ਪੁਲਿਸ ਵੱਲੋਂ ਦੋਹਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ | Patiala News
- ਲਿੰਗ ਜਾਂਚ ਕਰਨਾ ਜਾਂ ਕਰਵਾਉਣਾ ਗੈਰ ਕਾਨੂੰਨੀ : ਸਿਵਲ ਸਰਜ਼ਨ | Patiala News
ਪਟਿਆਲਾ (ਸੱਚ ਕਹੂੰ ਨਿਊਜ਼)। ਭਰੂਣ ਹੱਤਿਆ (Patiala News) ਵਰਗਾ ਕਥਿੱਤ ਕਾਰਾ ਕਰਦੇ ਹੋਏ ਰੰਗੇ ਹੱਥੀ ਕਾਬੂ ਕੀਤੇ ਗਏ ਪਤੀ-ਪਤਨੀ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਕੋਲੀ ਵੱਲੋਂ ਥਾਣਾ ਬਹਾਦਰਗੜ ਵਿਖੇ ਕਰਵਾਇਆ ਗਿਆ ਹੈ।
ਇਨ੍ਹਾਂ ਦੋਹਾਂ ਪਤੀ-ਪਤਨੀ ਖਿਲਾਫ਼ ਪੀ.ਐਨ.ਡੀ.ਟੀ.ਐਕਟ 1994 ਦੀ ਸੈਕਸ਼ਨ 3 ਏ, 4,5,6,18,23,29 ਅਤੇ ਐਮ.ਟੀ.ਪੀ ਐਕਟ 1971 ਦੀ ਸੈਕਸ਼ਨ 3,4,5 ਅਤੇ ਆਈ.ਪੀ.ਸੀ ਦੀ ਧਾਰਾ 420, 120 (ਬੀ) ਤਹਿਤ ਦਰਜ ਕੀਤਾ ਗਿਆ ਹੈ। ਇੱਧਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਆਪਣੇ ਧਾਰੇ ਅਵੇਸਲੇ ਪਣ ਨੂੰ ਦੂਰ ਕਰਦਿਆ ਹਦਾਇਤ ਦਿੱਤੀ ਗਈ ਹੈ ਕਿ ਅਜਿਹੇ ਗੁਨਾਹ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪਟਿਆਲਾ ਦੇ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪੀ.ਐਨ.ਡੀ.ਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਬੁਰੀ ਖ਼ਬਰ : ਯਮਨਾ ਨਦੀ ’ਚ ਨਹਾਉਂਦੇ ਸਮੇਂ ਡੁੱਬੇ ਦੋ ਸਕੇ ਭਰਾ
ਉਹਨਾਂ ਕਿਹਾ ਕਿ ਐਕਟ ਅਨੁਸਾਰ ਗਰਭ ਵਿਚ ਪਲ ਰਹੇ ਬੱਚੇ ਦੀ ਲਿੰਗ ਜਾਂਚ ਕਰਨਾ ਜਾਂ ਕਰਵਾਉਣਾ ਗੈਰ ਕਾਨੂੰਨੀ ਹੈ ਅਤੇ ਲਿੰਗ ਦੀ ਜਾਂਚ ਕਰਨ ਅਤੇ ਕਰਾਵਉਣ ਵਾਲੇ ਦੋਨੋ ਹੀ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਐਕਟ ਦੀ ਉਲਘੰਣਾ ਕਰਨ ਤੇ ਤਿੰਨ ਸਾਲ ਦੀ ਸਜਾ ਅਤੇ 10,000 ਹਜਾਰ ਰੁਪਏ ਦਾ ਜ਼ੁਰਮਾਨ ਹੋ ਸਕਦਾ ਹੈ ਅਤੇ ਦੂਜੀ ਵਾਰੀ ਉਲੰਘਣਾ ਕਰਨ ‘ਤੇ 5 ਸਾਲ ਦੀ ਸਜਾ ਅਤੇ 50,000 ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਗਰਭਵਤੀ ਔਰਤ ਨੂੰ ਲਿੰਗ ਦੀ ਜਾਂਚ ਕਰਵਾਉਣ ਲਈ ਉਕਸਾਉਣ ਵਾਲੇ ਵਿਅਕਤੀ ਨੂੰ ਵੀ ਐਕਟ ਅਨੁਸਾਰ 3 ਸਾਲ ਦੀ ਸਜਾ ਤੇ ਪੰਜਾਹ ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸੇ ਤਰਾ ਐਮ. ਟੀ. ਪੀ. ਐਕਟ ਅਨੁਸਾਰ (Patiala News) ਅਣਰਜਿਸਰਡ ਐਮ. ਟੀ. ਪੀ. ਕਲੀਨਿਕਾਂ ਵੱਲੋਂ ਗਰਭਪਾਤ ਕਰਨਾ ਵੀ ਗੈਰਕਾਨੂੰਨੀ ਹੈ । ਉਨ੍ਹਾਂ ਕਿਹਾ ਕਿ ਐਮ.ਟੀ.ਪੀ ਸੈਂਟਰ ਖੋਲਣ ਲਈ ਸੈਂਟਰ ਦੀ ਰਜਿਸ਼ਟਰੇਸ਼ਨ ਸਿਹਤ ਵਿਭਾਗ ਕੋਲ ਕਰਵਾਉਣੀ ਜਰੂਰੀ ਹੈ। ਅਣਰਜਿਸਟਰਡ ਸੈਂਟਰ ਵਿਚ ਗਰਭਪਾਤ ਕਰਨ ਤੇ ਸਬੰਧਤ ਡਾਕਟਰ ਦੀ ਡਿਗਰੀ ਵੀ ਰੱਦ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵੀ ਸਮਾਣਾ ਵਿਖੇ ਇੱਕ ਦਲਾਲ ਵਾਲਾ ਕੇਸ ਸਾਹਮਣੇ ਆਉਣ ਤੇ ਸਿਹਤ ਵਿਭਾਗ ਵੱਲੋ ਦੋਸ਼ੀ ਵਿੱਰੁਧ ਐਫ. ਆਈ ਆਰ ਦਰਜ ਕਰਵਾ ਕੇ ਉਸ ਨੂੰ ਪੁਲਿਸ ਹਵਾਲੇ ਕਰ ਦਿਤਾ ਸੀ। ਉਨ੍ਹਾਂ ਕਿਹਾ ਕਿ ਲਿੰਗ ਦੀ ਜਾਂਚ ਕਰਨ ਅਤੇ ਕਰਵਾਉਣ ਵਾਲੇ ਦੀ ਸੂਚਨਾ ਕਿਸੇ ਵੀ ਸਮੇ ਸਿਹਤ ਵਿਭਾਗ ਨੂੰ ਦਿਤੀ ਜਾ ਸਕਦੀ ਹੈ।