ਸੁਰੱਖਿਆ ਕਰਮਚਾਰੀਆਂ ਕੋਲ ਵੀ ਮੌਜੂਦ ਸੀ ਪਿਸਤੌਲ, ਬਾਵਜੂਦ ਹੋਈ ਕਰੋੜਾਂ ਦੀ ਲੁੱਟ : ਕਮਿਸ਼ਨਰ ਸਿੱਧੂ

Ludhiana News

ਕਿਹਾ, ਕੇਸ ਨੂੰ ਹੱਲ ਕਰਨ ’ਚ ਪੁਲਿਸ ਅਤੇ ਸਪੋਟ ਵਿੰਗ ਕਰ ਰਹੇ ਨੇ ਬਾਰੀਕੀ ਨਾਲ ਜਾਂਚ, ਜਲਦ ਮਿਲੇਗੀ ਸਫ਼ਲਤਾ | Ludhiana News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਰਾਜਗੁਰੂ ਨਗਰ ’ਚ ਸੀਐੱਮਐੱਸ ਸਕਿਓਰਿਟੀ ਕੰਪਨੀ ਦੇ ਦਫ਼ਤਰ (Ludhiana News) ’ਚ ਵਾਪਰੀ ਲੁੱਟ ਦੀ ਘਟਨਾ ਨੂੰ ਸੁਲਝਾਉਣ ਲਈ ਲੁਧਿਆਣਾ ਪੁਲਿਸ ਸਪੋਟ ਵਿੰਗਾਂ ਦੇ ਸਹਿਯੋਗ ਨਾਲ ਪੂਰੇ ਜੋਰ ਨਾਲ ਜੁਟ ਗਈ ਹੈ। ਘਟਨਾਂ ਸਥਾਨ ਦਾ ਕਮਿਸ਼ਨਰ ਪੁਲਿਸ ਮਨਦੀਪ ਸਿੰਘ ਸਿੱਧੂ ਤੇ ਹੋਰ ਅਧਿਕਾਰੀਆਂ ਨੇ ਮੌਕੇ ’ਤੇ ਪੁੱਜ ਕੇ ਜਾਇਜ਼ਾ ਲਿਆ ਅਤੇ ਕੇਸ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ।

ਮੀਡੀਆ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਬੰਧਕ ਬਣਾਏ ਗਏ ਕਰਮਚਾਰੀਆਂ ਮੁਤਾਬਕ ਇੱਕ-ਦੋ ਲੁਟੇਰੇ ਪਿਛਲੇ ਗੇਟ ਜਦਕਿ ਬਾਕੀ ਮੁੱਖ ਗੇਟ ਰਾਹੀਂ ਦਫ਼ਤਰ ਅੰਦਰ ਦਾਖਲ ਹੋਏ। ਜਿੰਨਾਂ ਕੋਲ ਅਸਲਾ ਤੇ ਹੋਰ ਤੇਜ਼ਧਾਰ ਹਥਿਆਰ ਮੌਜੂਦ ਸਨ। ਇਸ ਤੋਂ ਇਲਾਵਾ ਦਫ਼ਤਰ ਦੇ ਸੁਰੱਖਿਆ ਕਰਮਚਾਰੀਆਂ ਕੋਲ ਵੀ ਪਿਸਤੌਲ ਸਨ। ਜਿੰਨਾਂ ਨੂੰ ਲੁਟੇਰਿਆਂ ਨੇ ਬੰਧਕ ਬਣਾਇਆ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਉਨਾਂ ਕਿਹਾ ਕਿ ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਕੁੱਲ 5 ਕਰਮਚਾਰੀ ਦਫ਼ਤਰ ’ਚ ਮੌਜੂਦ ਸਨ, ਜਿੰਨਾਂ ’ਚੋਂ ਦੋ ਆਰਮਡ ਸੁਰੱਖਿਆ ਕਰਮਚਾਰੀ ਹਨ। ਜਿੰਨਾਂ ਕੋਲ ਵੈਪਨ ਵੀ ਮੌਜੂਦ ਸੀ।

