4 ਸਾਲ ਦੇ ਬੱਚੇ ਨੂੰ ਸਾਂਡ ਨੇ ਸਿੰਗਾਂ ’ਤੇ ਚੁੱਕ-ਚੁੱਕ ਕੇ ਪਟਕਿਆ, ਬੱਚੇ ਦੀ ਹਾਲਤ ਗੰਭੀਰ

Bull

ਵੀਡੀਓ ਹੋਈ ਵਾਇਰਲ, ਸਿੰਗਾਂ ’ਤੇ ਚੁੱਕ ਕੇ ਮਾਰਨ ਤੋਂ ਬਾਅਦ, ਫਿਰ ਬੱਚੇ ’ਤੇ ਬੈਠ ਗਿਆ

(ਸੱਚ ਕਹੂੰ ਨਿਊਜ਼) ਅਲੀਗੜ੍ਹ। ਅੱਜ-ਕੱਲ੍ਹ ਆਵਾਰਾ ਪਸ਼ੂ ਸਡ਼ਕਾਂ ’ਤੇ ਬਹੁਤ ਘੁੰਮ ਰਹੇ ਹਨ। ਅਕਸਰ ਕਈ ਥਾਵਾਂ ਤੋਂ ਬਹੁਤ ਹੀ ਦਰਦਨਾਕ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਘਟਨਾ ਸਾਹਮਣੇ ਆਈ ਹੈ ਜੋ ਬੇਹੱਦ ਦਰਦਨਾਕ ਹੈ। ਯੂਪੀ ਦੇ ਅਲੀਗੜ੍ਹ ‘ਚ ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਬੱਚੇ ‘ਤੇ ਸਾਂਡ ਨੇ ਹਮਲਾ ਕਰ ਦਿੱਤਾ। ਬੱਚੇ ਨੂੰ ਸਾਂਡ ਨੇ ਸਿੰਗਾਂ ’ਤੇ ਚੁੱਕ ਕੇ ਪਟਕ ਪਟਕ ਕੇ ਮਾਰਿਆ ਤੇ ਇਸ ਤੋਂ ਬਾਅਦ ਉਹ ਬੱਚੇ ਦੇ ਉੱਪਰ ਬੈਠ ਗਿਆ। ਹਾਲਾਂਕਿ ਸੁਕਰ ਹੈ ਕਿ ਬੱਚੇ ਦਾ ਦਾਦਾ ਛੇਤੀ ਵਾਪਸ ਆ ਗਿਆ ਤਾਂ ਉਸ ਨੂੰ ਬੱਚੇ ਨੂੰ ਸਾਂਡ ਦੇ ਕਬਜ਼ ’ਚੋ ਛ਼ੁਡਾਇਆ। ਇਸ ਦੌਰਾਨ ਬੱਚਾ ਗੰਭੀਰ ਜ਼ਖਮੀ ਹੋ ਗਿਆ।

ਇਹ ਸਾਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਬਲਦ ਇੱਕ ਬੱਚੇ ਨੂੰ ਲਤਾੜਦਾ ਦੇਖਿਆ ਜਾ ਸਕਦਾ ਹੈ। ਇਹ ਘਟਨਾ ਵੀਰਵਾਰ ਸਵੇਰੇ 7:40 ਵਜੇ ਅਲੀਗੜ੍ਹ ਦੇ ਧਨੀਪੁਰ ਮੰਡੀ ਇਲਾਕੇ ‘ਚ ਵਾਪਰੀ। ਸੀਸੀਟੀਵੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਬੱਚਾ ਆਪਣੇ ਦਾਦੇ  ਨਾਲ ਘੁੰਮ ਰਿਹਾ ਹੈ। ਦਾਦਾ ਬੱਚੇ ਨੂੰ ਛੱਡ ਕੇ ਕਿਸੇ ਪਾਸੇ ਚਲਾ ਜਾਂਦਾ ਹੈ, ਫਿਰ ਅਚਾਨਕ ਇਕ ਸਾਂਡ ਦੌੜਦਾ ਆਉਂਦਾ ਹੈ ਅਤੇ ਬੱਚੇ ‘ਤੇ ਹਮਲਾ ਕਰ ਦਿੰਦਾ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਸਸਾਂਡ ਨੂੰ ਫੜਨ ਲਈ ਨਗਰ ਨਿਗਮ ਦੀ ਟੀਮ ਧਨੀਪੁਰ ਇਲਾਕੇ ਵਿੱਚ ਭੇਜੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here