ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਪਿਓ ਸੂਰਜ ਦੀ ਤ...

    ਪਿਓ ਸੂਰਜ ਦੀ ਤਰ੍ਹਾਂ ਹੁੰਦਾ ਹੈ, ਜੇ ਡੁੱਬ ਜਾਏ ਤਾਂ ਜ਼ਿੰਦਗੀ ’ਚ ਹਨੇ੍ਹਰਾ ਆ ਜਾਂਦੈ

    ਪਿਓ ਸੂਰਜ ਦੀ ਤਰ੍ਹਾਂ ਹੁੰਦਾ ਹੈ, ਜੇ ਡੁੱਬ ਜਾਏ ਤਾਂ ਜ਼ਿੰਦਗੀ ’ਚ ਹਨੇ੍ਹਰਾ ਆ ਜਾਂਦੈ

    ਪਿਤਾ ਦੀ ਹਮੇਸ਼ਾ ਅਸੀਂ ਕਦਰ ਕਰੀਏ :
    ਆਓ ਪਿਤਾ ਦਾ ਦਿਲੋਂ ਸਤਿਕਾਰ ਕਰਨਾ ਸਿਖੀਏ:

    ਸਾਨੂੰ ਇਹ ਸੋਹਣਾ ਸੰਸਾਰ ਦਿਖਾਉਣ ਵਿਚ ਮਾਂ-ਬਾਪ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਕਰਕੇ ਹੀ ਅਸੀਂ ਕੁਦਰਤ ਦੇ ਦਰਸ਼ਨ ਕਰਦੇ ਹਨ। ਜ਼ਿੰਦਗੀ ਵਿੱਚ ਕਾਮਯਾਬ ਹੋਣ ਪਿੱਛੇ ਪਿਓ ਦਾ ਸਭ ਤੋਂ ਅਹਿਮ ਰੋਲ ਹੁੰਦਾ ਹੈ।ਅਕਸਰ ਪਰਿਵਾਰਾਂ ’ਚ ਵੀ ਦੇਖਣ ਨੂੰ ਆਉਂਦਾ ਹੈ ਕਿ ਪਿਓ ਵੱਲੋਂ ਪੁੱਤਰ ਨੂੰ ਆਮ ਝਿੜਕਿਆ ਜਾਂਦਾ ਹੈ ਤਾਂ ਜੋ ਉਹ ਕੱਲ੍ਹ ਨੂੰ ਕੋਈ ਗਲਤ ਕੰਮ ਨਾ ਕਰੇ।ਹਰ ਪਿਓ ਨੂੰ ਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਵੀ ਜਿਆਦਾ ਲਾਇਕ ਬਣੇ।

    ਜੇਕਰ ਅਸੀਂ ਪਿਛਲੇ 20 ਸਾਲ ਪਹਿਲਾਂ ਝਾਤ ਮਾਰ ਕੇ ਦੇਖੀਏ ਤਾਂ ਉਹ ਸਮਾਂ ਬਹੁਤ ਹੀ ਵਧੀਆ ਸੀ। ਪਿਓ ਵੱਲੋਂ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ ਤੇ ਅੱਗੋਂ ਬੱਚੇ ਬੋਲਦੇ ਵੀ ਨਹੀਂ ਸਨ। ਛਿੱਤਰਾਂ ਨਾਲ ਪਰੇਡ ਕਰ ਦਿੱਤੀ ਜਾਂਦੀ ਸੀ। ਕਈ ਵਾਰ ਤਾਂ ਬੱਚਿਆਂ ਦੀ ਛਿੱਤਰ ਪਰੇਡ ਤੱਕ ਹੋ ਜਾਂਦੀ ਸੀ। ਆਪ ਹੀ ਪਿਤਾ ਸਕੂਲ ਜਾ ਕੇ ਪਿ੍ਰੰਸੀਪਲ ਨੂੰ ਸ਼ਿਕਾਇਤ ਕਰਕੇ ਆਉਂਦੇ ਸਨ ਕਿ ਸਾਡਾ ਮੁੰਡਾ ਸਾਨੂੰ ਤੰਗ ਕਰਦਾ ਹੈ , ਜਾਂ ਘਰ ਵਿੱਚ ਬਿਲਕੁਲ ਵੀ ਪੜ੍ਹਾਈ ਨਹੀਂ ਕਰਦਾ ਹੈ।ਜੇਕਰ ਘਰ ਵਿਚ ਮੁੰਡਾ ਕੋਈ ਗਲਤ ਕੰਮ ਕਰ ਦਿੰਦਾ ਸੀ ਤਾਂ ਤਾਏ-ਚਾਚਿਆਂ ਵੱਲੋਂ ਵੀ ਬੱਚੇ ਨੂੰ ਝਿੜਕ ਦਿੱਤਾ ਜਾਂਦਾ ਸੀ ।ਆਮ ਸੁਣਦੇ ਹੀ ਹਾਂ ਕਿ ਪਿਓ ਕਦੇ ਵੀ ਆਪਣੇ ਬੱਚੇ ਦਾ ਮਾੜਾ ਨਹੀ ਸੋਚਦਾ। ਸਮਾਂ ਬਦਲਿਆ।

