ਨਸ਼ਿਆਂ ਨੂੰ ਸਮਾਜ ਚੋਂ ਖਤਮ ਕਰਨ ’ਚ ਜ਼ੋਰ ਲਾਏ ਨੌਜਵਾਨ ਪੀੜ੍ਹੀ : ਪੂਜਨੀਕ ਗੁਰੂ ਜੀ

Saint Dr MSG

ਨਸ਼ਿਆਂ ਨੂੰ ਸਮਾਜ ਚੋਂ ਖਤਮ ਕਰਨ ’ਚ ਜ਼ੋਰ ਲਾਏ ਨੌਜਵਾਨ ਪੀੜ੍ਹੀ : ਪੂਜਨੀਕ ਗੁਰੂ ਜੀ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਦੁਆਰਾ ਨਸ਼ਿਆਂ ਖਿਲਾਫ ਦਿੱਤਾ ਹੋਕਾ ਸਮਾਜ ’ਚ ਜਾਗਰੂਕਤਾ ਲਿਆਉਣ ਦੇ ਨਾਲ-ਨਾਲ ਨਸ਼ਿਆਂ ਕਰਕੇ ਨਰਕ ਬਣੇ ਘਰਾਂ ਨੂੰ ਜੰਨਤ ਵਰਗੀਆਂ ਖੁਸ਼ੀਆਂ ਨਾਲ ਮਾਲਾਮਾਲ ਕਰ ਰਿਹਾ ਹੈ। ਪੂਜਨੀਕ ਗੁਰੂ ਜੀ ਦੇ ਆਨਲਾਈਨ ਗੁਰੂਕੁਲ ਰੂਹਾਨੀ ਸਤਿਸੰਗ ’ਚ ਜਿੱਥੇ ਰੋਜ਼ਾਨਾ ਲੱਖਾਂ ਲੋਕ ਨਸ਼ੇ ਅਤੇ ਹੋਰ ਬੁਰਾਈਆਂ ਛੱਡ ਰਹੇ ਹਨ ਉੱਥੇ ਦੇਸ਼ ਅਤੇ ਸਮਾਜ ਹਿੱਤ ’ਚ ਵਧ-ਚੜ੍ਹ ਕੇ ਕਦਮ ਵਧਾਉਣ ਦਾ ਸੰਕਲਪ ਵੀ ਲੈ ਰਹੇ ਹਨ ਇਸੇ ਮੁਹਿੰਮ ਤਹਿਤ ਪੂਜਨੀਕ ਗੁਰੂ ਜੀ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਉਹ ਸਮਾਜ ’ਚੋਂ ਨਸ਼ਿਆਂ ਨੂੰ ਖਤਮ ਕਰਨ ’ਚ ਜ਼ੋਰ ਲਾਉਣ

ਇਹ ਵੀ ਪੜ੍ਹੋ : ‘ਜਾਗੋ ਦੁਨੀਆ ਦੇ ਲੋਕੋ’ ਗੀਤ ਦੀਆਂ ਪੈ ਰਹੀਆਂ ਹਨ ਧੁੰਮਾਂ

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਡੈੱਪਥ ਮੁਹਿੰਮ ਤਹਿਤ ਛੇ ਸੂਬਿਆਂ ’ਚ ਅੱਠ ਸਥਾਨਾਂ ’ਤੇ ਲੱਖਾਂ ਲੋਕਾਂ ਦਾ ਨਸ਼ਾ ਅਤੇ ਹੋਰ ਬੁਰਾਈਆਂ ਛੁਡਾਈਆਂ। ਪੂਜਨੀਕ ਗੁਰੂ ਜੀ ਨੇ ਆਨਲਾਈਨ ਦੇਸ਼ ਭਰ ਤੋਂ ਜੁੜੇ ਪਤਵੰਤੇ ਸੱਜਣਾਂ ਅਤੇ ਬੁੱਧੀਜੀਵੀਆਂ ਨੂੰ ਨਸ਼ੇ ਰੂਪੀ ਦੈਂਤ ਨੂੰ ਮਿਲ ਕੇ ਜੜ੍ਹੋਂ ਪੁੱਟ ਸੁੱਟਣ ਦਾ ਸੱਦਾ ਦਿੱਤਾ ਇਸ ਦੌਰਾਨ ਕਈ ਥਾਵਾਂ ’ਤੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੂੁਜਨੀਕ ਸਾਈਂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸੈਂਕੜੇ ਲੋਕਾਂ ਨੂੰ ਕੰਬਲ ਵੰਡੇ।

