IND vs ENG : ਭਾਰਤੀ ਟੀਮ ਨੂੰ ਵੱਡਾ ਝਟਕਾ, Kohli ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ

BCCI ਨੇ ਦੱਸਿਆ, ਨਿੱਜੀ ਕਾਰਨਾਂ ਕਰਕੇ ਨਾਂਅ ਲਿਆ ਵਾਪਸ

  • ਰਿੰਕੂ, ਸਰਫਰਾਜ਼ ਅਤੇ ਪਾਟੀਦਾਰ ਨੂੰ ਮਿਲ ਸਕਦਾ ਹੈ ਮੌਕਾ | IND vs ENG

ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਵਿਰਾਟ ਕੋਹਲੀ ਇੰਗਲੈਂਡ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ ਦੇ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਂਅ ਵਾਪਸ ਲੈ ਲਿਆ ਹੈ। ਬੀਸੀਸੀਆਈ ਨੇ ਸੋਮਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਨੇ ਕਪਤਾਨ ਰੋਹਿਤ ਸ਼ਰਮਾ, ਚੋਣਕਾਰਾਂ ਅਤੇ ਟੀਮ ਪ੍ਰਬੰਧਨ ਨਾਲ ਗੱਲ ਕੀਤੀ ਅਤੇ ਕਿਹਾ- ‘ਉਸ ਨੇ ਹਮੇਸ਼ਾ ਇਸ ਗੱਲ ’ਤੇ ਜੋਰ ਦਿੱਤਾ ਹੈ ਕਿ ਦੇਸ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਉਸ ਦੀ ਸਭ ਤੋਂ ਵੱਡੀ ਤਰਜੀਹ ਰਹੇਗੀ। (IND vs ENG)

School Holiday : ਸਕੂਲਾਂ ਦੀਆਂ ਛੁੱਟੀਆਂ ’ਚ ਮੁੜ ਵਾਧਾ, ਹੁਣ ਇਸ ਦਿਨ ਖੁੱਲ੍ਹਣਗੇ ਸਕੂਲ, ਹੁਣੇ ਵੇਖੋ

ਪਰ ਕੁਝ ਨਿੱਜੀ ਹਾਲਾਤ ਉਸ ਦੀ ਹਾਜਰੀ ’ਚ ਰੁਕਾਵਟ ਬਣ ਸਕਦੇ ਹਨ ਅਤੇ ਪੂਰਾ ਧਿਆਨ ਦੇਣ ਦੀ ਮੰਗ ਕਰਦੇ ਹਨ।’ ਬੀਸੀਸੀਆਈ ਬੋਰਡ ਨੇ ਕਿਹਾ ਕਿ ਚੋਣ ਕਮੇਟੀ ਜਲਦੀ ਹੀ ਟੀਮ ’ਚ ਉਨ੍ਹਾਂ ਦੇ ਬਦਲਵੇਂ ਖਿਡਾਰੀ ਦੇ ਨਾਂਅ ਦਾ ਐਲਾਨ ਕਰੇਗੀ। ਕੋਹਲੀ ਦੇ ਬਦਲ ਵਜੋਂ ਯੂਪੀ ਦੇ ਰਿੰਕੂ ਸਿੰਘ, ਮੁੰਬਈ ਦੇ ਸਰਫਰਾਜ ਖਾਨ ਅਤੇ ਐਮਪੀ ਦੇ ਰਜਤ ਪਾਟੀਦਾਰ ’ਚੋਂ ਕਿਸੇ ਨੂੰ ਚੁਣਿਆ ਜਾ ਸਕਦਾ ਹੈ। ਇੰਗਲੈਂਡ ਖਿਲਾਫ ਟੈਸਟ ਸੀਰੀਜ 25 ਜਨਵਰੀ ਤੋਂ ਸ਼ੁਰੂ ਹੋਵੇਗੀ। ਪਹਿਲਾ ਮੈਚ ਹੈਦਰਾਬਾਦ ’ਚ ਖੇਡਿਆ ਜਾਵੇਗਾ। (IND vs ENG)

