ਨਿੱਕੀ ਉਮਰੇ ਵੱਡਾ ਕਾਰਨਾਮਾ

ਨਿੱਕੀ ਉਮਰੇ ਵੱਡਾ ਕਾਰਨਾਮਾ

ਇਹ ਕਹਾਣੀ ਹੈ ਉਸ ਬਹਾਦਰ ਬੱਚੇ ਦੀ ਹੈ ਜਿਸ ਨੇ ਆਪਣੀ ਜਾਨ ਦਾਅ ’ਤੇ ਲਾ ਕੇ ਇੱਕ ਲੜਕੀ ਨੂੰ ਡੁੱਬਣ ਤੋਂ ਬਚਾਇਆ ਇਹ ਕੰਮ ਜੋਖ਼ਿਮ ਭਰਿਆ ਤੇ ਬਹੁਤ ਔਖਾ ਸੀ ਹੋਇਆ ਇੰਜ ਕਿ ਦੇਵਾਂਗ ਜਾਤੀ ਦੀ ਪੰਦਰਾਂ ਸਾਲ ਦੀ ਇੱਕ ਲੜਕੀ ਨਦੀ ਕਿਨਾਰੇ ਕੱਪੜੇ ਧੋ ਰਹੀ ਸੀ ਕੱਪੜੇ ਧੋਂਦਿਆਂ ਅਚਾਨਕ ਉਸ ਦਾ ਪੈਰ ਤਿਲ੍ਹਕ ਗਿਆ ਉਹ ਡੂੰਘੇ ਪਾਣੀ ’ਚ ਜਾ ਪਹੁੰਚੀ ਤੇ ਡੁੱਬਣ ਲੱਗੀ ਉਸ ਦਾ ਬਚਣਾ ਮੁਸ਼ਕਲ ਸੀ
ਨੇੜੇ-ਤੇੜੇ ਕੋਈ ਨਹੀਂ ਸੀ, ਜੋ ਮੱਦਦ ਕਰਦਾ ਤੇ ਉਸ ਨੂੰ ਬਾਹਰ ਕੱਢਦਾ ਲੜਕੀ ਮੌਤ ਦੇ ਮੂੰਹ ਵਿਚ ਜਾ ਰਹੀ ਸੀ

ਨੇੜੇ ਹੀ ਇੱਕ ਲੜਕਾ ਖੇਡ ਰਿਹਾ ਸੀ ਉਸ ਦੀ ਉਮਰ ਸਿਰਫ਼ ਦਸ ਸਾਲ ਸੀ ਉਹ ਬੱਚਾ ‘ਰਾਮਾਰਾਵ’ ਬੰਗਲੌਰ ਦੀ ਪੰਦਰ੍ਹਵੀਂ ਬਾਲ ਫੌਜ ਦਾ ਮੈਂਬਰ ਸੀ ਉਸ ਨੇ ਤੈਰਨਾ, ਖ਼ਤਰਿਆਂ ਨਾਲ ਜੂੂਝਣਾ ਸਿੱਖ ਰੱਖਿਆ ਸੀ ਜਦ ਉਸ ਨੇ ਦੇਖਿਆ ਕਿ ਇੱਕ ਲੜਕੀ ਪਾਣੀ ਵਿਚ ਡੁੱਬ ਰਹੀ ਹੈ, ਤਾਂ ਉਹ ਭੱਜਦਾ ਹੋਇਆ ਗਿਆ ਬਿਨਾ ਕੱਪੜੇ ਲਾਹਿਆਂ ਉਸ ਨੇ ਪਾਣੀ ’ਚ ਛਾਲ ਮਾਰ ਦਿੱਤੀ ਤੇ ਜਾ ਪਹੁੰਚਿਆ ਉਸ ਲੜਕੀ ਕੋਲ ਉਸ ਨੂੰ ਖਿੱਚ ਕੇ ਬਾਹਰ ਲਿਆਉਣ ਲੱਗਾ ਇੱਕ ਤਾਂ ਉਹ ਉਮਰ ’ਚ ਕਾਫ਼ੀ ਵੱਡੀ ਸੀ,

ਦੂਜੀ ਭਾਰੀ ਵੀ ਸੀ ਇਸ ਲਈ ਉਸ ਲਈ ਉਸ ਲੜਕੀ ਨੂੰ ਖਿੱਚ ਕੇ ਲਿਆਉਣਾ ਔਖਾ ਹੋ ਰਿਹਾ ਸੀ ਉਸ ਦੇ ਆਪਣੇ ਸਰੀਰ ’ਤੇ ਜੋ ਕੱਪੜੇ ਸਨ, ਉਹ ਵੀ ਪਾਣੀ ’ਚੋਂ ਨਿੱਕਲਣ ’ਚ ਪਰੇਸ਼ਾਨੀ ਪੈਦਾ ਕਰ ਰਹੇ ਸਨ ਫ਼ਿਰ ਵੀ ਉਹ ਆਪਣੇ ਕੰਮ ’ਚ ਜੁਟਿਆ ਰਿਹਾ ਜਿਵੇਂ-ਤਿਵੇਂ ਉਹ ਡੁੱਬਦੀ ਲੜਕੀ ਨੂੰ ਬਚਾ ਕੇ ਕਿਨਾਰੇ ’ਤੇ ਲੈ ਆਇਆ ਇਸ ਕੰਮ ’ਚ ਉਹ ਸਿਰਫ਼ ਥੱਕਿਆ ਹੀ ਨਹੀਂ, ਉਸ ਨੂੰ ਆਪਣੀ ਜਾਨ ਜਾਣ ਦਾ ਵੀ ਖ਼ਤਰਾ ਸੀ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸਿਰਫ਼ ਦਸ ਸਾਲ ਦੀ ਉਮਰ ’ਚ ਜੋ ਕਾਰਨਾਮਾ ਕੀਤਾ, ਉਹ ਸ਼ਲਾਘਾਯੋਗ ਸੀ ਜਿਸ ਨੂੰ ਲੋਕ ਅਜੇ ਤੱਕ ਨਹੀਂ ਭੁੁੱਲੇੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