Turkey ‘ਚ ਭੂਚਾਲ ਦੇ ਝਟਕੇ
ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ
ਅੰਕਾਰਾ, ਏਜੰਸੀ। ਤੁਰਕੀ ਦੇ ਮਣਿਸਾ ਪ੍ਰਾਂਤ ‘ਚ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਤੁਰਕੀ ਦੀ ਐਮਰਜੈਂਸੀ ਸੇਵਾਵਾਂ ਅਨੁਸਾਰ ਬੁੱਧਵਾਰ ਨੂੰ 19.22 ਵਜੇ ਮਣਿਸਾ ਪ੍ਰਾਂਤ ਦੇ ਕਰਕਗਾਕ ਅਤੇ ਅਖੀਸਰ ਸ਼ਹਿਰਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੀਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਦਰਜ ਕੀਤੀ ਗਈ। ਸੂਬਾਈ ਗਵਰਨਰ ਅਹਿਮਤ ਡੇਨਿਜ ਨੇ ਕਿਹਾ ਕਿ ਭੂਚਾਲ ‘ਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਸ੍ਰੀ ਡੇਨਿਜ ਨੇ ਕਿਹਾ ਕਿ ਅਖੀਸਰ ‘ਚ ਕਈ ਭਵਨ ਨੁਕਸਾਨੇ ਗਏ ਹਨ। ਖੇਤਰੀ ਅਧਿਕਾਰੀਆਂ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ ਹਨ। ਉਹਨਾਂ ਕਿਹਾ ਕਿ ਮਣਿਸਾ ‘ਚ ਸਥਿਤੀ ਆਮ ਵਾਂਗ ਹੈ। ਭੂਚਾਲ ਕਾਰਨ ਕੋਈ ਦਹਿਸ਼ਤ ਨਹੀਂ ਹੈ। ਇੱਥੇ ਕੁਝ ਲੋਕ ਭੂਚਾਲ ਦੇ ਡਰ ਨਾਲ ਆਪਣੇ ਘਰਾਂ ‘ਚੋਂ ਬਾਹਰ ਨਿੱਕਲ ਆਏ। ਰੀਐਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.4 ਦਰਜ ਕੀਤੀ ਗਈ। Turkey
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।