ਪ੍ਰਾਣ ਪ੍ਰਤਿਸ਼ਠਾ ’ਚ ਵੀ ਨਹੀਂ ਪਹੁੰਚੇ ਵਿਰਾਟ ਕੋਹਲੀ | IND vs ENG

ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸੋਮਵਾਰ ਨੂੰ ਅਯੁੱਧਿਆ ’ਚ ਆਯੋਜਿਤ ਸ੍ਰੀ ਰਾਮਲਾਲ ਪ੍ਰਾਣ-ਪ੍ਰਤੀਸ਼ਥਾ ਸਮਾਰੋਹ ’ਚ ਵੀ ਸਾਮਲ ਨਹੀਂ ਹੋਏ। ਉਨ੍ਹਾਂ ਦੇ ਆਉਣ ਦੀਆਂ ਗੱਲਾਂ ਹੋ ਰਹੀਆਂ ਸਨ, ਪਰ ਅਜਿਹਾ ਨਹੀਂ ਹੋਇਆ। ਇਸ ਸਮਾਰੋਹ ਲਈ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ, ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਸੱਦਾ ਦਿੱਤਾ ਗਿਆ ਸੀ, ਪਰ ਤਿੰਨਾਂ ਖਿਡਾਰੀਆਂ ’ਚੋਂ ਇਸ ਸਮਾਰੋਹ ’ਚ ਇੱਕ ਵੀ ਖਿਡਾਰੀ ਨਹੀਂ ਪਹੁੰਚ ਸਕਿਆ। (IND vs ENG)

ਧੋਨੀ, ਕੋਹਲੀ ਅਤੇ ਰੋਹਿਤ ਨਹੀਂ ਆਏ | IND vs ENG

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ, ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਪਵਿੱਤਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਸੱਦਾ ਦਿੱਤਾ ਗਿਆ ਸੀ, ਪਰ ਤਿੰਨੋਂ ਇਸ ਸਮਾਰੋਹ ’ਚ ਹਿੱਸਾ ਲੈਣ ਲਈ ਨਹੀਂ ਆਏ। ਕੁਝ ਨਿਊਜ਼ ਵੈੱਬਸਾਈਟਾਂ ਨੇ ਲਿਖਿਆ ਕਿ ਰੋਹਿਤ ਮੁੰਬਈ ’ਚ ਅਭਿਆਸ ਕਰ ਰਹੇ ਹਨ, ਜਦਕਿ ਕੋਹਲੀ ਸਮੇਤ ਪੂਰੀ ਟੀਮ ਹੈਦਰਾਬਾਦ ’ਚ ਅਭਿਆਸ ਕਰ ਰਹੀ ਹੈ। ਇਸ ਦੇ ਨਾਲ ਹੀ ਧੋਨੀ ਦੇ ਨਾ ਆਉਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। (IND vs ENG)

ਪਾਟੀਦਾਰ, ਸਰਫਰਾਜ ਅਤੇ ਰਿੰਕੂ ’ਚੋਂ ਇੱਕ ਨੂੰ ਮਿਲ ਸਕਦਾ ਹੈ ਮੌਕਾ | IND vs ENG

ਰਜ਼ਤ ਪਾਟੀਦਾਰ-ਸਰਫਰਾਜ ਇੰਗਲੈਂਡ ਏ ਖਿਲਾਫ 3 ਮੈਚਾਂ ਦੀ ਸੀਰੀਜ ਦਾ ਵੀ ਹਿੱਸਾ ਹਨ। ਰਜਤ ਨੇ ਅਹਿਮਦਾਬਾਦ ’ਚ ਦੂਜੇ ਟੈਸਟ ’ਚ 151 ਦੌੜਾਂ ਦੀ ਪਾਰੀ ਖੇਡੀ ਸੀ। ਉਥੇ ਹੀ ਸਰਫਰਾਜ ਨੇ ਪਹਿਲੇ ਟੈਸਟ ’ਚ 96 ਦੌੜਾਂ ਦਾ ਯੋਗਦਾਨ ਦਿੱਤਾ ਸੀ। ਇਸ ਪਾਰੀ ਦੇ ਦਮ ’ਤੇ ਭਾਰਤ ਮੈਚ ਡਰਾਅ ਕਰਨ ’ਚ ਸਫਲ ਰਿਹਾ। ਕੋਹਲੀ ਦੇ ਬਦਲ ਵਜੋਂ ਰਿੰਕੂ ਸਿੰਘ ਨੂੰ ਵੀ ਮੌਕਾ ਮਿਲ ਸਕਦਾ ਹੈ ਕਿਉਂਕਿ ਉਹ ਚਿੱਟੀ ਗੇਂਦ ’ਚ ਟੀਮ ਇੰਡੀਆ ਦਾ ਹਿੱਸਾ ਹਨ। ਰਿੰਕੂ ਨੇ ਦੱਖਣੀ ਅਫਰੀਕਾ ਦੌਰੇ ’ਤੇ ਇੱਕਰੋਜ਼ਾ ਅਤੇ ਟੀ-20 ’ਚ ਸ਼ਾਨਦਾਰ ਪ੍ਰਦਰਸਨ ਕੀਤਾ ਹੈ। ਨਾਲ ਹੀ ਅਫਗਾਨਿਸਤਾਨ ਖਿਲਾਫ ਤੀਜੇ ਟੀ-20 ’ਚ 69 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਪਣੇ ਆਖਰੀ ਰਣਜੀ ਮੈਚ ’ਚ, ਰਿੰਕੂ ਨੇ 5 ਜਨਵਰੀ ਨੂੰ ਕੇਰਲ ਖਿਲਾਫ 92 ਦੌੜਾਂ ਦੀ ਪਾਰੀ ਖੇਡੀ ਸੀ। (IND vs ENG)

