ਹਥਿਆਰਾਂ ਨਾਲ ਸ਼ੋਸ਼ਲ ਮੀਡੀਆਂ ’ਤੇ ਫੋਟੋਆਂ ਪਾਉਣ ਵਾਲੇ 2 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

(ਸੁਨੀਲ ਚਾਵਲਾ) ਸਮਾਣਾ। ਹਥਿਆਰਾਂ ਨਾਲ ਆਪਣੀਆਂ ਫੋਟੋਆਂ ਆਪਣੇ ਫੇਸਬੁੱਕ ਆਈਡੀ ਅਤੇ ਇਨਸਟਾਗ੍ਰਾਮ ਆਈਡੀ ਤੇ ਪਾਉਣ ਦੇ ਸ਼ੌਕੀਣ ਦੋ ਨੌਜਵਾਨਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 153,188 ਤਹਿਤ ਮਾਮਲਾ ਦਰਜ਼ ਕੀਤਾ ਹੈ। ਜਾਣਕਾਰੀ ਅਨੁਸਾਰ ਸੀਆਈਏ ਵਿਚ ਤੈਨਾਤ ਏਐਸਆਈ ਸੁਰਜੀਤ ਸਿੰਘ ਨੂੰ ਸੂਚਨਾ ਮਿਲੀ ਕਿ ਵਿਪਨ ਪੁੱਤਰ ਸੁਖਵਿੰਦਰ ਸਿੰਘ ਵਾਸੀ ਦਾਰੂ ਕੂਟੀਆਂ ਮੁਹੱਲਾ ਪਟਿਆਲਾ ਆਪਣੇ ਇਨਸਟਾਗ੍ਰਾਮ ਆਈਡੀ ਤੇ ਹਥਿਆਰਾਂ ਨਾਲ ਫੋਟੋਆਂ/ਵੀਡਿਓ ਵਗੈਰਾ ਪਾਉਂਦਾ ਹੈ ਤੇ ਹੁਣ ਵੀ ਆਪਣੇ ਹੱਥ ਵਿਚ ਇੱਥ ਚਾਕੂ ਫੜ੍ਹ ਕੇ ਵੀਡਿਓ ਬਣਾਈ ਹੋਈ ਹੈ, ਜਿਸ ਦੇ ਆਧਾਰ ’ਤੇ ਪੁਲਿਸ ਨੇ ਉਸ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ।

ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਸਿਟੀ ਪੁਲਿਸ ਸਮਾਣਾ ਦੇ ਏਐਸਆਈ ਪੂਰਨ ਸਿੰਘ ਨੇ ਰਾਜੇਸ਼ ਕੁਮਾਰ ਸ਼ਰਮਾ ਪੁੱਤਰ ਰਾਮ ਲੁਬਾਇਆ ਵਾਸੀ ਪ੍ਰਤਾਪ ਕਲੋਨੀ ਸਮਾਣਾ ਵੱਲੋਂ ਆਪਣੇ ਫੇਸਬੁੱਕ ਆਈਡੀ ਤੇ ਹਥਿਆਰਾਂ ਨਾਲ ਫੋਟੋਆਂ/ਵੀਡਿਓ ਵਗੈਰਾ ਪਾਉਣ ਦੀ ਸੂਚਨਾ ਤੇ ਜਦੋਂ ਉਸਦਾ ਫੇਸਬੁੱਕ ਆਈਡੀ ਚੈੱਕ ਕੀਤਾ ਤਾਂ ਸੂਚਨਾਂ ਸਹੀ ਪਾਈ ਤੇ ਰਾਜੇਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ। ਸਿਟੀ ਪੁਲਿਸ ਮੁਖੀ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਇਸ ਨਾਲ ਲੋਕਾਂ ਵਿਚ ਦਹਿਸ਼ਤ ਫੈਲਦੀ ਹੈ ਤੇ ਮਾਹੌਲ ਖ਼ਰਾਬ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਹਥਿਆਰਾਂ ਨਾਲ ਫੋਟੋਆਂ ਪਾਉਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here