ਼ਾਈ ਅਭਿਆਨ ਦੀ ਜਬਰਦਸਤ ਵੀਡੀਓ

Green S Force

 ਰਾਜਸਥਾਨ ’ਚ ਡੇਰਾ ਸੱਚਾ ਸੌਦਾ ਵੱਲੋਂ ਜੰਗੀ ਪੱਧਰ ’ਤੇ ਸਫ਼ਾਈ ਅਭਿਆਨ ਚੱਲ ਰਿਹਾ ਹੈ। ਪੂਜਨੀਕ ਗੁਰੂ (Saint Dr MSG) ਜੀ ਲਗਾਤਾਰ ਸੇਵਾਦਾਰ ਨੂੰ ਆਨਲਾਈਨ ਜੁੜ ਕੇ ਹੱਲਾਸ਼ੇਰੀ ਦੇ ਰਹੇ ਹਨ। ਪੂਜਨੀਕ ਗੁਰੂ ਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਅਜਿਹੀ ਹੀ ਸੇਵਾ ਕਾਰਜਾਂ ਦੀ ਵੀਡੀਓ ਸੇਅਰ ਕੀਤੀ ਹੈ। ਜਿਸ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਗੰਦੇ ਨਾਲੇ ਵਿੱਚ ਵੜ ਕੇ ਸਫਾਈ ਕਰ ਰਹੇ ਹਨ। ਪੂਜਨੀਕ ਗੁਰੂ ਜੀ ਜੀ ਨੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। (Saint Dr MSG )

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।

About The Author

Related Posts