ਲੁਧਿਆਣਾ ‘ਚ ਕੱਪੜਾ ਕਾਰੋਬਾਰੀ ਫਿਲਮੀ ਅੰਦਾਜ਼ ’ਚ ਅਗਵਾ

kidnapp
 ਅਗਵਾ ਕਾਰੋਬਾਰੀ ਦੀ ਫਾਈਲ ਫੋਟੋ।

ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਦੀ ਭਿਣਕ ਪੈਂਦਿਆਂ ਹੀ ਗੋਲੀ ਮਾਰ ਰਾਹ ’ਚ ਸੁਟਿਆ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਲੁਧਿਆਣਾ ‘ਚ ਦੇਰ ਰਾਤ ਨੂਰ ਵਾਲਾ ਪਿੰਡ ਲੱਡੂ ਕਲੋਨੀ ਤੋਂ ਕੱਪੜਾ ਕਾਰੋਬਾਰੀ ਨੂੰ ਉਸ ਦੀ ਫੈਕਟਰੀ ਦੇ ਬਾਹਰੋਂ ਕੁੱਝ ਬਦਮਾਸ਼ਾਂ ਵੱਲੋਂ ਅਗਵਾ ਕਰਕੇ ਪਰਿਵਾਰ ਤੋਂ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵੱਲੋਂ ਸੂਚਿਤ ਕੀਤੇ ਜਾਣ ‘ਤੇ ਪੁਲਿਸ ਜਿਊਂ ਹੀ ਬਦਮਾਸ਼ਾਂ ਨੂੰ ਫੜਨ ਲਈ ਪੱਬਾਂ ਭਾਰ ਹੋਈ ਤਾਂ ਬਦਮਾਸ਼ ਨੇ ਅਗਵਾ ਕਾਰੋਬਾਰੀ ਦੇ ਪੱਟ ’ਚ ਗੋਲੀ ਮਾਰ ਕੇ ਜ਼ਖਮੀ ਕਰਨ ਪਿੱਛੋਂ ਵਿਸ਼ਵਕਰਮਾ ਚੌਕ ਨੇੜੇ ਸੁੱਟ ਕੇ ਫਰਾਰ ਹੋ ਗਏ। ਕਾਰੋਬਾਰੀ ਦੀ ਪਹਿਚਾਣ ਸੰਭਵ ਜੈਨ ਵਜੋਂ ਹੋਈ ਹੈ ਜਿਸ ਦੀ ਫੈਕਟਰੀ ਨੂਰਵਾਲਾ ਰੋਡ ’ਤੇ ਸਥਿਤ ਹੈ। ਪਤਾ ਲੱਗਦਿਆਂ ਹੀ ਜ਼ਖ਼ਮੀ ਹਾਲਤ ਚ ਕਾਰੋਬਾਰੀ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। (kidnapp)

ਇਹ ਵੀ ਪੜ੍ਹੋ: ਅੰਮ੍ਰਿਤਸਰ ਕੋਰਟ ’ਚ ਪੇਸ਼ ਹੋਏ ਸੰਜੇ ਸਿੰਘ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਸੀਪੀ ਨੇ ਦੱਸਿਆ ਕਿ ਲੁਟੇਰਿਆਂ ਨੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਏਸੀਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਏਸੀਪੀ ਸੁਮਿਤ ਸੂਦ ਨੇ ਅੱਗੇ ਦੱਸਿਆ ਕਿ ਕਾਰੋਬਾਰੀ ਨੂੰ ਮੁਲਜ਼ਮਾਂ ਨੇ ਜਿਸ ਗੱਡੀ ਵਿੱਚ ਅਗਵਾ ਕੀਤਾ ਉਹ ਵਪਾਰੀ ਦੀ ਹੀ ਗੱਡੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਐਬੂਲੈਂਸ ਮੰਗਵਾ ਕੇ ਜਗਰਾਉਂ ਪੁੱਲ੍ਹ ਨੇੜੇ ਤੋਂ ਵਪਾਰੀ ਨੂੰ ਜ਼ਖਮੀ ਹਾਲਤ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਦਾਖਲ ਕਰਵਾਇਆ। ਉਹਨਾਂ ਦੱਸਿਆ ਕਿ ਫਿਲਹਾਲ ਸੰਭਵ ਜੈਨ ਦੀ ਹਾਲਤ ਠੀਕ ਹੈ। kidnapp

ਉਨ੍ਹਾਂ ਦੱਸਿਆ ਕਿ ਕਰੀਬ 5 ਤੋਂ 7 ਟੀਮਾਂ ਬਣਾਈਆਂ ਗਈਆਂ ਹਨ, ਜੋ ਵੱਖ-ਵੱਖ ਇਲਾਕਿਆਂ ਅਤੇ ਸੜਕਾਂ ‘ਤੇ ਸੇਫ਼ ਸਿਟੀ ਕੈਮਰਿਆਂ ਦੀ ਸਕੈਨਿੰਗ ਕਰ ਰਹੀਆਂ ਹਨ। ਜਿਨ੍ਹਾਂ ਥਾਵਾਂ ‘ਤੇ ਬਦਮਾਸ਼ ਕਾਰੋਬਾਰੀ ਨੂੰ ਲੈ ਗਏ ਸਨ, ਉਨ੍ਹਾਂ ਸਾਰੀਆਂ ਥਾਵਾਂ ਦੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਅਜਿਹੀ ਵਾਰਦਾਤ ਹੋਈ ਹੈ, ਲੁਧਿਆਣਾ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਪੁਲਿਸ ਇਸ ਮਾਮਲੇ ਵਿੱਚ ਕਿਸ ਪੜਾਅ ਤੱਕ ਪਹੁੰਚਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਅਜਿਹੀਆਂ ਵਾਰਦਾਤਾਂ ਕੀਤੇ ਨਾ ਕੀਤੇ ਸੂਬਾ ਸਰਕਾਰ ਅਤੇ ਪੁਲਿਸ ਦੀ ਕਾਰਵਾਈ ਨੂੰ ਜ਼ਰੂਰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ, ਕਿ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਕਿਉਂ ਹੋ ਰਹੇ ਹਨ।