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਲਿਹਾਜ਼ ਨਾਲ ਮਹੱਤਵਪੂਰਨ ਹੈ ਇਹ ਸੀਰੀਜ਼ | IND vs ENG

ਭਾਰਤੀ ਟੀਮ ਦੀ 25 ਜਨਵਰੀ ਤੋਂ ਇੰਗਲੈਂਡ ਖਿਲਾਫ ਹੋਣ ਵਾਲੀ 5 ਟੈਸਟ ਮੈਚਾਂ ਦੀ ਇਹ ਸੀਰੀਜ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਜਰੀਏ ਤੋਂ ਮਹੱਤਵਪੂਰਨ ਹੈ। ਫਿਲਹਾਲ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਅਸਟਰੇਲੀਆ ਦੀ ਟੀਮ ਹੈ। ਪਹਿਲਾਂ ਭਾਰਤੀ ਟੀਮ ਪਹਿਲੇ ਸਥਾਨ ’ਤੇ ਸੀ ਪਰ ਅਫਰੀਕਾ ਖਿਲਾਫ ਮਿਲੀ ਇੱਕ ਮੈਚ ’ਚ ਹਾਰ ਦੇ ਚੱਲਦੇ ਦੂਜੇ ਸਥਾਨ ’ਤੇ ਖਿਸਕ ਗਿਆ ਹੈ। ਜਦਕਿ ਇੰਗਲੈਂਡ ਦੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ 7ਵੇਂ ਸਥਾਨ ’ਤੇ ਹੈ।

ਪਿਛਲੀ ਸੀਰੀਜ਼ ਹੋਈ ਸੀ 2-2 ਨਾਲ ਡਰਾਅ | IND vs ENG

ਦੱਸ ਦੇਈਏ ਕਿ ਇੰਗਲੈਂਡ ਨੇ ਇਸ ਤੋਂ ਪਹਿਲਾਂ 2021 ’ਚ ਭਾਰਤ ਦਾ ਦੌਰਾ ਕੀਤਾ ਸੀ। ਉਸ ਸਮੇਂ ਉਹ ਸੀਰੀਜ਼ ’ਚ 5 ਟੈਸਟ ਮੈਚ ਖੇਡੇ ਗਏ ਸਨ। ਜਿਸ ਵਿੱਚੋਂ 2 ਇੰਗਲੈਂਡ ਨੇ ਜਿੱਤੇ ਅਤੇ ਦੋ ਮੈਚਾਂ ’ਚ ਭਾਰਤ ਨੂੰ ਜਿੱਤ ਮਿਲੀ। ਜਦਕਿ ਇੱਕ ਮੈਚ ਡਰਾਅ ’ਤੇ ਖਤਮ ਹੋ ਗਿਆ ਸੀ। ਜਿਸ ਕਰਕੇ ਸੀਰੀਜ਼ 2-2 ਨਾਲ ਡਰਾਅ ਹੋ ਗਈ ਸੀ। ਜੇਕਰ ਪਿਛਲੀਆਂ 5 ਟੈਸਟ ਸੀਰੀਜ਼ਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਨੇ 2-2 ਟੈਸਟ ਸੀਰੀਜ਼ਾਂ ਜਿੱਤਿਆਂ ਹਨ। ਜਦਕਿ ਇੱਕ ਸੀਰੀਜ਼ 2021 ਵਾਲੀ ਡਰਾਅ ’ਤੇ ਸਮਾਪਤ ਹੋਈ ਸੀ। (IND vs ENG)