ਕੇਂਦਰੀ ਭੰਡਾਰਨ ਲਈ ਮੰਡੀ ਖਰੀਦ ਖਰਚੇ ਦਰੁਸਤ ਕੀਤੇ ਜਾਣਗੇ: ਪਿਊਸ ਗੋਇਲ

Piyush Goyal
ਕੇਂਦਰੀ ਭੰਡਾਰਨ ਲਈ ਮੰਡੀ ਖਰੀਦ ਖਰਚੇ ਦਰੁਸਤ ਕੀਤੇ ਜਾਣਗੇ: ਪਿਊਸ ਗੋਇਲ

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਦੀ ਕੇਂਦਰੀ ਖੁਰਾਕ ਮੰਤਰੀ ਨਾਲ ਹੋਈ ਮੀਟਿੰਗ

(ਹਰਪਾਲ ਸਿੰਘ) ਲੌਂਗੋਵਾਲ। ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਅਤੇ ਝੋਨੇ ਦੀ ਪਿਛਲੇ 3 ਸਾਲਾਂ ਤੋਂ ਆੜਤ ਅਤੇ ਮਜ਼ਦੂਰੀ ਦੀ ਅਦਾਇਗੀ ਪੰਜਾਬ ਖੇਤੀਬਾੜੀ ਨਿਯਮਾਂ ਮੁਤਾਬਿਕ 2.5% ਜੋ ਕਿ 53 ਰੁਪਏ ਬਣਦੀ ਹੈ ਦੀ ਥਾਂ 45 ਰੁਪਏ-38 ਪੈਸੇ ਦਿੱਤੇ ਜਾ ਰਹੇ ਹਨ। ਇਸੇ ਤਰ੍ਹਾਂ ਜੋ ਮਜ਼ਦੂਰ ਦੀ ਮਜ਼ਦੂਰੀ ਪ੍ਰਤੀ ਬੋਰੀ ਸਾਡੇ 9 ਰੁਪਏ ਬਣਦੀ ਹੈ 7 ਰੁਪਏ ਦਿੱਤੀ ਜਾਂਦੀ ਹੈ। Piyush Goyal

ਇਸ ਸਬੰਧੀ ਭਾਜਪਾ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅਸ਼ਵਨੀ ਸ਼ਰਮਾ ਐਮਐਲਏ ਪਠਾਨਕੋਟ, ਰਾਕੇਸ਼ ਰਾਠੌਰ ਜਨਰਲ ਸੈਕਟਰੀ ਪੰਜਾਬ, ਰਣਧੀਰ ਸਿੰਘ ਕਲੇਰ ਮੀਤ ਪ੍ਰਧਾਨ, ਭਾਜਪਾ ਕਿਸਾਨ ਮੋਰਚਾ ਪੰਜਾਬ ਦੀ ਰਹਿਨੁਮਾਈ ’ਚ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ’ਚ ਇੱਕ ਡੈਪੂਟੇਸ਼ਨ ਦੀ ਮੀਟਿੰਗ ਪਿਊਸ਼ ਗੋਇਲ ਕੇਂਦਰੀ ਖੁਰਾਕ ਮੰਤਰੀ ਭਾਰਤ ਸਰਕਾਰ ਨਾਲ ਹੋਈ ਜਿਸ ਵਿੱਚ ਦੱੱਸਿਆ ਗਿਆ ਕਿ ਸਾਲ 2020 ਤੋਂ ਪਹਿਲਾਂ ਕੇਂਦਰ ਸਰਕਾਰ ਮੰਡੀਆਂ ਵਿੱਚ ਆੜਤ ਅਤੇ ਮਜ਼ਦੂਰੀ ਪੰਜਾਬ ਖੇਤੀਬਾੜੀ ਕਾਨੂੰਨ ਅਨੁਸਾਰ ਦਿਆ ਕਰਦੀ ਸੀ ਪਰ 2020 ਤੋਂ ਬਾਅਦ ਵੱਖਰੇ ਢੰਗ ਨਾਲ ਫਿਕਸ ਕਰ ਦਿੱਤਾ ਗਿਆ ਹੈ। Piyush Goyal

