ਮਾੜਾ ਰਿਹਾ ਸ਼ੁੱਕਰਵਾਰ, 217 ਆਏ ਨਵੇਂ ਕੇਸ ਤਾਂ 4 ਦੀ ਹੋਰ ਹੋਈ ਮੌਤ

Corona India

Corona Punjab | ਪੰਜਾਬ ‘ਚ 59 ਆਕਸੀਜਨ ਅਤੇ 9 ਵੈਟੀਲੇਟਰ ‘ਤੇ ਲੜ ਰਹੇ ਹਨ ਜਿੰਦਗੀ ਮੌਤ ਦੀ ਲੜਾਈ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਸ਼ੁੱਕਰਵਾਰ ਨੂੰ ਸੂਬੇ 217 ਨਵੇਂ ਕੇਸ ਆਏ ਹਨ ਤੇ 4 ਹੋਰ ਮਰੀਜ਼ਾਂ ਮੌਤ ਹੋ ਗਈ ਹੈ, ਜਿਹੜੀ ਸੂਬੇ ਲਈ ਖ਼ਤਰੇ ਵਾਲੀ ਘੰਟੀ ਹੈ, ਸੂਬੇ ਵਿੱਚ ਇਸ ਸਮੇਂ 187 ਮੌਤਾਂ ਹੋ ਚੁੱਕੀਆਂ ਹਨ ਤੇ ਇਸ  68 ਕੋਰੋਨਾ ਦੇ ਮਰੀਜ਼ ਨਾਜ਼ਕ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ, 59 ਮਰੀਜ਼ ਆਕਸੀਜਨ ਅਤੇ 9 ਵੈਂਟੀਲੇਟਰ ਦੀ ਮਦਦ ਨਾਲ ਹੀ ਕੋਰੋਨਾ ਨੂੰ ਹਰਾਉਣ ਦੀ ਕੋਸ਼ਸ਼ ਕਰ ਰਹੇ ਹਨ।

Corona Punjab | ਸ਼ੁੱਕਰਵਾਰ ਨੂੰ ਨਵੇਂ 217 ਕੇਸਾਂ ਵਿੱਚ ਜਲੰਧਰ ਤੋਂ 61, ਲੁਧਿਆਣਾ ਤੋਂ 41, ਪਟਿਆਲਾ ‘ਤੇ ਮੁਹਾਲੀ ਤੋਂ 22-22, ਅੰਮ੍ਰਿਤਸਰ ਤੋਂ 16, ਸੰਗਰੂਰ ਤੋਂ 13, ਗੁਰਦਾਸਪੁਰ ਤੋਂ 8, ਐਸਬੀਅਸ ਨਗਰ ਤੇ ਬਠਿੰਡਾ ਤੋਂ 5-5, ਫਿਰੋਜ਼ਪੁਰ ਤੇ ਪਠਾਣਕੋਟ ਤੋਂ 4-4, ਰੋਪੜ, ਤਰਨਤਾਰਨ ਤੇ ਹੁਸ਼ਿਆਰਪੁਰ ਤੋਂ 3-3, ਫਤਿਹਗੜ੍ਹ ਸਾਹਿਬ ਤੋਂ 2, ਫਰੀਦਕੋਟ, ਮੁਕਤਸਰ, ਮੋਗਾ, ਫਾਜਿਲ਼ਕਾ ਅਤੇ ਬਰਨਾਲਾ ਤੋਂ 1-1 ਕੇਸ ਆਇਆ ਹੈ।

ਅੰਮ੍ਰਿਤਸਰ, ਜਲੰਧਰ, ਮੁਹਾਲੀ ਅਤੇ ਫਤਿਹਗੜ ਸਾਹਿਬ ਵਿਖੇ 1-1 ਮੌਤ ਹੋਈ ਹੈ। ਇਸ ਨਾਲ ਹੀ ਸ਼ੁੱਕਰਵਾਰ ਨੂੰ 72 ਕੋਰੋਨਾ ਦੇ ਮਰੀਜ਼ ਠੀਕ ਹੋ ਕੇ ਵੀ ਵਾਪਸ ਆਪਣੇ ਘਰ ਪਰਤੇ ਹਨ, ਜਿਨ੍ਹਾ ਵਿੱਚ ਸੰਗਰੂਰ ਤੋਂ 24, ਪਟਿਆਲਾ ਤੇ ਅੰਮ੍ਰਿ੍ਰਤਸਰ ਤੋਂ 17, ਤਰਨਤਾਰਨ ਤੋਂ 6, ਮੁਹਾਲੀ ਤੋਂ 4, ਪਠਾਨਕੋਟ, ਹੁਸ਼ਿਆਰਪੁਰ, ਮੁਕਤਸਰ ਅਤੇ ਬਰਨਾਲਾ ਤੋਂ 1-1 ਮਰੀਜ਼ ਠੀਕ ਹੋਇਆ ਹੈ।

Corona

ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 7357 ਹੋ ਗਈ ਹੈ, ਜਿਸ ਵਿੱਚੋਂ 5017 ਠੀਕ ਹੋ ਗਏ ਹਨ ਅਤੇ 187 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 2153 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ।

  • ਜਿਲਾ    ਕੋਰੋਨਾ ਪੀੜਤ ਇਲਾਜ਼ ਅਧੀਨ ਠੀਕ ਹੋਏ  ਮੌਤਾਂ
  • ਲੁਧਿਆਣਾ  1287  646  611  30
  • ਜਲੰਧਰ   1110  411  676  23  
  • ਅੰਮ੍ਰਿਤਸਰ  1021  153  817  51
  • ਸੰਗਰੂਰ   622  111  494  17
  • ਪਟਿਆਲਾ  508  275  223   10
  • ਮੁਹਾਲੀ    356  92  257   7
  • ਗੁਰਦਾਸਪੁਰ  286  57  221   8
  • ਪਠਾਨਕੋਟ  244  30  208   6
  • ਤਰਨਤਾਰਨ  216  20  191   6
  • ਹੁਸ਼ਿਆਰਪੁਰ  193  14  172   7
  • ਐਸ.ਬੀ.ਐਸ. ਨਗਰ  184  43  140   1
  • ਫਰੀਦਕੋਟ  149  41  108   0
  • ਫਿਰੋਜ਼ਪੁਰ  147  59  85   3
  • ਮੁਕਤਸਰ   144  10  133   1
  • ਫਤਿਹਗੜ ਸਾਹਿਬ  142  22  118   2
  • ਮੋਗਾ   138  38  96   4
  • ਕਪੂਰਥਲਾ  126  32  88   6
  • ਬਠਿੰਡਾ    128  38  87   3
  • ਰੋਪੜ   124  17  106   1
  • ਫਾਜ਼ਿਲਕਾ  103  11  92   0
  • ਬਰਨਾਲਾ   72  21  49   2
  • ਮਾਨਸਾ   57  12  45   0
  • ਕੁਲ    6357  2153  5017  187

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