ਸਮਾਜ ਤੋਂ ਨਸ਼ਾ ਖਤਮ ਹੋਵੇ : Saint Dr MSG

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਸਮਾਜ ਤੋਂ ਨਸ਼ਾ ਖਤਮ ਹੋਵੇ ਅਤੇ ਸਮਾਜ ਤੋਂ ਨਸ਼ਾ ਖਤਮ ਕਰਨ ਲਈ ਹੀ ਡੈੱਪਥ ਮੁਹਿੰਮ ਸ਼ੁਰੂ ਕੀਤੀ ਹੈ ਇਸ ਦੇ ਲਈ ਹੀ ਅਸੀਂ ‘ਜਾਗੋ ਦੁਨੀਆ ਦੇ ਲੋਕੋ’ ਗੀਤ ਵੀ ਕੱਢਿਆ ਹੈ ਅਸੀਂ ਗੀਤ ਰਾਹੀਂ ਵੀ ਨਸ਼ੇ ਨੂੰ ਖਤਮ ਕਰਨ ਲਈ ਜੋਰ ਲਾ ਰਹੇ ਹਾਂ ਇਸ ਨੂੰ ਦੇਸ਼-ਵਿਦੇਸ਼ ’ਚ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ ਅਸੀਂ ਸਾਧ-ਸੰਗਤ ਨੂੰ ਸੱਦਾ ਦਿੰਦੇ ਹਾਂ ਕਿ ਜੋ ਮੁਹਿੰਮ ਦੇ ਤਹਿਤ ਨਸ਼ਾ ਛੱਡ ਕੇ ਜਾਂਦੇ ਹਨ ਉਹ ਉਨ੍ਹਾਂ ਨਾਲ ਜੁੜੇ ਰਹਿਣ ਰਾਮ-ਨਾਮ ਦੇ ਸਮਾਜ ’ਚ ਜਿੰਨੇ ਲੋਕ ਵਧਣਗੇ ਓਨਾ?ਹੀ ਜਲਦੀ ਨਸ਼ਾ ਖਤਮ ਹੋਵੇਗਾ ਇਸ ਲਈ ਨੌਜਵਾਨ ਪੀੜੀ ਰਲ ਕੇ ਨਸ਼ਿਆਂ ਨੂੰ ਭਜਾਉਣ ਲਈ ਜ਼ੋਰ ਲਾਵੇ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਨਸ਼ਾ ਪੂਰੇ ਦੇਸ਼ ਦੀ ਸਮੱਸਿਆ ਹੈ ਜਿਸ ਨਾਲ ਪੂਰਾ ਦੇਸ਼ ਬਰਬਾਦ ਹੋ ਰਿਹਾ ਹੈ ਜੇਕਰ ਪੂਰਾ ਸਮਾਜ ਰਲ ਕੇ ਚੱਲੇਗਾ ਤਾਂ ਜਲਦੀ ਹੀ ਸਮਾਜ ’ਚੋਂ ਇਸ ਗੰਦਗੀ ਨੂੰ ਖਤਮ ਕੀਤਾ ਜਾ ਸਕਦਾ ਹੈ ਇਸ ਲਈ ਸਾਰੇ ਨਸ਼ੇ ਰੂਪੀ ਦੈਂਤ ਨੂੰ ਭਜਾਉਣ ਦਾ ਸੰਕਲਪ ਲੈਣ ਪੂੁਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਸੀਂ ਸਾਰੇ ਧਰਮਾਂ ਦੇ ਜੋ ਵੀ ਪਵਿੱਤਰ ਗ੍ਰੰਥ ਹਨ ਉਸ ਦੀ ਰਿਸਰਚ ਕੀਤੀ ਹੈ ਸਾਰੇ ਧਰਮਾਂ ’ਚ ਨਸ਼ੇ ਕਰਨ ਨੂੰ ਮਨ੍ਹਾ ਕੀਤਾ ਗਿਆ ਹੈ ਨਾਲ ਹੀ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਚੰਗਾ ਲੱਗਦਾ ਹੈ ਕਿ ਜਦੋਂ ਸਾਰਾ ਸਮਾਜ ਇੱਕ ਪਲੇਟਫਾਰਮ ’ਤੇ ਆਉਦਾ ਹੈ ਤਾਂ ਹੀ ਅਸੀਂ ਸਮਾਜ ’ਚੋਂ ਗੰਦੀ ਬੁਰਾਈ ਕੱਢ ਸਕਾਂਗੇ।

ਡੈੱਪਥ ਮੁਹਿੰਮ ਤਹਿਤ ਅਸੀਂ ਸਾਰਿਆਂ ਨੇ ਮਿਲ ਕੇ ਇਸ ਗੰਦਗੀ ਨੂੰ ਮਿਟਾਉਣਾ ਹੈ

ਨਸ਼ਾ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਬਰਬਾਦ ਕਰਨ ’ਤੇ ਤੁਲਿਆ ਹੋਇਆ ਹੈ ਡੈੱਪਥ ਮੁਹਿੰਮ ਤਹਿਤ ਅਸੀਂ ਸਾਰਿਆਂ ਨੇ ਮਿਲ ਕੇ ਇਸ ਗੰਦਗੀ ਨੂੰ ਮਿਟਾਉਣਾ ਹੈ ਨਾਲ ਹੀ ਪੂਜਨੀਕ ਗੁਰੂ ਜੀ ਨੇ ਖਿਡਾਰੀਆਂ ਨੂੰ ਖੇਡ ਸਬੰਧੀ ਟਿਪਸ ਦਿੰਦੇ ਹੋਏ ਫਰਮਾਇਆ ਕਿ ਖਿਡਾਰੀਆਂ ਨੂੰ ਆਪਣਾ ਟੀਚਾ ਤੈਅ ਕਰਕੇ ਚੱਲਣਾ ਚਾਹੀਦਾ ਅਤੇ ਖੇਡ ਤੋਂ ਪਹਿਲਾਂ ਟੈਂਸ਼ਨ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਖਿਡਾਰੀ ਨੂੰ ਹਮੇਸ਼ਾ ਪਾਜਿਟਿਵ ਰਹਿਣਾ ਚਾਹੀਦਾ ਹੈ ਅਤੇ ਉਸ ਦਾ ਨਿਸ਼ਾਨਾ ਗੋਲਡ ’ਤੇ ਹੋਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