ਐਸੋਸੀਏਸਨ ਵੱਲੋਂ ਦੱਸਿਆ ਗਿਆ ਕਿ ਇਸ ਨਾਲ ਭਾਵੇਂ ਹਰ ਸਾਲ ਮਹਿੰਗਾਈ ਦਰ ਵੱਧਦੀ ਹੈ ਪਰ ਆੜ੍ਹਤੀਆਂ ਦੀ ਆੜਤ ਵਿੱਚ ਵਾਧਾ ਬੰਦ ਹੋ ਗਿਆ ਹੈ । ਪ੍ਰਧਾਨ ਚੀਮਾ ਅਤੇ ਸੂਬਾਈ ਆੜਤੀ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਜੋ ਵੀ ਪਿਛਲੇ ਤਿੰਨ ਸਾਲ ਦਾ ਬਕਾਇਆ ਹੈ ਜਾਰੀ ਕੀਤਾ ਜਾਵੇ ਤੇ ਅੱਗੇ ਲਈ ਅਜਿਹੀ ਕੋਈ ਕਟੌਤੀ ਨਾ ਕੀਤੀ ਜਾਵੇ। ਪਿਊਸ਼ ਗੋਇਲ ਵੱਲੋਂ ਮਜ਼ਦੂਰੀ ’ਚ ਹੋ ਰਹੀ ਗਲਤੀ ਨੂੰ ਤੁਰੰਤ ਠੀਕ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਆੜਤ ਬਾਰੇ ਕੇਂਦਰੀ ਵਿੱਤ ਵਿਭਾਗ ਤੋਂ ਮਨਜੂਰੀ ਲੈਣ ਲਈ ਕੁਝ ਸਮਾਂ ਮੰਗਿਆ ਗਿਆ ਹੈ ।

ਇਹ ਵੀ ਪੜ੍ਹੋ: ਲੜਕੀ ਦੀਆਂ ਫੋਟੋਆਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਫਿਰੌਤੀ ਮੰਗਣ ਵਾਲਾ ਕਾਬੂ

ਇਸ ਮੌਕੇ ਜਸਵਿੰਦਰ ਸਿੰਘ ਰਾਣਾ, ਰਜਿੰਦਰ ਕੁਮਾਰ ਅਰੋੜਾ, ਪੁਨੀਤ ਕੁਮਾਰ ਜੈਨ, ਰਾਮ ਅਵਤਾਰ ਤਾਇਲ, ਹਰਸ ਕੁਮਾਰ ਖੁਰਾਕ ਸਕੱਤਰ, ਸੰਜੀਵ ਕੁਮਾਰ ਚੋਪੜਾ ਭਾਰਤੀ ਖੁਰਾਕ ਨਿਗਮ ਦੇ ਸੀਐਮਡੀ, ਅਸੋਕ ਕੁਮਾਰ ਮੀਨਾ ਅਤੇ ਭਾਰਤੀ ਖੁਰਾਕ ਨਿਗਮ ਅਤੇ ਕੇਂਦਰੀ ਖੁਰਾਕ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਸਨ ਇਹ ਮੀਟਿੰਗ ਲਗਾਤਾਰ ਦੋ ਦਿਨ ਚਲਦੀ ਰਹੀ ਅਤੇ ਸਾਰੇ ਪਹਿਲੂਆਂ ਤੋਂ ਬਰੀਕੀ ਨਾਲ ਘੋਖ ਪੜਤਾਲ ਕਰਨ ਉਪਰੰਤ ਹੀ ਆੜਤ ਅਤੇ ਮਜਦੂਰੀ ਵਿੱਚ ਹੋ ਰਹੀਆਂ ਤਰੁਟੀਆਂ ਦਰੁਸਤ ਕਰਨ ਦਾ ਫੈਸਲਾ ਕੀਤਾ ਗਿਆ।