(ਰਜਨੀਸ਼ ਰਵੀ) ਫਾਜ਼ਿਲਕਾ। ਪਹਾੜਾਂ ’ਤੇ ਹੋਈਆਂ ਮੋਹਲੇਧਾਰ ਬਾਰਿਸ਼ਾਂ ਕਾਰਨ ਨਦੀਆਂ ਵਿਚ ਆਏ ਹੜ੍ਹ ਦੀ ਮਾਰ ਹੇਠ ਆਏ ਫਾਜ਼ਿਲਕਾ ਦੇ ਪਿੰਡਾਂ ਵਿਚ ਰਾਹਤ ਪਹੁੰਚਾਉਣ ਵਿਚ ਹਰ ਕੋਈ ਜੀਅ ਜਾਨ ਨਾਲ ਲੱਗਿਆ ਹੋਇਆ ਹੈ, ਪਰ ਇਕ ਲੜਕੀ ਜੋ ਬਤੌਰ ਕਮਿਊਨਿਟੀ ਹੈਲਥ ਅਫ਼ਸਰ ਵਜੋਂ ਕਾਰਜ ਕਰ ਰਹੀ ਹੈ ਦਾ ਹੌਂਸਲਾਂ ਹੋਰਨਾਂ ਲਈ ਵੀ ਪ੍ਰੇਰਨਾ ਬਣ ਰਿਹਾ ਹੈ। (Punjab Floods)
ਹੈਲਥ ਵੇਲਨੈਸ ਸੈਂਟਰ ’ਤੇ ਬਤੌਰ ਕਮਿਊਨਿਟੀ ਹੈਲਥ ਅਫ਼ਸਰ (ਸੀਐਚਓ) ਤਾਇਨਾਤ ਹੈ ਨੀਰਜ ਕੌਰ (Punjab Floods)
ਇਹ ਹੈ ਨੀਰਜ ਕੌਰ, ਜੋ ਕਿ ਝੌਕ ਡਿਪੂ ਲਾਣਾ ਦੇ ਹੈਲਥ ਵੇਲਨੈਸ ਸੈਂਟਰ ’ਤੇ ਬਤੌਰ ਕਮਿਊਨਿਟੀ ਹੈਲਥ ਅਫ਼ਸਰ (ਸੀਐਚਓ) ਤਾਇਨਾਤ ਹੈ ਪਰ ਜਦੋਂ ਤੋਂ ਹੜ੍ਹ ਦੇ ਹਲਾਤ ਬਣੇ ਤਾਂ ਵਿਭਾਗ ਵੱਲੋਂ ਡਿਊਟੀ ਲਗਾਏ ਜਾਣ ਤੇ ਇਹ ਆਪਣੇ ਸੈਂਟਰ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਮੈਡੀਕਲ ਸਹੂਲਤ ਪਹੁੰਚਾਉਣ ਲਈ ਰਾਹਤ ਟੀਮਾਂ ਨਾਲ ਮਿਲ ਕੇ (Punjab Floods) ਅੱਗੇ ਹੋ ਕੇ ਕੰਮ ਕਰ ਰਹੀ ਹੈ। ਨੀਰਜ ਕੌਰ ਨੇ ਜਿੱਥੇ ਹੜ੍ਹ ਦਾ ਪਾਣੀ ਆਉਣ ਤੋਂ ਪਹਿਲਾਂ ਬਾਰਡਰ ਦੇ ਪਿੰਡਾਂ ਵਿਚ ਅਗੇਤੇ ਤੌਰ ’ਤੇ ਲੋਕਾਂ ਤੱਕ ਦਵਾਈਆਂ ਅਤੇ ਹੋਰ ਸਿਹਤ ਸੰਭਾਲ ਸਬੰਧੀ ਜਾਣਕਾਰੀ ਪੁੱਜਦੀ ਕੀਤੀ ਉਥੇ ਪਿੱਛਲੇ ਤਿੰਨ ਦਿਨ ਤੋਂ ਉਹ ਲਗਾਤਾਰ ਐਨਡੀਆਰਐਫ ਦੀਆਂ ਕਿਸ਼ਤੀਆਂ ਨਾਲ ਆਪਣੀਆਂ ਦਵਾਈਆਂ ਲੈ ਕੇ ਹੜ੍ਹ ਦੇ ਪਾਣੀ ਵਿਚ ਚਾਰੇ ਪਾਸੇ ਤੋਂ ਘਿਰੇ ਸਰਹੱਦੀ ਪਿੰਡਾਂ ਵਿਚ ਜਾਂਦੀ ਹੈ ਅਤੇ ਉਥੇ ਲੋੜਵੰਦ ਲੋਕਾਂ ਨੂੰ ਦਵਾਈਆਂ ਦੇ ਕੇ ਆਉਂਦੀ ਹੈ।