    ਅੱਜ ਦੇ ਸਮੇਂ ਜੇ ਪਿਓ ਬੱਚੇ ਨੂੰ ਝਿੜਕ ਦਿੰਦਾ ਹੈ ਤਾਂ ਬੱਚਾ ਕੋਈ ਗਲਤ ਕਦਮ ਉਠਾ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਤੋਂ ਹੱਥ ਵੀ ਧੋ ਲੈਂਦਾ ਹੈ। ਅਜਿਹੀਆਂ ਵਾਰਦਾਤਾਂ ਅਸੀਂ ਆਮ ਸੁਣਦੇ ਹਨ। ਅੱਜ ਕੱਲ੍ਹ ਦੇ ਬੱਚੇ ਤਾਂ ਮਾਂ-ਬਾਪ ਨੂੰ ਅੱਖਾਂ ਦਿਖਾਉਣ ਲੱਗ ਪਏ ਹਨ। ਬਿਲਕੁਲ ਵੀ ਉਨ੍ਹਾਂ ਨੂੰ ਡਰ ਨਹੀਂ ਰਿਹਾ ਹੈ। ਮਾਂ ਬਾਪ ਨੂੰ ਪੁੱਛੇ ਬਿਨਾਂ ਹੀ ਆਪਣੀ ਜਿੰਦਗੀ ਦੇ ਫੈਸਲੇ ਕਰਨ ਲੱਗ ਗਏ ਹਨ। ਜੇ ਭਲਾ ਉਹਨਾਂ ਬੱਚਿਆਂ ਨੂੰ ਪੁੱਛਿਆ ਜਾਵੇ ਕਿ ਮਾਂ-ਬਾਪ ਦਾ ਜ਼ਿੰਦਗੀ ਵਿੱਚ ਕੀ ਰੋਲ ਹੈ? ਅੱਜ ਤੁਸੀਂ ਮਾਂ ਬਾਪ ਤੋਂ ਬਗੈਰ ਹੀ ਆਪਣੇ ਫੈਸਲੇ ਲੈ ਰਹੇ ਹੋ।

    ਕੀ ਤੁਸੀਂ ਆਪਣੇ ਮਾਂ-ਬਾਪ ਤੋਂ ਵੀ ਉੱਪਰ ਹੋ ਚੁੱਕੇ ਹੋ? ਜੋ ਤੁਸੀਂ ਆਪਣੀ ਜ਼ਿੰਦਗੀ ਦੇ ਅਹਿਮ ਫੈਸਲੇ ਲੈ ਰਹੇ ਹੋ। ਇੱਥੋਂ ਤੱਕ ਕਿ ਵਿਆਹ ਵਰਗਾ ਫੈਸਲਾ ਜੋ ਪਤੀ ਪਤਨੀ ਦਾ ਸਾਰੀ ਉਮਰ ਦਾ ਸਬੰਧ ਹੁੰਦਾ ਹੈ , ਅਜਿਹੇ ਫੈਸਲੇ ਵੀ ਅੱਜਕਲ ਦੀ ਪੀੜ੍ਹੀ ਮਾਂ ਬਾਪ ਨੂੰ ਬਿਨਾਂ ਪੁੱਛਿਆਂ ਹੀ ਲੈ ਰਹੀ ਹੈ। ਫਿਰ ਜਦੋਂ ਕੱਲ੍ਹ ਨੂੰ ਕੋਈ ਤਕਰਾਰ ਪੈਦਾ ਹੁੰਦਾ ਹੈ ਜਾਂ ਮੁਸੀਬਤ ਖੜ੍ਹੀ ਹੋ ਜਾਂਦੀ ਹੈ ਤਾਂ ਮਾਂ ਬਾਪ ਨੂੰ ਚੇਤੇ ਕੀਤਾ ਜਾਂਦਾ ਹੈ। ਭਲੇ ਮਾਣਸੋ ਮਾਂ-ਬਾਪ ਆਪਣੀ ਔਲਾਦ ਦਾ ਕਦੇ ਮਾੜਾ ਥੋੜ੍ਹੀ ਸੋਚਦੇ ਨੇ। ਜੇ ਸਮਾਂ ਰਹਿੰਦਿਆਂ ਮਾਂ-ਬਾਪ ਦੀ ਫੈਸਲਿਆਂ ਵਿੱਚ ਰਾਏ ਲੈ ਲਈ ਜਾਵੇ ਤਾਂ ਅਜਿਹੇ ਮਾੜੇ ਦਿਨ ਫਿਰ ਦੇਖਣ ਨੂੰ ਨਹੀਂ ਮਿਲਦੇ। ਜਿਨ੍ਹਾਂ ਦੇ ਸਿਰ ਤੇ ਪਿਓ ਨਹੀਂ ਹਨ, ਉਨ੍ਹਾਂ ਨੂੰ ਪੁੱਛ ਕੇ ਦੇਖੋ ਕਿਵੇਂ ਉਹ ਆਪਣਾ ਸਮਾਂ ਕਿਵੇਂ ਗੁਜਾਰਦੇ ਹਨ। ਪਿਓ ਦੀ ਜਗ੍ਹਾ ਕੋਈ ਨਹੀ ਲੈ ਸਕਦਾ।

