ਇਸ ਜ਼ਿਲ੍ਹੇ ਦੇ ਵਾਸੀਆਂ ਨੂੰ ਰੇਲਵੇ ਦੀ ਵੱਡੀ ਸੌਗਾਤ

Railways

ਫਤਿਹਾਬਾਦ। ਰੇਲਵੇ ਮੰਤਰਾਲੇ (Railways) ਨੇ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਲੋਕਾਂ ਦੀ ਲੰਮੇ ਸਮੇਂ ਦੀ ਚੱਲੀ ਆ ਰਹੀ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਸਹੂਲਤ ਦੇ ਤੌਰ ’ਤੇ ਉਨ੍ਹਾਂ ਨੂੰ ਇੱਕ ਵੱਡੀ ਸੌਗਾਤ ਦਿੱਤੀ ਹੈ। ਮੰਤਰਾਲੇ ਦੁਆਰਾ ਭੱਟੂ ਰੇਲਵੇ ਸਟੇਸ਼ਨ ’ਤੇ ਗੋਰਖਧਾਮ ਐਕਸਪ੍ਰੈੱਸ ਦੇ ਠਹਿਰਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮੰਗ ਲੰਮੇਂ ਸਮੇਂ ਤੋਂ ਲੋਕਾਂ ਦੁਆਰਾ ਕੀਤੀ ਜਾ ਰਹੀ ਸੀ। ਆਪਣੀ ਪ੍ਰੇਸ਼ਾਨੀ ਨੂੰ ਲੈ ਕੇ ਲੋਕਾਂ ਨੇ ਸਾਂਸਦ ਸੁਨੀਤਾ ਦੁੱਗਲ ਦੇ ਸਾਹਮਣੇ ਵੀ ਅਪੀਲ ਕੀਤੀ ਸੀ। ਇਸ ਸੌਗਾਤ ਦੇ ਨਾਲ ਹੀ ਦਿੱਲੀ ਲਈ ਇੱਕ ਹੋਰ ਰੇਲ ਯਾਤਰੀਆਂ ਨੂੰ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ ਫਤਿਹਾਬਾਦ ਤੇ ਭੱਟੂ ਖੇਤਰ ਦੇ ਵਪਾਰੀ ਤੇ ਦੁਕਾਨਦਾਰ ਵੱਡੇ ਪੈਮਾਨੇ ’ਤੇ ਦਿੱਲੀ ਕਾਰੋਬਾਰ ਲਈ ਜਾਂਦੇ ਹਨ। ਇਸ ਨਵੀਂ ਸੌਗਾਤ ਨਾਲ ਉਨ੍ਹਾਂ ਲਈ ਆਵਾਜਾਈ ’ਚ ਵੱਡੀ ਸਹੂਲਤ ਮਿਲੇਗੀ।

ਹੁਣ ਭੱਟੂ ਰੁਕਿਆ ਕਰੇਗੀ ਐਕਸਪ੍ਰੈੱਸ | Railways

ਦੱਸ ਦਈਏ ਕਿ ਅਜੇ ਹਾਲ ਫਿਲਹਾਲ ਦਿੱਲੀ ਲਈ ਸਿਰਫ਼ ਦੋ ਰੇਲਾਂ ਹੀ ਸਨ, ਉਹ ਵੀ ਸਵੇਰੇ ਸ਼ਾਮ ਦੀਆਂ, ਜਿਨ੍ਹਾਂ ਦਾ ਭੱਟੂ ਰੇਲਵੇ ਸਟੇਸ਼ਨ ’ਤੇ ਠਹਿਰਾਅ ਹੁੰਦਾ ਹੈ। ਉਹ ਦੋ ਰੇਲਾਂ ਸਰਸਾ ਐਕਸਪ੍ਰੈੱਸ ਤੇ ਕਿਸਾਨ ਐਕਸਪ੍ਰੈੱਸ ਹਨ। ਪਰ ਸਰਸਾ ਐਕਸਪ੍ਰੈੱਸ ਸਵੇਰੇ 2:55 ਵਜੇ ਤੋਂ ਪਹਿਲਾਂ ਜਦੋਂਕਿ ਕਿਸਾਨ ਐਕਸਪ੍ਰੈੱਸ ਸਵੇਰੇ 6:30 ਵਜੇ ਚੱਲਦੀ ਹੈ। ਇਸ ਤੋਂ ਬਾਅਦ ਕੋਈ ਟ੍ਰੇਨ ਨਾ ਹੋਣ ਕਾਰਨ ਯਾਤਰੀਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪਰ ਹੁਣ ਦੁਪਹਿਰ ਬਾਅਦ ਵੀ ਗੋਰਖਪੁਰ ਧਾਮ ਐਕਸਪ੍ਰੈੱਸ ਦੇ ਤੌਰ ’ਤੇ ਨਵੀਂ ਰੇਲ ਮਿਲਣ ਨਾਲ ਯਾਤਰੀਆਂ ਦੀ ਇਹ ਪ੍ਰੇਸ਼ਾਨੀ ਕਾਫ਼ੀ ਹੱਦ ਤੱਕ ਘਟ ਜਾਵੇਗੀ। ਇਸ ਨਵੀਂ ਰੇਲ ਦੇ ਠਹਿਰਾਅ ਹੋਣ ਨਾਲ ਹਿਸਾਰ, ਭਿਵਾਨੀ, ਰੋਹਤ ਤੇ ਦਿੱਲੀ ਜਾਣ ਵਾਲੇ ਜ਼ਿਲ੍ਹਾ ਫਤਿਹਾਬਾਦ ਦੇ ਯਾਤਰੀਆਂ ਨੂੰ ਲਾਭ ਮਿਲੇਗਾ।

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