ਪਵਿੱਤਰ ਭੰਡਾਰੇ ‘ਤੇ ਸ਼ਰਧਾ ਦਾ ਸਮੁੰਦਰ

ਦੁਪਹਿਰ ਤੋਂ ਲੈ ਕੇ ਦੇਰ ਰਾਤ ਤੱਕ ਸਾਰੇ ਮਾਰਗਾਂ ‘ਤੇ ਲੱਗੀਆਂ ਰਹੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ

ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 69ਵਾਂ ਸਥਾਪਨਾ ਦਿਵਸ ਮਨਾਉਣ ਲਈ ਸ਼ਾਹ ਸਤਿਨਾਮ ਜੀ ਧਾਮ ਵਿਖੇ ਦੇਸ਼ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਸ਼ਰਧਾਲੂਆਂ ਦਾ ਹਜ਼ੂਮ ਉਮੜ ਪਿਆ ਪਵਿੱਤਰ ਭੰਡਾਰੇ ਦੌਰਾਨ ਦੇਸ਼-ਵਿਦੇਸ਼ ਤੋਂ ਕਰੋੜਾਂ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਇਸ ਪਵਿੱਤਰ ਦਿਹਾੜੇ ਨੂੰ ਬਹੁਤ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਸਾਰੇ ਪੰਡਾਲ ਸਾਧ-ਸੰਗਤ ਨਾਲ ਪੂਰੀ ਤਰ੍ਹਾਂ ਭਰੇ ਨਜ਼ਰ ਆਏ ਜਿੱਧਰ ਵੀ ਦੇਖੋ ਬਸ ਸਾਧ-ਸੰਗਤ ਹੀ ਸਾਧ-ਸੰਗਤ ਨਜ਼ਰ ਆ ਰਹੀ ਸੀ ਪਾਣੀ, ਲੰਗਰ, ਫਸਟ ਐਡ, ਟਰੇਫਿਕ ਸਮੇਤ ਤਮਾਮ ਵਿਵਸਥਾਵਾਂ ਬਣਾਉਣ ‘ਚ ਲੱਖਾਂ ਸੇਵਾਦਾਰ ਜੁਟੇ ਸਨ ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਥਾਂ-ਥਾਂ ਐਂਬੂਲੈਂਸ ਤਾਇਨਾਤ ਕੀਤੀ ਗਈ ਸੀ ਰੰਗੀਨ ਲਾਈਟਾਂ ਨਾਲ ਜਗਮਗਾਉਂਦੇ ਸ਼ਾਹ ਸਤਿਨਾਮ ਜੀ ਆਸ਼ਰਮ ਦੀ ਆਭਾ ਵੇਖਣਯੋਗ ਸੀ।

ਪਵਿੱਤਰ ਭੰਡਾਰੇ ਮਨਾਉਣ ਲਈ ਦੁਪਹਿਰ ਬਾਅਦ ਹੀ ਸ਼ਰਧਾਲੂਟਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ ਸ਼ਾਮ ਨੂੰ ਭੰਡਾਰਾ ਸ਼ੁਰੂ ਹੋਣਾ ਤੱਕ ਕਰੋੜਾਂ ਸ਼ਰਧਾਲੂ ਆਸ਼ਰਮ ਪਹੁੰਚ ਚੁੱਕੇ ਸਨ ਤੇ ਇੱਥੇ ਸਿਲਸਿਲਾ ਅਨਵਰਤ ਜਾਰੀ ਸੀ ਕੋਈ ਆਪਣੇ ਨਿੱਜੀ ਵਾਹਨਾਂ ਨਾਲ ਆ ਰਹੇ ਸਨ ਤਾਂ ਕੋਈ ਟ੍ਰੇਨਾਂ, ਬੱਸਾਂ ਰਾਹੀਂ ਖ਼ਬਰ ਲਿਖੇ ਜਾਣ ਤੱਕ ਵੀ ਸਰਸਾ ਸ਼ਹਿਰ ਨੂੰ ਆਉਣ ਵਾਲੇ ਸਾਰੇ ਮਾਰਗਾਂ ‘ਤੇ ਕਈ ਕਿਮੀ. ਤੱਕ ਲੰਮੀਆਂ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ।

ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਮਾਰਗਾਂ ‘ਤੇ ਵੱਖ-ਵੱਖ ਪ੍ਰਦੇਸ਼ਾਂ ਦੇ ਲਈ ਵੱਖ-ਵੱਖ ਟਰੈਫਿਕ ਪੰਡਾਲ ਬਣਾਏ ਗਏ ਸਨ ਸਾਧ-ਸੰਗਤ ਦੇ ਬੈਠਣ ਲਈ ਮੁੱਖ ਪੰਡਾਲ ਤੋਂ ਇਲਾਵਾ ਹੋਰ ਵੀ ਅਨੇਕ ਪੰਡਾਲ ਬਣਾਏ ਗਏ ਸਨ ਜੋ ਕਿ ਸਾਰੇ ਖਚਾਖਚ ਭਰੇ ਨਜ਼ਰ ਆਏ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਸ਼ਾਮ 6 ਵਜੇ ਸ਼ੁਰੂ ਹੋਇਆ ਪੂਜਨੀਕ ਗੁਰੂ ਜੀ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਪਿਛਲੇ ਪਾਸੇ ਬਣੇ ਪੰਡਾਲ ‘ਚ ਹਜ਼ਾਰਾਂ ਸ਼ਰਧਾਲੂਆਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ਿਆਂ ਤੇ ਸਮਾਜਿਕ ਕੁਰੀਤੀਆਂ ਛੱਡਣ ਦਾ ਪ੍ਰਣ ਕਰਵਾਇਆ।

ਵਿਦੇਸ਼ਾਂ ਤੋਂ ਪੁੱਜੇ ਸ਼ਰਧਾਲੂ

ਪਵਿੱਤਰ ਭੰਡਾਰੇ ‘ਚ ਅਮਰੀਕਾ, ਯੂਏਈ, ਅਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ, ਨੇਪਾਲ ਸਮੇਤ ਦੁਨੀਆ ਦੇ ਕੋਨੇ-ਕੋਨੇ ਤੋਂ ਰਾਮ-ਨਾਮ ਦੇ ਲੱਖਾਂ ਦੀਵਾਨੇ ਨੱਚਦੇ-ਗਾਉਂਦੇ ਹੋਏ ਪਹੁੰਚੇ ਇਸ ਤੋਂ ਇਲਾਵਾ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ, ਛੱਤੀਸਗੜ੍ਹ, ਤੇਲੰਗਾਨਾ, ਬਿਹਾਰ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਦਿੱਲੀ, ਪੰਜਾਬ ਤੇ ਹਰਿਆਣਾ ਸਮੇਤ ਭਾਰਤ ਦੇ ਕੋਨੇ-ਕੋਨੇ ਤੋਂ ਪਹੁੰਚੀ ਸਾਧ-ਸੰਗਤ ਨੇ ਇਸ ਸ਼ੁੱਭ ਮੌਕੇ ਦਾ ਲਾਭ ਉਠਾਇਆ।