ਤਕਰੀਬਨ 7 ਕਰੋੜ ਰੁਪਏ ਜਾਂ ਇਸ ਤੋਂ ਘੱਟ ਦੀ ਲੁੱਟ ਕੀਤੀ ਗਈ | Ludhiana News

ਬਾਵਜੂਦ ਇਸਦੇ ਉਨਾਂ ਨੂੰ ਲੁਟੇਰਿਆਂ ਵੱਲੋਂ ਕਮਰੇ ’ਚ ਬੰਦ ਕਰ ਦਿੱਤਾ ਤੇ ਕੈਸ ਲੁੱਟ ਕੇ ਫਰਾਰ ਹੋ ਗਏ। ਉਨਾਂ ਦੱਸਿਆ ਕਿ ਦਫ਼ਤਰ ਅੰਦਰ ਕੈਸ ਕਰੰਸੀ ਚੈਸਟ ਬਣੀ ਹੋਈ ਹੈ, ਜਿਸ ’ਚ ਕੈਸ ਮੌਜੂਦ ਨਹੀ ਸੀ। ਕੈਸ ਫਰੀ ਫਲੋ ’ਚ ਪਿਆ ਸੀ, ਜਿਸ ਨੂੰ ਲੁਟੇਰੇ ਲੁੱਟ ਕੇ ਫਰਾਰ ਹੋ ਗਏ। ਉਨਾਂ ਕਿਹਾ ਕਿ ਕੰਪਨੀ ਅਧਿਕਾਰੀਆਂ ਮੁਤਾਬਕ 10 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਦਫ਼ਤਰ ’ਚ ਮੌਜੂਦ ਸੀ। ਜਿਸ ਵਿੱਚੋਂ 4 ਕਰੋੜ ਰੁਪਏ ਦੇ ਕਰੀਬ ਦੀ ਨਕਦੀ ਦਫ਼ਤਰ ’ਚ ਹੁਣ ਵੀ ਮੌਜੂਦ ਹੈ ਤਾਂ ਫ਼ਿਰ ਤਕਰੀਬਨ 7 ਕਰੋੜ ਰੁਪਏ ਜਾਂ ਇਸ ਤੋਂ ਘੱਟ ਦੀ ਲੁੱਟ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ’ਚ ਕਰਮਚਾਰੀਆਂ ਮੁਤਾਬਕ ਸਵੇਰੇ ਡੇਢ ਵਜੇ ਵਾਰਦਾਤ ਹੋਈ, ਜਿਸ ਪਿੱਛੋਂ ਬੰਧਕ ਬਣਾਏ ਵਿਅਕਤੀਆਂ ਨੇ ਡਰਦਿਆਂ ਸਵੇਰੇ 7 ਵਜੇ ਦੇ ਕਰੀਬ ਕੰਟਰੋਲ ਰੂਮ ’ਤੇ ਫੋਨ ਕਰਕੇ ਲੁੱਟ ਦੀ ਘਟਨਾਂ ਸਬੰਧੀ ਪੁਲਿਸ ਨੂੰੂ ਜਾਣਕਾਰੀ ਦਿੱਤੀ। ਸੂਚਨਾ ਮਿਲਣ ’ਤੇ ਤੁਰੰਤ ਆਲੇ ਦੁਆਲੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੁੱਲਾਂਪੁਰ ਲਾਗੇ ਉਕਤ ਕੰਪਨੀ ਦੀ ਇੱਕ ਵੈਨ ਨੂੰ ਟਰੇਸ ਕਰ ਲਿਆ ਹੈ। ਜਿਸ ਵਿੱਚੋਂ ਪੁਲਿਸ ਨੂੰ ਦੋ ਪਿਸਤੌਲ ਬਰਾਮਦ ਹੋਏ ਹਨ। ਜਿਸ ਦੇ ਅਧਾਰ ’ਤੇ ਅਗਲੇਰੀ ਜਾਂਚ ਦੌਰਾਨ ਕੇਸ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ।

Ludhiana News

ਉਨਾਂ ਦੱਸਿਆ ਕਿ ਕੰਪਨੀ ਅਧਿਕਾਰੀਆਂ ਮੁਤਾਬਕ ਵੈਨ ਵਿੱਚ ਕੋਈ ਕੈਸ ਮੌਜੂਦ ਨਹੀਂ ਸੀ। ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਬੰਧਕ ਬਣਾਏ ਗਏ ਕਰਮਚਾਰੀਆਂ ਦੇ ਦੱਸਣ ਮੁਤਾਬਕ ਲੁਟੇਰਿਆਂ ’ਚ ਇੱਕ ਔਰਤ ਵੀ ਮੌਜੂਦ ਸੀ। ਜਿਸ ਦੀ ਉਨਾਂ ਨੇ ਅਵਾਜ ਸੁਣੀ ਹੈ। ਜਿਹੜੇ ਤਕਰੀਬਨ ਢਾਈ ਤੋਂ ਤਿੰਨ ਘੰਟੇ ਦਫ਼ਤਰ ’ਚ ਮੌਜੂਦ ਰਹੇ ਅਤੇ ਕੈਸ ਲੁੱਟ ਕੇ ਫਰਾਰ ਹੋ ਗਏ। ਉਨਾਂ ਕਿਹਾ ਕਿ ਪੁਲਿਸ ਨੇ ਪੂਰਾ ਤਾਣ ਲਗਾ ਰੱਖਿਆ ਹੈ ਜਲਦ ਹੀ ਕੇਸ ਨੂੰ ਹੱਲ ਕਰ ਲਿਆ ਜਾਵੇਗਾ।

