ਚੰਡੀਗੜ੍ਹ। Holiday : ਪੰਜਾਬ ਵਿੱਚ ਜੁਲਾਈ ਦੇ ਦੂਜੇ ਹਫ਼ਤੇ ਛੁੱਟੀ ਫਿਰ ਆ ਗਈ ਹੈ। ਇਹ ਛੁੱਟੀ ਸਿਰਫ਼ ਇੱਕ ਹੀ ਜ਼ਿਲ੍ਹੇ ਵਿੱਚ ਰਹਿਣ ਵਾਲੀ ਹੈ। ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਵੋਟਰਾਂ, ਜੋ ਕਿ ਦੁਕਾਨਾਂ ਅਤੇ ਵਪਾਰਕ ਅਦਾਰਿਆਂ ’ਚ ਕੰਮ ਕਰਦੇ ਹਨ ਅਤੇ ਫੈਕਟਰੀਆਂ ਦੇ ਕਾਮੇ ਹਨ, ਲਈ ਜਿਮਨੀ ਚੋਣ ਦੇ ਮੱਦੇਨਜ਼ਰ 10 ਜੁਲਾਈ 2024 ਦਿਨ ਬੁੱਧਵਾਰ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ।
ਇਨ੍ਹਾਂ ਨੋਟੀਫਿਕੇਸ਼ਨਾਂ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ 34-ਜਲੰਧਰ ਪੱਛਮੀ (ਅੱੈਮਸੀ) ਹਲਕੇ ਦੀਆਂ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਵੋਟਰਾਂ ਲਈ 10 ਜੁਲਾਈ 2024 ਦਿਨ ਬੁੱਧਵਾਰ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਬਸ਼ਰਤੇ ਕਿ ਇਹ ਛੁੱਟੀ 7 ਜੁਲਾਈ 2024 ਤੋਂ 13 ਜੁਲਾਈ 2024 ਦੌਰਾਨ ਆਉਣ ਵਾਲੀ ਛੁੱਟੀ ਦੇ ਇਵਜ਼ ਵਿੱਚ ਹੋਵੇਗੀ। (Holiday)
Also Read : ਪੁਲਿਸ ਨੇ ਹਥਿਆਰਾਂ ਦੀ ਨੋਕ ’ਤੇ ਲੁੱਟ ਖੋਹ ਕਰਨ ਵਾਲੇ ਚਾਰ ਦਬੋਚੇ
ਬੁਲਾਰੇ ਨੇ ਅੱਗੇ ਕਿਹਾ ਕਿ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਰਾਜਪਾਲ ਵੱਲੋਂ 34-ਜਲੰਧਰ ਪੱਛਮੀ (ਐੱਮਸੀ) ਹਲਕੇ ਦੇ ਵੋਟਰਾਂ ਜੋ ਕਿ ਪੰਜਾਬ ਰਾਜ ਦੀਆਂ ਰਜਿਸਟਰਡ ਫੈਕਟਰੀਆਂ ਵਿੱਚ ਕੰਮ ਕਰਦੇ ਹਨ, ਜਿੱਥੇ 10 ਜੁਲਾਈ 2024 ਵਾਲੇ ਦਿਨ ਛੁੱਟੀ ਨਹੀਂ ਹੈ, ਦੇ ਕਾਮਿਆਂ ਲਈ 10 ਜੁਲਾਈ 2024 ਨੂੰ ਹਫ਼ਤਾਵਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। (Holiday) ਇਹ ਛੁੱਟੀ ਅਧਿਕਾਰੀ/ਮੁਲਾਜ਼ਮ ਦੇ ਛੁੱਟੀ ਖ਼ਾਤੇ ’ਚੋਂ ਨਹੀਂ ਕੱਟੀ ਜਾਵੇਗੀ।