    ਕਈ ਵਾਰ ਦੇਖਣ ਵਿੱਚ ਵੀ ਆਉਂਦਾ ਹੈ ਕਿ ਜਿਨ੍ਹਾਂ ਦੇ ਸਿਰ ’ਤੇ ਪਿਤਾ ਦਾ ਸਾਇਆ ਨਹੀਂ ਹੁੰਦਾ, ਉਹਨਾਂ ਦੇ ਪਿਤਾ ਦੀ ਜਗ੍ਹਾ ਚਾਹੇ ਤਾਇਆਂ, ਚਾਚਾ ਖੜ੍ਹਦਾ ਵੀ ਹੈ,ਉਹ ਗੱਲ ਨਹੀਂ ਬਣਦੀ। ਵਿਆਹ ਪ੍ਰੋਗਰਾਮਾਂ ਵਿੱਚ ਪਿਤਾ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ । ਅਜਿਹੇ ਵੇਲੇ ਜਦੋਂ ਪਿਓ ਨਹੀਂ ਹੁੰਦਾ , ਤਾਂ ਕਿੰਨਾ ਮਨ ਭਰਦਾ ਹੋਣੈ। ਪੁੱਛ ਕੇ ਦੇਖੋ ਅਜਿਹੇ ਲੋਕਾਂ ਨੂੰ ਜਿਨ੍ਹਾਂ ਨੂੰ ਹਰ ਪਲ ਪਿਤਾ ਦੀ ਕਮੀ ਮਹਿਸੂਸ ਹੁੰਦੀ ਰਹਿੰਦੀ ਹੈ।

    ਪਿਤਾ ਹਮੇਸ਼ਾ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਨਾਲੋਂ ਵਧੀਆ ਮੁਕਾਮ ਹਾਸਲ ਕਰੇ। ਜੇ ਪਿਤਾ ਚਾਰ ਗੱਲਾਂ ਕਹਿ ਵੀ ਲੈਂਦਾ ਹੈ ਤਾਂ ਬੱਚਿਆਂ ਨੂੰ ਆਪਣੇ ਪਿਤਾ ਦੇ ਮੂਹਰੇ ਬਿਲਕੁਲ ਵੀ ਨਹੀਂ ਬੋਲਣਾ ਚਾਹੀਦਾ। ਕੋਈ ਵੀ ਕਿੰਤੂ ਪਰੰਤੂ ਨਹੀਂ ਕਰਨੀ ਚਾਹੀਦੀ। ਪਿਤਾ ਦੀ ਸਖਤੀ ਨੂੰ ਬਰਦਾਸਤ ਕਰਨਾ ਸਿੱਖੋ। ਹਮੇਸਾ ਬੱਚਿਆਂ ਨੂੰ ਆਪਣੇ ਪਿਤਾ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਮਾਂ ਪਿਉ ਦੇ ਸਾਹਮਣੇ ਹਮੇਸਾ ਸ਼ਹਿਣਸ਼ੀਲ ਹੀ ਰਹਿਣਾ ਚਾਹੀਦਾ ਹੈ। ਹਮੇਸ਼ਾ ਆਪਣੇ ਪਿਓ ਦਾ ਸਨਮਾਨ ਕਰਨਾ ਚਾਹੀਦਾ ਹੈ। ਜੋ ਅੱਜ-ਕੱਲ੍ਹ ਦੇ ਬੱਚੇ ਹਨ, ਉਹਨਾਂ ਨੂੰ ਆਪਣੇ ਪਿਤਾ ਦਾ ਹਰ ਹੁਕਮ ਮੰਨਣਾ ਚਾਹੀਦਾ ਹੈ।ਸਵੇਰੇ ਸਵੇਰੇ ਉਠਦੇ ਸਾਰ ਹੀ ਬੱਚਿਆਂ ਨੂੰ ਆਪਣੇ ਪਿਤਾ ਦੇ ਪੈਰ ਸਪੱਰਸ਼ ਕਰਨੇ ਚਾਹੀਦੇ ਹਨ।ਹਮੇਸਾ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਨਾਲ ਜੀ ਕਹਿ ਕੇ ਗੱਲ ਕਰਨੀ ਚਾਹੀਦੀ।

