ਧਾਗਾ ਫੈਕਟਰੀ ’ਚ ਅਚਾਨਕ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Fire
 ਲੁਧਿਆਣਾ ਦੇ ਟਿੱਬਾ ਰੋਡ ’ਤੇ ਗੁਦਾਮ ’ਚ ਲੱਗੀ ਅੱਗ ਕਾਰਨ ਨਿਕਲ ਰਿਹਾ ਧੂੰਆਂ।

ਲੱਖਾਂ ਰੁਪਏ ਦਾ ਨੁਕਸਾਨ  (Fire)

(ਸੱਚ ਕਹੂੰ ਨਿਊਜ਼) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਦੇ ਟਿੱਬਾ ਰੋਡ ’ਤੇ ਸੰਧੂ ਕਲੋਨੀ ਵਿੱਚ ਇੱਕ ਧਾਗਾ ਫੈਕਟਰੀ ਦੇ ਇੱਕ ਗੁਦਾਮ ’ਚ ਅਚਾਨਕ ਅੱਗ ਲੱਗ ਗਈ। Fire ਅੱਗ ਇੰਨੀ ਭਿਆਨਕ ਸੀ ਕਿ ਉਸਨੇ ਕੁੱਝ ਮਿੰਟਾਂ ’ਚ ਸਭ ਕੁੱਝ ਤਹਿਸ- ਨਹਿਸ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀਆਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਵੱਲੋਂ ਭਾਰੀ ਮੁਸ਼ਕੱਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ।

ਜਾਣਕਾਰੀ ਅਨੁਸਾਰ ਗੋਦਾਮ ’ਚ ਅੱਗ ਲੱਗਣ ਦਾ ਕਾਰਨ ਅੰਦਰ ਪਏ ਸਿਲੰਡਰ ਦਾ ਬਲਾਸਟ ਹੋਣਾ ਦੱਸਿਆ ਜਾ ਰਿਹਾ ਹੈ ਪਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਹਵਾ ਚੱਲਦੀ ਹੋਣ ਕਾਰਨ ਅੱਗ ਕੁੱਝ ਮਿੰਟਾਂ ਵਿੱਚ ਹੀ ਭਿਆਨਕ ਰੂਪ ਅਖਤਿਆਰ ਕਰ ਗਈ ਤੇ ਇਲਾਕੇ ਅੰਦਰ ਲੋਕਾਂ ’ਚ ਹਫ਼ੜਾ-ਦਫ਼ੜੀ ਮੱਚ ਗਈ। Fire

ਇਹ ਵੀ ਪੜ੍ਹੋ: ਜ਼ੇਲ੍ਹ ’ਚ ਮਨਾਈ ਬਰਥਡੇ ਪਾਰਟੀ, 15 ਦਿਨਾਂ ਬਾਅਦ ਹਰਕਤ ’ਚ ਆਇਆ ਜ਼ੇਲ੍ਹ ਪ੍ਰਸ਼ਾਸਨ

ਅੱਗ ਦੌਰਾਨ ਗੁਦਾਮ ਅੰਦਰ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਲੱਖਾਂ ਰੁਪਏ ਦੇ ਮਾਲੀ ਨੁਕਸਾਨ ਹੋਣ ਦਾ ਅੰਦਾਜਾ ਲਗਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਅੱਗ ਨੂੰ ਪਹਿਲਾਂ ਇਲਾਕੇ ਦੇ ਲੋਕਾਂ ਵੱਲੋਂ ਆਪਣੇ ਤੌਰ ’ਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਜ਼ਿਆਦਾ ਵਿਗੜਦੇ ਦੇਖ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਜਿੰਨਾਂ ਨੇ ਭਾਰੀ ਜੱਦੋ ਜਹਿਦ ਉਪਰੰਤ ਅੱਗ ਬੁਝਾਈ।

LEAVE A REPLY

Please enter your comment!
Please enter your name here