ਦਿੱਲੀ ’ਚ ਕਿਸਾਨ-ਮਜ਼ਦੂਰ ਅੰਦੋਲਨ ਸਬੰਧੀ ਲੈ ਸਕਦੇ ਨੇ ਇਹ ਫੈਸਲਾ

Farmers Protest
ਫਾਈਨ ਫੋਟੋ।

ਅੰਬਾਲਾ (ਸੱਚ ਕਹੂੰ ਨਿਊਜ਼)। ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ 31ਵਾਂ ਦਿਨ ਹੈ। ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਹਜ਼ਾਰਾਂ ਕਿਸਾਨ ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਦੇ ਨਾਲ-ਨਾਲ ਡਬਵਾਲੀ ਬਾਰਡਰ ’ਤੇ ਖੜ੍ਹੇ ਹੋਏ ਹਨ। ਇਸ ਮੋਰਚੇ ਨੇ ਹਰਿਆਣਾ-ਪੰਜਾਬ ਸਮੇਤ ਹੋਰ ਸੂਬਿਆਂ ’ਚ ਨੌਜਵਾਨ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ ਅਸਥੀਆਂ ਦਾ ਕਲਸ਼ ਲਿਆ ਕੇ ਕਲਸ਼ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਨਾਲ ਹੀ ਸੱਦਾ ਦਿੱਤਾ ਗਿਆ ਹੈ ਕਿ 22 ਮਾਰਚ ਨੂੰ ਹਿਸਾਰ ਤੇ 31 ਮਾਰਚ ਨੂੰ ਅੰਬਾਲਾ ਦੀ ਮੋਹੜਾ ਅਨਾਜ ਮੰਡੀ ’ਚ ਸ਼ਹੀਦੀ ਸਮਾਗਮ ਵੀ ਕਰਵਾਇਆ ਜਾਵੇਗਾ।

Also Read :  ਦੇਹਾਂਤ ਉਪਰੰਤ ਵੀ ਮਾਨਵਤਾ ਲੇਖੇ ਲੱਗੇ ਪ੍ਰਿਤਪਾਲ ਕੌਰ ਇੰਸਾਂ

ਦਿੱਲੀ ’ਚ ਅੱਜ ਮਹਾਪੰਚਾਇਤ | Kisan Andolan

ਇਸ ਦੇ ਨਾਂਲ ਹੀ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਪ੍ਰੈਸੀਡੈਂਟ ਅਮਰਦੀਪ ਸਿੰਘ ਮੋਹੜੀ ਨੇ ਬੁੱਧਵਾਰ ਨੂੰ ਪੈ੍ਰੱਸ ਕਾਨਫਰੰਸ ਕੀਤੀ ਤੇ ਜਾਣਕਾਰੀ ਦਿੱਤੀ ਕਿ ਸੰਯੁਕਤ ਕਿਸਾਨ ਮੋਰਚਾ ਦੀ ਵੀਰਵਾਰ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ’ਚ ‘ਕਿਸਾਨ-ਮਜ਼ਦੂਰ ਮਹਾਪੰਚਾਇਤ’ ਹੋਣ ਜਾ ਰਹੀ ਹੈ। ਜਿਸ ’ਚ ਪੂਰੇ ਦੇਸ਼ ਭਰ ਦੇ 400 ਤੋਂ ਜ਼ਿਆਦਾ ਕਿਸਾਨ ਸੰਗਠਨ ਹਿੱਸਾ ਲੈਣਗੇ। ਦਿੱਲੀ ਪੁਲਿਸ ਪ੍ਰਸ਼ਾਸਨ ਨੇ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ਕਰਵਾਉਣ ਦੀ ਅਨੁਮਤੀ ਦੇ ਦਿੱਤੀ ਹੈ। ਮਹਾਪੰਚਾਇਤ ’ਚ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਲੜਾਈ ਤੇਜ਼ ਕਰਨ ਦਾ ਸੱਦਾ ਪਾਰਿਤ ਕੀਤਾ ਜਾਵੇਗਾ।