ਇਹ ਵੀ ਪੜ੍ਹੋ : ਠੇਕੇਦਾਰ ਖਿਲਾਫ ਐਫ.ਆਈ.ਆਰ. ਦਰਜ, ਮੈਜਿਸਟ੍ਰੇਟ ਜਾਂਚ ਲਈ ਡੀਸੀ ਵੱਲੋਂ ਕਮੇਟੀ ਦਾ ਗਠਨ
ਨੀਰਜ ਕੌਰ ਮਹਾਤਮ ਨਗਰ, ਦੋਨਾ ਨਾਨਕਾ, ਤੇਜਾ ਰੁਹੇਲਾ, ਢਾਣੀ ਸੱਦਾ ਸਿੰਘ, ਝੰਗੜ ਭੈਣੀ, ਗੁਲਾਬਾ ਭੈਣੀ, ਢਾਣੀ ਰਾਮ ਸਿੰਘ ਵਿਚ ਆਪਣੀਆਂ ਦਵਾਈਆਂ ਨਾਲ ਕਿਸ਼ਤੀਆਂ ਰਾਹੀਂ ਪਹੁੰਚਦੀ ਹੈ ਅਤੇ ਹਰੇਕ ਪਿੰਡ ਵਿਚ 2 ਘੰਟੇ ਰੁਕ ਕੇ ਪਿੰਡ ਦੇ ਲੋਕਾਂ ਨੂੰ ਦਵਾਈਆਂ ਦਿੰਦੀ ਹੈ।
ਇਸ ਤੋਂ ਪਹਿਲਾਂ ਇਸ ਨੇ ਮੋਬਾਇਲ ਟੀਮ ਵਿਚ ਵੀ ਡਿਊਟੀ ਦਿੱਤੀ ਸੀ ਅਤੇ ਐਂਬੂਲੈਂਸ ਰਾਹੀਂ ਪਿੰਡ ਪਿੰਡ ਜਾ ਕੇ ਹੜ੍ਹ ਤੋਂ ਪਹਿਲਾਂ ਹੀ ਆਮ ਵਰਤੋਂ ਦੀਆਂ ਦਵਾਈਆਂ ਲੋੜਵੰਦ ਲੋਕਾਂ ਨੂੰ ਦਿੱਤੀਆਂ ਸੀ। Punjab Floods
ਨੀਰਜ ਕੌਰ ਇਸ ਤੋਂ ਪਹਿਲਾਂ ਕੋਵਿਡ ਸਮੇਂ ਸੈਂਪਲਿੰਗ ਵਰਗੀ ਹਾਈ ਰਿਸਕ ਡਿਊਟੀ ਵੀ ਬਾਖੂਬੀ ਨਿਭਾਉਂਦੀ ਰਹੀ ਹੈ। ਜਿ਼ਲ੍ਹੇ ਦੇ ਸਿਵਲ ਸਰਜਨ ਡਾ: ਸਤੀਸ਼ ਗੋਇਲ ਨੇ ਨੀਰਜ ਕੌਰ ਦੀ ਨਿਵਾਸਰਥ ਸੇਵਾ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕਰਮਚਾਰੀ ਹੋਰਨਾਂ ਲਈ ਪ੍ਰੇਰਨਾ ਬਣਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਨੀਰਜ ਕੌਰ ਤੇ ਮਾਣ ਹੈ ਜ਼ੋ ਇਕ ਲੜਕੀ ਹੋਣ ਦੇ ਬਾਵਜੂਦ ਵੀ ਡੂੰਘੇ ਪਾਣੀ ਪਾਰ ਕਰਕੇ ਲੋਕਾਂ ਦੀ ਸੇਵਾ ਲਈ ਪਹੁੰਚ ਰਹੀ ਹੈ।