ਕੁੱਝ ਗੱਲਾਂ ਜਾਂਚ ਦਾ ਹਿੱਸਾ ਜਿੰਨਾਂ ਨੂੰ ਨਸਰ ਕਰਨਾ ਫ਼ਿਲਹਾਲ ਸਹੀ ਨਹੀਂ

ਕਮਿਸ਼ਨਰ ਸਿੱਧੂ ਨੇ ਕਿਹਾ ਕਿ ਕੁੱਝ ਗੱਲਾਂ ਜਾਂਚ ਦਾ ਹਿੱਸਾ ਜਿੰਨਾਂ ਨੂੰ ਨਸਰ ਕਰਨਾ ਫ਼ਿਲਹਾਲ ਸਹੀ ਨਹੀਂ। ਫ਼ਿਰ ਵੀ ਸਪੱਸ਼ਟ ਕਰਨਾ ਚਾਹਾਂਗਾ ਕਿ ਦਿਨ ਵੇਲੇ ਡਿਊਟੀ ਦੇਣ ਵਾਲੇ ਕਰਮਚਾਰੀ ਹੀ ਰਾਤ ਨੂੰ ਡਿਊਟੀ ਦੇ ਰਹੇ ਸਨ। ਜਿੰਨਾਂ ਕੋਲ ਦੋ ਪਿਸਤੌਲ ਵੀ ਹਨ। ਬਾਵਜੂਦ ਇਸਦੇ ਉਨਾਂ ਨੂੰ ਲੁਟੇਰਿਆਂ ਨੇ ਕਮਰੇ ’ਚ ਬੰਦ ਕਰ ਦਿੱਤਾ। ਦੂਜਾ ਕੈਸ ਨੂੰ ਕੈਸ ਚੈਸਟ ’ਚ ਰੱਖਣ ਦੀ ਬਜਾਇ ਫ਼ਰੀ ਫਲੋ ’ਚ ਰੱਖਿਆ ਗਿਆ। ਤੀਜਾ ਡੇਢ ਵਜੇ ਦੀ ਘਟਨਾ ਪੁਲਿਸ ਨੂੰ 7 ਵਜੇ ਸੂਚਿਤ ਕੀਤਾ ਜਾ ਰਿਹਾ ਹੈ।

Ludhiana News

ਕਰਮਚਾਰੀਆਂ ਮੁਤਾਬਕ ਉਹ ਦਰਵਾਜਾ ਤੋੜ ਕੇ ਕਮਰੇ ਤੋਂ ਬਾਹਰ ਆਏ ਦੇ ਪੁਲਿਸ ਨੂੰ ਸੂਚਿਤ ਕੀਤਾ। ਉਨਾਂ ਦੱਸਿਆ ਕਿ ਦਫ਼ਤਰ ’ਚ ਸੈਂਸਰ ਵੀ ਲੱਗੇ ਹੋਏ ਹਨ, ਜਿੰਨਾਂ ਦੀਆਂ ਤਾਰਾਂ ਕੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ ਤੇ ਜਾਂਦੇ ਜਾਂਦੇ ਲੁਟੇਰੇ ਡੀਵੀਆਰ ਵੀ ਨਾਲ ਲੈ ਗਏ। ਹੁਣ ਸੋਚਣ ਵਾਲੀ ਗੱਲ ਹੈ ਕਿ ਲੁਟੇਰਿਆਂ ਨੂੰ ਕਿਵੇਂ ਪਤਾ ਸੀ ਕਿ ਕਿੱਥੇ ਸੈਸ਼ਰ ਲੱਗੇ ਹਨ ਤੇ ਕਿੱਥੇ ਡੀਵੀਆਰ ਪਈ ਹੈ।