(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਦੇ ਇੱਕ ਵਿਅਕਤੀ ਵੱਲੋਂ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕੇ ਇੱਕ ਵਿਦੇਸ਼ੀ ਨੰਬਰ ਤੋਂ ਕਾਲ ਕਰਕੇ ਉਸਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਸਦੀ ਲੜਕੀ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵਾਇਰਲ ਕਰ ਦਿੱਤੀਆਂ ਜਾਣਗੀਆਂ ਨਹੀਂ ਤਾਂ ਉਨ੍ਹਾਂ ਨੂੰ ਛੇ ਲੱਖ ਰੁਪਏ ਦਿੱਤੇ ਜਾਣ ਜਿਸ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਇਸ ਸਬੰਧੀ ਟੈਕਨੀਕਲੁ ਸੈਲ ਦੀ ਮੱਦਦ ਦੇ ਨਾਲ ਪਤਾ ਲਗਾਇਆ ਕਿ ਲੋਕਲ ਲੜਕੇ ਵੱਲੋਂ ਹੀ ਸ਼ਿਕਾਇਤਕਰਤਾ ਨੂੰ ਫੋਨ ਕਾਲ ਕਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਨੂੰ ਟਰੇਸ ਕਰਨ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। Faridkot News
ਇਹ ਵੀ ਪੜ੍ਹੋ: ਅਰਸ਼ਦੀਪ ਸ਼ਰਮਾ ਬਣੇ ਇੰਸਪੈਕਟਰ, ਐਸ. ਐਸ. ਪੀ. ਨੇ ਲਗਾਏ ਸਟਾਰ
ਜਾਣਕਾਰੀ ਦਿੰਦੇ ਹੋਏ ਤਫਾਸ਼ੀਸ਼ੀ ਅਧਿਕਾਰੀ ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕਰਨ ਲਈ ਟੈਕਨੀਕਲ ਸੇਲ ਦੀ ਮਦਦ ਲਈ ਗਈ ਜਿਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਕੇ ਨਿਖਿਲ ਨਾਮਕ ਦਾ ਲੜਕਾ ਜਿਸ ਵੱਲੋਂ ਇੱਕ ਐਪ ਜਰੀਏ ਵਿਦੇਸ਼ੀ ਨੰਬਰ ਆਪਣੇ ਮੋਬਾਈਲ ’ਚ ਇੰਸਟਾਲ ਕਰ ਇਸ ਤੋਂ ਕਾਲ ਕਰ ਧਮਕੀਆਂ ਦਿੰਦਾ ਸੀ ਕਿ ਉਹ ਉਨ੍ਹਾਂ ਦੀ ਲੜਕੀ ਦੀਆਂ ਅਸ਼ਲੀਲ ਵੀਡੀਓ ਵਾਇਰਲ ਕਰ ਦੇਵੇਗਾ ਨਹੀਂ ਤਾਂ ਉਸਨੂੰ ਛੇ ਲੱਖ ਰੁਪਏ ਦਿੱਤੇ ਜਾਣ ਨਾਲ ਹੀ ਉਹ ਆਪਣੇ ਆਪ ਨੂੰ ਗੋਲਡੀ ਬਰਾੜ ਦੇ ਗੈਂਗ ਦਾ ਗੁਰਗਾ ਦੱਸਦਾ ਸੀ,ਪੜਤਾਲ ਤੋਂ ਬਾਅਦ ਉਕਤ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਿਸ ਦੇ ਮੋਬਾਈਲ ਫੋਨ ਵੀ ਜ਼ਬਤ ਕਰ ਲਏ ਗਏ ਹਨ ਜਿਨ੍ਹਾਂ ਦਾ ਇਸਤੇਮਾਲ ਕਾਲ ਕਰਨ ਲਈ ਕਰਦਾ ਸੀ। Faridkot News