    ਜਦੋਂ ਵੀ ਕਈ ਵਾਰ ਪਿਤਾ ਨੂੰ ਗੁੱਸਾ ਆ ਜਾਂਦਾ ਹੈ ਤਾਂ ਬੱਚਿਆਂ ਨੂੰ ਸ਼ਾਂਤ ਰਹਿਣਾ ਚਾਹੀਦਾ ਹੈ।ਆਪਣੀਆਂ ਨਜਰਾਂ ਨੂੰ ਪਿਤਾ ਦੀਆਂ ਨਜਰਾਂ ਨਾਲ ਨਹੀਂ ਮਿਲਾਉਣਾ ਚਾਹੀਦਾ। ਅਕਸਰ ਆਮ ਵੀ ਕਿਹਾ ਜਾਂਦਾ ਹੈ ਕਿ ਮਾਂ ਦੇ ਪੈਰਾਂ ਵਿਚ ਸਵਰਗ ਹੁੰਦਾ ਹੈ।ਪਰ ਜੋ ਪਿਓ ਹੁੰਦਾ ਹੈ, ਉਹ ਸਵਰਗ ਦਾ ਦਰਵਾਜ਼ਾ ਹੁੰਦਾ ਹੈ। ਪਿਓ ਹਮੇਸਾ ਆਪਣੇ ਬੱਚੇ ਦੀਆਂ ਲੋੜਾਂ ਪੂਰੀਆਂ ਕਰਦਾ ਹੈ। ਚਾਹੇ ਆਪ ਠੰਢ ਵਿੱਚ ਟੁੱਟੀ ਹੋਈ ਜੁੱਤੀਆਂ ਪਾਵੇ,ਪਰ ਪਿਓ ਆਪਣੀ ਔਲਾਦ ਨੂੰ ਹਮੇਸਾ ਹੀ ਵਧੀਆ ਜੁੱਤੀ ਲੈ ਕੇ ਦਿੰਦਾ ਹੈ।

    ਆਪਣੇ ਬੱਚਿਆਂ ਨੂੰ ਪਿਓ ਵਧੀਆ ਖਾਣ-ਪੀਣ ਦੀਆਂ ਚੀਜਾਂ ਮੁਹੱਈਆ ਕਰਵਾਉਂਦਾ ਹੈ। ਸਿਰਫ ਇੱਕ ਮਾਂ ਪਿਓ ਹੀ ਹਨ ਜੋ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ। ਤਾਏ ਚਾਚੇ, ਮਾਮੇ ਕੋਈ ਵੀ ਲਾਡ ਪਿਆਰ ਨਹੀਂ ਕਰ ਸਕਦਾ। ਸੋ ਬੱਚਿਓ !ਆਪਣੇ ਪਿਤਾ ਦੀ ਸ਼ਕਤੀ ਨੂੰ ਬਰਦਾਸ਼ਤ ਕਰੋ। ਕਹਾਵਤ ਵੀ ਹੈ ਕਿ ਸੂਰਜ ਗਰਮ ਜ਼ਰੂਰ ਹੁੰਦਾ ਹੈ, ਜੇ ਡੁੱਬ ਜਾਏ ਤਾਂ ਹਨ੍ਹੇਰਾ ਛਾ ਜਾਂਦਾ ਹੈ। ਪਿਆਰੇ ਬੱਚਿਓ ਜਿਸ ਤਰ੍ਹਾਂ ਵੀ ਤੁਹਾਡਾ ਪਿਓ ਤੁਹਾਨੂੰ ਕਹਿੰਦਾ ਆਪਣੇ ਪਿਓ ਦੀ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰੋ।
    ਮੋਹਾਲੀ , ਮੋ : 78889-66168
    ਸੰਜੀਵ ਸਿੰਘ ਸੈਣੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here