ਤੀਜਾ ਟੀ-20 ਮੈਚ ਚੜਿਆ ਮੀਂਹ ਦੀ ਭੇਂਟ, ਭਾਰਤ ਨੇ ਲੜੀ 1-0 ਨਾਲ ਜਿੱਤੀ

India vs New Zealand

India vs New Zealand : ਅਰਸ਼ਦੀਪ ਤੇ ਸਿਰਾਜ ਨੇ ਲਈਆਂ ਆਖਰੀ 4-4 ਵਿਕਟਾਂ

ਨੇਪੀਅਰ। ਭਾਰਤ ਅਤੇ ਨਿਊਜ਼ੀਲੈਂਡ (India vs New Zealand) ਦਰਮਿਆਨ ਤਿੰਨ ਟੀ-20 ਸਰੀਜ਼ ਦਾ ਆਖਰੀ ਮੁਕਾਬਲਾ ਅੱਜ ਨੇਪੀਅਰ ‘ਚ ਖੇਡਿਆ ਗਿਆ। ਪਰ ਮੀਂਹ ਕਾਰਨ ਇਹ ਮੈਚ ਬੇਸਿੱਟਾ ਰਿਹਾ। ਇਸ ਦੇ ਨਾਲ ਹੀ ਭਾਰਤ ਨੇ ਲੜੀ 1-0 ਨਾਲ ਆਪਣੇ ਨਾਂਅ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੀਵੀ ਟੀਮ 19.4 ਓਵਰਾਂ ‘ਚ 160 ਦੌੜਾਂ ‘ਤੇ ਆਲ ਆਊਟ ਹੋ ਗਈ। ਡੇਵੋਨ ਕੋਨਵੇ ਨੇ ਸਭ ਤੋਂ ਵੱਧ 59 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਗਲੇਨ ਫਿਲਿਪਸ ਨੇ 54 ਦੌੜਾਂ ਬਣਾਈਆਂ। ਟੀਮ ਇੰਡੀਆ ਵੱਲੋਂ ਅਰਸ਼ਦੀਪ ਸਿੰਘ ਅਤੇ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ 4-4 ਵਿਕਟਾਂ ਲਈਆਂ। ਨਿਊਜ਼ੀਲੈਂਡ ਦੀਆਂ ਆਖਰੀ 7 ਵਿਕਟਾਂ 14 ਦੌੜਾਂ ‘ਤੇ ਡਿੱਗ ਗਈਆਂ।

ਨਿਊਜ਼ੀਲੈਂਡ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਦਿੱਤਾ ਸੀ 161 ਦੌੜਾਂ ਦਾ ਟੀਚਾ

ਭਾਰਤੀ ਟੀਮ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ। ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਭਾਰਤ ਦੇ ਓਪਨਰਾਂ ਨੇ ਇੱਕ ਵਾਰ ਫਿਰ ਨਾਰਾਜ਼ ਕੀਤਾ। ਭਾਰਤੀ ਓਪਨਰ ਬੱਲਬਾਜ਼ਾਂ ਲਗਾਤਾਰ ਫੇਲ ਹੋ ਰਹੇ ਹਨ। ਭਾਰਤ ਦੀਆਂ ਚਾਰ ਵਿਕਟਾਂ ਛੇਤੀ ਡਿੱਗ ਜਾਣ ਤੋਂ ਬਾਅਦ ਕਪਤਾਨ ਹਾਰਦਿਕ ਪਾਂਡਿਆ ਨੇ ਪਾਰੀ ਨੂੰ ਸੰਭਾਲਿਆ ਹੀ ਸੀ ਕਿ ਉਦੋਂ ਹੀ ਮੀਂਹ ਪੈ ਗਿਆ।

ਭਾਰਤੀ ਟੀਮ 9 ਓਵਰਾਂ ‘ਚ 4 ਵਿਕਟਾਂ ਗੁਆ ਕੇ 75 ਦੌੜਾਂ ਬਣਾ ਲਈਆਂ ਸਨ। ਫਿਰ ਮੀਂਹ ਪੈਣ ਲੱਗਾ। ਇਸ ਤੋਂ ਬਾਅਦ ਇਕ ਵੀ ਗੇਂਦ ਨਹੀਂ ਖੇਡੀ ਜਾ ਸਕੀ ਅਤੇ ਤੀਜਾ ਟੀ-20 ਟਾਈ ਐਲਾਨ ਦਿੱਤਾ ਗਿਆ। ਇਸ ਨਾਲ ਟੀਮ ਇੰਡੀਆ ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ। ਮੈਚ ਟਾਈ ਹੋਣ ‘ਤੇ ਸੁਪਰ ਓਵਰ ਹੁੰਦਾ ਹੈ, ਪਰ ਗਰਾਊਂਡ ਜਿਆਦਾ ਗਿਲਾ ਹੋਣ ਕਾਰਨ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਇਸ ਤਰ੍ਹਾਂ ਇਹ ਮੈਚ ਬੇਸਿੱਟਾ ਰਿਹਾ। (India vs New Zealand)

ਜਿਕਰਯੋਗ ਹੈ ਕਿ ਪਹਿਲਾ ਮੈਚ ਵੀ ਮੀਂਹ ਪੈਣ ਕਾਰਨ ਬਿਨਾ ਕੋਈ ਗੇਂਦ ਸੁੱਟੇ ਰੱਦ ਹੋ ਗਿਆ ਸੀ। ਇਸ ਤੋਂ ਬਾਅਦ ਦੂਜੇ ਮੈਚ ’ਚ ਭਾਰਤ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਮੈਚ ਜਿੱਤਿਆ ਸੀ ਇਸ ਮੈਚ ਦੇ ਹੀਰੋ ਰਹੇ ਸਨ ਸੂਰਿਆ ਕੁਮਾਰ ਯਾਦਵ ਜਿਸ ਨੇ 111 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ ਤੇ ਮੈਨ ਐਫ ਦਾ ਮੈਚ ਬਣ ਸਨ। ਭਾਰਤੀ ਗੇਂਦਬਾਜ਼ ਦੀਪਕ ਹੁੱਡਾ ਨੇ ਵੀ ਚਾਰ ਵਿਕਟਾਂ ਲਈਆਂ ਸਨ। ਟੀ-20 ਵਿਸ਼ਵ ਕੱਪ ’ਚ ਸੈਮੀਫਾਈਨਲ ’ਚ ਹਾਰਨ ਤੋਂ ਬਾਅਦ ਭਾਰਤ ਨੇ ਕਪਤਾਨ ਹਾਰਦਿਕ ਪਾਂਡਿਆ ਦੀ ਅਗਵਾਈ ’ਚ ਭਾਰਤ ਨੇ ਇਹ ਲੜੀ ਜਿੱਤੀ ਹੈ। ਹਾਰਦਿਕ ਪਾਂਡਿਆ ਨੇ ਹੁਣ ਤੱਕ ਜਿੰਨੇ ਵੀ ਮੈਚਾਂ ਭਾਰਤ ਟੀਮ ਦੀ ਕਪਤਾਨੀ ਕੀਤੀ ਹੈ ਉਹਨਾਂ ’ਚ ਜਿੱਤ ਦਰਜ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