ਵਿਧਾਇਕ ਨੇ ਹੀ ਗਲਤ ਪੰਗਾ ਲਿਆ ਸੀ

MLA , Mismanaged, Itself

ਕੈਬਨਿਟ ਮੰਤਰੀ ਸੁਖਵਿੰਦਰ ਰੰਧਾਵਾ ਨੇ ਵਿਧਾਇਕ ਅਮਰਜੀਤ ਸੰਦੋਆ ‘ਤੇ ਲਗਾਇਆ ਦੋਸ਼

  • ਕਿਹਾ, ਮਨਜ਼ੂਰ ਖੱਡ ‘ਤੇ ਤੁਰਿਆ ਫਿਰਦਾ ਸੀ ਵਿਧਾਇਕ ਅਤੇ ਕਰ ਰਿਹਾ ਸੀ ਨਾਜਾਇਜ਼ ਤੰਗ, 2 ਦਿਨ ਪਹਿਲਾਂ ਵੀ ਕੀਤਾ ਤੰਗ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ ਨੂੰ ਹੀ ਪੰਜਾਬ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਵਿਧਾਇਕ ਅਮਰਜੀਤ ਸੰਦੋਆ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਨੂੰ ਹੀ ਨਾਜਾਇਜ਼ ਤੌਰ ‘ਤੇ ਤੰਗ ਪਰੇਸ਼ਾਨ ਕਰਨ ਵਿੱਚ ਲੱਗਿਆ ਹੋਇਆ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਕੈਬਨਿਟ ਮੰਤਰੀ ਵੱਲੋਂ ਅਮਰਜੀਤ ਸੰਦੋਆ ‘ਤੇ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਉਣ ਦੇ ਨਾਲ ਹੀ ਪਿੰਡ ਬੇਈਹਾੜਾ ਵਿਖੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਹੋਣ ਦੀ ਗਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਮਾਈਨਿੰਗ ਕਰ ਰਹੇ ਠੇਕੇਦਾਰਾਂ ਨੂੰ ਜਾਇਜ਼ ਕਰਾਰ ਦੇ ਦਿੱਤਾ ਹੈ।

ਵਿਗਿਆਨ ਵਿਭਾਗ ਦੇ ਮੰਤਰੀ ਸੁਖਵਿੰਦਰ ਸਿੰਘ ਸਰਕਾਰੀਆ ਨੇ ਵਿਧਾਇਕ ਸੰਦੋਆ ਨਾਲ ਹੋਈ ਕੁੱਟਮਾਰ ਬਾਰੇ ਕਿਹਾ ਕਿ ਇੱਥੇ ਵਿਧਾਇਕਾਂ ਨੂੰ ਵੀ ਕੁਝ ਕਰਨ ਤੋਂ ਪਹਿਲਾਂ ਦੇਖ ਲੈਣਾ ਚਾਹੀਦਾ ਹੈ ਕਿ ਖੱਡ ਮਨਜ਼ੂਰ ਹੈ ਜਾ ਫਿਰ ਨਹੀਂ ਹੈ। ਇਹ ਵਿਧਾਇਕ ਮਨਜ਼ੂਰ ਖੱਡ ‘ਤੇ ਤੁਰੇ ਫਿਰਦੇ ਹਨ ਅਤੇ ਆਮ ਲੋਕਾਂ ਨੂੰ ਨਾਜਾਇਜ਼ ਤੰਗ ਕਰਨਗੇ ਤਾਂ ਫਿਰ ਦੁਨੀਆ ਵੀ ਇਨਾਂ ਤੋਂ ਔਖੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਹੀ ਵਿਭਾਗ ਦੇ ਡਾਇਰੈਕਟਰ ਤੋਂ ਜਾਣਕਾਰੀ ਮੰਗੀ ਹੈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਹ ਖੱਡ ਮਨਜ਼ੂਰ ਹੈ ਅਤੇ ਵਿਧਾਇਕ ਅਮਰਜੀਤ ਸੰਦੋਆ 2 ਦਿਨ ਪਹਿਲਾਂ ਪਰਸੋਂ ਵੀ ਜਾ ਕੇ ਉਨਾਂ ਨੂੰ ਤੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨਾਂ ਨੇ ਐਸ.ਡੀ.ਐਮ. ਨੂੰ ਮੌਕੇ ‘ਤੇ ਜਾ ਕੇ ਰਿਪੋਰਟ ਦੇਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ।