ਕਾਰਵ ਆਰਟ ਜਰੀਏ ਇੰਡੀਆ ਬੁੱਕ ਰਿਕਾਰਡ ਅਤੇ ਏਸ਼ੀਆ ਬੁੱਕ ਰਿਕਾਰਡ ਵਿੱਚ ਕਰਵਾਇਆ ਆਪਣਾ ਨਾਂਅ ਦਰਜ
ਲੈੱਡ ਪੈਨਸ਼ਲ ‘ਤੇ ਏ ਤੋਂ ਜੈੱਡ ਤੱਕ 26 ਅੱਖਰ ਤੇ ਪੰਜਾਬੀ ਦੇ 35 ਅੱਖਰ ਦਾ ‘ਕਾਰਵ ਆਰਟ’ ਕੀਤਾ
ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ) | ਹੁਣ ਲੜਕੀਆਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ। (carvart) ਪੜ੍ਹਾਈ ਦੇ ਨਾਲ ਖੇਡਾਂ ਅਤੇ ਹੋਰ ਕੰਮਾਂ ਵਿੱਚ ਨਾਮਨਾ ਖੱਟ ਕੇ ਸਮਾਜ , ਆਪਣੇ ਮਾਂ ਬਾਪ ਅਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੀਆਂ ਹਨ ਅਜਿਹਾ ਹੀ ਕਰ ਦਿਖਾਇਆ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੱਖੇਵਾਲੀ ਦੇ ਇੱਕ ਸਧਾਰਨ ਪਰਿਵਾਰ ਦੀ ਜੰਮਪਲ ਹਰਪ੍ਰੀਤ ਕੌਰ ਇੰਸਾਂ ਪੁੱਤਰੀ ਗੁਰਮੀਤ ਕੌਰ ਇੰਸਾਂ ਅਤੇ ਅਵਤਾਰ ਸਿੰਘ ਇੰਸਾਂ ਨੇ ਹਰਪ੍ਰੀਤ ਕੌਰ ਇੰਸਾਂ ਨੇ ਆਪਣੀ ਕਲਾ ‘ਕਾਰਵ ਆਰਟ’ ਦੀ ਬਦੌਲਤ ਇੰਡੀਆ ਬੁੱਕ ਰਿਕਾਰਡ ਅਤੇ ਏਸ਼ੀਆ ਬੁੱਕ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾ ਪੂਰੇ ਇਲਾਕੇ ਅਤੇ ਆਪਣੇ ਮਾਤਾ ਪਿਤਾ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ।
ਹਰਪ੍ਰੀਤ ਕੌਰ ਇੰਸਾਂ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਪੇਂਟਿੰਗ ਅਤੇ ਆਰਟ ਦਾ ਸ਼ੌਕ ਸੀ ਅਤੇ ਉਸ ਨੇ ਬਾਰਵ੍ਹੀਂ ਤੱਕ ਦੀ ਪੜ੍ਹਾਈ ਪਿੰਡ ਲੱਖੇਵਾਲੀ ਦੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ (ਲੜਕੀਆਂ ) ਤੋਂ ਪ੍ਰਾਪਤ ਕੀਤੀ ਅਤੇ ਉਸ ਸਮੇਂ ਸਾਇੰਸ ਮੇਲੇ ਵਿੱਚ ਭਾਗ ਲਿਆ ਅਤੇ ਫਿਰ ਗਰੈਜੂਏਸ਼ਨ ਗੁਰੂ ਨਾਨਕ ਕਾਲਜ਼ (ਲੜਕੀਆਂ ) ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕੀਤੀ , ਐਮ.ਏ ਰਾਜਨੀਤੀ ਸਾਸ਼ਤਰ ‘ਚ ਕੀਤੀ ਅਤੇ ਕਾਲਜ ਸਮੇਂ ਵੱਖ-ਵੱਖ ਕਲਾਵਾਂ ਵਿੱਚ ਭਾਗ ਲਿਆ । ਇਸ ਤੋਂ ਬਾਅਦ ਨਵੰਬਰ 2019 ਵਿੱਚ ਉਸ ਨੇ ‘ਕਾਰਵ ਆਰਟ’ ਕਰਨਾ ਸ਼ੁਰੂ ਕੀਤਾ ਅਤੇ ਉਸ ਨੇ ਲੈੱਡ ਪੈਨਸਲ ‘ਤੇ ਏ ਤੋਂ ਜੈੱਡ ਤੱਕ 26 ਅੱਖਰ ਉਕੇਰੇ ਫਿਰ ਪੰਜਾਬੀ ਦੇ 35 ਅੱਖਰ ਦਾ ‘ਕਾਰਵ ਆਰਟ’ ਕੀਤਾ ।
20 ਨਵੰਬਰ ਨੂੰ ਇੰਡੀਆਂ ਬੁੱਕ ਆਫ ਰਿਕਾਰਡ ਵਿੱਚ ਇੰਗਲਿਸ਼ ਦਾ ‘ਕਾਰਵ ਆਰਟ’ ਮਨਜੂਰ ਹੋਇਆ ਅਤੇ 22 ਨਵੰਬਰ ਨੂੰ ਪੰਜਾਬੀ ਦੇ 35 ਅੱਖਰ ਦਾ ‘ਕਾਰਵ ਆਰਟ’ ਮਨਜੂਰ ਹੋਇਆ ਇਸ ਤੋਂ ਬਾਅਦ ਉਸਨੇ ਹੋਰ ਮੇਹਨਤ ਕੀਤੀ ਤੇ 15 ਜਨਵਰੀ ਨੂੰ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਪੰਜਾਬੀ ਦੇ 35 ਅੱਖਰ ਦਾ ‘ਕਾਰਵ ਆਰਟ’ ਮਨਜੂਰ ਹੋਇਆ ਅਤੇ ਉਸਨੂੰ ਤਗਮਾ , ਸਨਾਖਤੀ ਕਾਰਡ ਅਤੇ ਸਨਮਾਨ ਪੱਤਰ ਦਿੱਤਾ ਗਿਆ ਉਸ ਨੇ ਦੱਸਿਆ ਕਿ ਹੁਣ ਤੱਕ ਉਹ ਤਿੰਨ ਵਿਸ਼ਵਰਿਕਾਰਡ ਬਣਾ ਚੁੱਕੀ ਹੈ।
ਇਸ ਦਾ ਅਸਲੀ ਸਿਹਰਾ ਡਾ. ਐਮ.ਐਸ.ਜੀ ਦੇ ਨਾਮ
ਉਸ ਨੇ ਦੱਸਿਆ ਕਿ ਉਸ ਨੇ ਡੇਰਾ ਸੱਚਾ ਸੌਦਾ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਹੈ ਅਤੇ ਉਹ ਅੱਜ ਜੋ ਕੁੱਝ ਹੈ ਇਸ ਆਰਟ ਦਾ ਅਸਲੀ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹਾਂ। ਉਸ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਸਰਸਾ ਦੀਆ ਤਿੰਨੇ ਪਾਤਸ਼ਾਹੀਆਂ ਦੇ ਸਰੂਪ ਬਣਾਉਣੇ ਸ਼ੁਰੂ ਕੀਤੇ ਅਤੇ ਫਿਰ ਉਸ ਨੇ ਲੈੱਡ ਪੈਨਸਿਲ ‘ਤੇ ਮਾਈਕਰੋ ਆਰਟ ਸ਼ੁਰੂ ਕੀਤੇ । ਇਸ ਤੋਂ ਇਲਾਵਾ ਉਸਨੇ ਚੌਲਾਂ ਦੇ ਦਾਣੇ ‘ਤੇ ਆਰਟ ਕੀਤਾ , ਲੈੱਡ ਪੈਨਸਲ ‘ਤੇ ਡਾ. ਐਮ. ਐਸ.ਜੀ ਦਾ ਮਾਈਕਰੋ ਆਰਟ ਕੀਤਾ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਇੰਡੀਆ ਬੁੱਕ ਰਿਕਾਰਡ ਅਤੇ ਏਸ਼ੀਆ ਬੁੱਕ ਰਿਕਾਰਡ ਵਿੱਚ ਆਪਣਾ ਨਾਂਅ ਦਰਜ ਕਰਵਾ ਸਕੀ ਹਾਂ।
ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹੈ
ਉਸ ਨੇ ਦੱਸਿਆ ਕਿ ਪਰਿਵਾਰ ਮੰਮੀ ,ਪਾਪਾ ਤੋਂ ਇਲਾਵਾ ਭੈਣ ਅਤੇ ਛੋਟਾ ਭਰਾ ਹੈ, ਪੂਰਾ ਪਰਿਵਾਰ ਉਸਦੀ ਇਸ ਆਰਟ ਵਿੱਚ ਪੂਰਾ ਸਹਿਯੋਗ ਕਰਦੇ ਹਨ। ਕਦੇ ਵੀ ਉਸਨੂੰ ਇਸ ਪਾਸੇ ਤੋਂ ਨਹੀ ਰੋਕਿਆਂ । ਉਸ ਨੇ ਦੱਸਿਆ ਉਹ ਹੁਣ ਤੱਕ ਇਸ ਕਲਾ ਦੇ ਕਾਫੀ ਨਮੂਨੇ ਬਣਾ ਚੁੱਕੀ ਇਸ ਕਲਾ, ਕਾਰਵ ਆਰਟ ਨਾਲ ਉਹ ਲੈੱਡ ਪੈਨਸਲ ‘ਤੇ ਇੰਗਲਿਸ ਦੇ 26 ਅੱਖਰ ਅਤੇ ਪੰਜਾਬੀ ਦੇ 35 ਅੱਖਰ, ਪਿੱਪਲ ਪੱਤੇ ਆਰਟ , ਚਾਕ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੈਨਸਲ ਸਕੈਚ ਬਣਾ ਚੁੱਕੀ ਹੈ ।
ਗਿੰਨੀਜ਼ ਬੁੱਕ ਵਿੱਚ ਵੀ ਨਾਂ ਦਰਜ਼ ਕਰਵਾਉਣਾ ਚਾਹੁੰਦੀ ਹਾਂ: ਹਰਪ੍ਰੀਤ ਇੰਸਾਂ
ਹਰਪ੍ਰੀਤ ਕੌਰ ਇੰਸਾਂ ਤਿੰਨ ਵਰਲਡ ਰਿਕਾਰਡ ਬਣਾਉਣ ਤੋਂ ਬਆਦ ਹੁਣ ਗਿਨੀਜ਼ ਬੁੱਕ ਆਫ ਵਰਲਡ ਵਿੱਚ ਵੀ ਆਪਣਾ ਨਾਂ ਦਰਜ ਕਰਵਾਉਣਾ ਚਾਹੁੰਦੀ ਹੈ । ਉਹਨਾਂ ਕਿਹਾ ਕਿ ਉਹ ਇਸ ਆਰਟ ਨੂੰ ਅੱਗੇ ਹੋਰ ਵਧਾਉਣਾ ਚਾਹੁੰਦੀ ਹੈ ਉਹ ਇਸ ਮਾਈਕਰੋ ਆਰਟ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਅੱਗ ਲੈ ਕੇ ਜਾਣ ਲਈ ਮੇਹਨਤ ਕਰ ਰਹੀ ਹੈ ਅਤੇ ਆਪਣਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਦਰਜ ਕਰਵਾਉਣ ਦੀ ਇੱਛਾ ਹੈ ਉਸ ਨੇ ਕਿਹਾ ਕਿ ਉਸਨੂੰ ਆਪਣੇ ਸਤਿਗੁਰੂ ‘ਤੇ ਪੂਰਾ ਭਰੋਸਾ ਹੈ ਜਲਦ ਹੀ ਉਸਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਹੋਵਗਾ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।